ਕਾਂਗਰਸ ਦੇ ਆਪਸੀ ਕਲਾ ਕਲੇਸ਼ ਕਾਰਣ ਪੰਜਾਬ ਦਾ ਹੋ ਰਿਹਾ ਨੁਕਸਾਨ :- ਖੋਜੇਵਾਲ
ਕਪੂਰਥਲਾ 28 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਪੰਜਾਬ ਵਿੱਚ ਪਿੱਛਲੇ ਸਾਢੇ ਚਾਰ ਸਾਲ ਤੋਂ ਚੱਲ ਰਹੀ ਕੈਪਟਨ ਸਰਕਾਰ ਨੇ ਪੰਜਾਬ ਦਾ ਕੁੱਝ ਨਹੀਂ ਸਵਾਰਿਆ, ਉਲਟਾ ਹੁਣ ਸਰਕਾਰ ਦੇ ਆਪਸੀ ਆਪਸੀ ਕਲੇਸ਼ ਨੇ ਪੰਜਾਬ ਨੂੰ ਵਿਕਾਸ ਪੱਖੋਂ ਬਹੁਤ ਪਿੱਛੇ ਛੱਡ ਦਿੱਤਾ ਹੈ, ਕਾਂਗਰਸ ਸਰਕਾਰ ਦੇ ਮੰਤਰੀ ਅਤੇ MLA ਲੁੱਟ ਖੋਹ ਦੀ ਰਾਜਨੀਤੀ ਚ ਪਏ ਹੋਏ ਨੇ ਅਤੇ ਪੰਜਾਬ ਵਾਸੀਆਂ ਦੀਆਂ ਕੀਮਤੀ ਵੋਟਾਂ ਲੇਕੇ ਸੱਤਾ ਦਾ ਮਾਣਦੇ ਹੋਏ ਜਨਤਾ ਦੀਆਂ ਜ਼ਮੀਨੀ ਲੋੜਾਂ ਅਤੇ ਦੁੱਖ ਤਕਲੀਫ਼ਾਂ ਨੂੰ ਅੱਖੋਂ ਪਰੋਖੇ ਥਰੀ ਬੈਠੇ ਹਨ ਇਹ ਵਿਚਾਰ ਜੱਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਰਣਜੀਤ ਐਵਨਊ ਸੋਸਾਇਟੀ ਵੱਲੋਂ ਕੀਤੇ ਗਏ ਇੱਕ ਸੰਖੇਪ ਜਿਹੇ ਸਮਾਗਮ ਦੋਰਾਨ ਕਹੇ।ਇਸ ਮੌਕੇ ਰਣਜੀਤ ਏਵੀਨਿਯੁ ਸੁਸਾਇਟੀਸ੍ਰ ਬਲਵੰਤ ਸਿੰਘ ਬੱਲ ਦਲਜੀਤ ਸਿੰਘ ਬਸਰਾ, ਰਾਜਿੰਦਰ ਸਿੰਘ ਧੰਜਲ,ਪ੍ਰਦੀਪ ਸਿੰਘ ਕੁਲਾਰ, ਸ੍ਰ ਮਹਿੰਦਰ ਸਿੰਘ ਨੂਰਪੁਰੀ, ਸ੍ਰ ਸ਼ਿਵਦੇਵ ਸਿੰਘ ਕਾਹਲੋਂ,ਸਤਨਾਮ ਸਿੰਘ,ਸ੍ਰ ਅਵਤਾਰ ਸਿੰਘ ਹਰਵਿੰਦਰ ਸਿੰਘ ਮੁਲਤਾਨੀ,ਸ੍ਰ ਚਰਨਜੀਤ ਸਿੰਘ ਵੜੈਚ,ਅਮਰੀਕ ਸਿੰਘ,ਹਰਿੰਦਰ ਕੌਰ,ਮਨਜੀਤ ਕੌਰ,ਰਣਜੀਤ ਕੌਰ, ਬਲਵੰਤ ਕੌਰ ਭੰਡਾਲ, ਜਗੀਰ ਕੌਰਹਰਸਿਮਰਨ ਸਿੰਘ ਆਦਿ ਖਾਸ ਤੌਰ ਤੇ ਹਾਜ਼ਰ ਸਨ।
Posted By: GURBHEJ SINGH ANANDPURI