Nazrana Times

ਪੰਜਾਬੀ

ਹਰਵਿੰਦਰ ਸਿੰਘ ਗੋਹਲਵੜ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

12 Nov, 2026 07:18 PM

ਧਾਰਮਿਕ,ਸਿਆਸੀ ਅਤੇ ਸਮਾਜਿਕ ਖੇਤਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਅੰਤਿਮ ਅਰਦਾਸ ਮੌਕੇ ਭਰੀ ਹਾਜ਼ਰੀ

ਰਵਿੰਦਰ ਸਿੰਘ ਬ੍ਰਹਮਪੁਰਾ,ਬਲਜਿੰਦਰ ਸਿੰਘ ਗੋਹਲਵੜ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਹਲਕਿਆਂ ਤੋਂ ਪਹੁੰਚੇ ਆਗੂ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,12 ਨਵੰਬਰ

ਸਾਬਕਾ ਐਮਐਲਏ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਬਲਜਿੰਦਰ ਸਿੰਘ ਦੇ ਛੋਟੇ ਭਰਾ ਸ.ਹਰਵਿੰਦਰ ਸਿੰਘ ਗੋਹਲਵੜ ਦੇ ਅਕਾਲ ਚਲਾਣੇ ਉਪਰੰਤ ਅੱਜ ਪਿੰਡ ਗੋਹਲਵੜ ਵਿਖੇ ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰਮਤਿ ਮਰਿਆਦਾ ਅਨੁਸਾਰ ਅੰਤਿਮ ਅਰਦਾਸ ਕੀਤੀ ਗਈ।ਸਮਾਗਮ ਦੌਰਾਨ ਇਲਾਹੀ ਬਾਣੀ ਦਾ ਕੀਰਤਨ ਹੋਇਆ,ਜਿਸ ਨੂੰ ਸੰਗਤਾਂ ਨੇ ਸ਼ਰਧਾ ਸਹਿਤ ਸਰਵਣ ਕੀਤਾ।ਇਸ ਮੌਕੇ ਵੱਖ-ਵੱਖ ਧਾਰਮਿਕ,ਸਿਆਸੀ ਅਤੇ ਸਮਾਜਿਕ ਖੇਤਰਾਂ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।

ਹਰਵਿੰਦਰ ਸਿੰਘ ਗੋਹਲਵੜ ਦੇ ਅੰਤਿਮ ਅਰਦਾਸ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਿਆਸੀ ਆਗੂਆਂ,ਸਾਬਕਾ ਵਿਧਾਇਕਾਂ,ਹਲਕਾ ਇੰਚਾਰਜਾਂ,ਚੇਅਰਮੈਨਾਂ,ਸਰਪੰਚਾਂ,ਪੰਚਾਇਤੀ ਨੁਮਾਇੰਦਿਆਂ,ਧਾਰਮਿਕ ਸ਼ਖ਼ਸੀਅਤਾਂ ਅਤੇ ਸਮਾਜਿਕ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੇ ਪਹੁੰਚ ਕੇ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਸ ਮੌਕੇ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਖਡੂਰ ਸਾਹਿਬ,ਹਰਮਿੰਦਰ ਸਿੰਘ ਸਾਬਕਾ ਵਿਧਾਇਕ ਪੱਟੀ,ਭਾਜਪਾ ਦੇ ਹਲਕਾ ਤਰਨਤਾਰਨ ਤੋਂ ਇੰਚਾਰਜ ਹਰਜੀਤ ਸਿੰਘ ਸੰਧੂ,ਉੱਪ ਪ੍ਰਧਾਨ ਹਰਪ੍ਰੀਤ ਸਿੰਘ,ਅੰਗਦ ਸਿੰਘ ਸੋਹਲ ਚੇਅਰਮੈਨ ਜ਼ਿਲ੍ਹਾ ਤਰਨ ਤਾਰਨ, ਜੱਸਕੰਵਰ ਸਿੰਘ ਜੱਸਾ ਹਲਕਾ ਇੰਚਾਰਜ ਪੱਟੀ, ਅਲਵਿੰਦਰ ਪਾਲ ਸਿੰਘ ਪੱਖੋਕੇ,ਚੇਅਰਮੈਨ ਜਸਬੀਰ ਸਿੰਘ ਢੋਟੀਆਂ,ਪਰਮਜੀਤ ਸਿੰਘ ਢੋਟੀਆਂ,ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ,ਚੇਅਰਮੈਨ ਗੁਰਸੇਵਕ ਸਿੰਘ ਸੇਖ,ਸਰਪੰਚ ਗੁਰਨਾਮ ਸਿੰਘ ਭੂਰੇ,ਸਰਪੰਚ ਪਲਵਿੰਦਰ ਸਿੰਘ ਪਿੰਕਾ,ਹਰਜੀਤ ਸਿੰਘ ਮੀਆਂਵਿੰਡ, ਮਨਿੰਦਰ ਪਾਲ ਸਿੰਘ ਪਲਾਸੌਰ,ਪ੍ਰੇਮ ਸਿੰਘ ਪੰਨੂ ਗੋਇੰਦਵਾਲ,ਕੁਲਦੀਪ ਸਿੰਘ ਔਲਖ,ਕੁਲਦੀਪ ਸਿੰਘ ਲਹੌਰੀਆ,ਦਲਬੀਰ ਸਿੰਘ ਜਹਾਂਗੀਰ,ਗਿਆਨੀ ਤਜਿੰਦਰ ਸਿੰਘ ਕੰਗ,ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਸ਼੍ਰੋਮਣੀ ਕਮੇਟੀ,ਸਰਪੰਚ ਜਸਵੰਤ ਸਿੰਘ ਜੱਟਾ ਕੱਦਗਿਲ,ਸਿਕੰਦਰ ਸਿੰਘ ਮੁਰਾਦਪੁਰਾ,ਸਰਪੰਚ ਹਰਦੀਪ ਸਿੰਘ ਰਾਣੀਵਲਾਹ, ਨੰਬਰਦਾਰ ਕੁਲਦੀਪ ਸਿੰਘ,ਸਰਪੰਚ ਤਰਸੇਮ ਸਿੰਘ ਬਾਗੜੀਆਂ,ਸਰਪੰਚ ਬਲਵਿੰਦਰ ਸਿੰਘ ਬਾਗੜੀਆਂ, ਸਰਪੰਚ ਗੁਰਮੀਤ ਸਿੰਘ ਛੱਕਰੀ,ਸਰਪੰਚ ਰਣਜੀਤ ਸਿੰਘ ਵਿਰਕ ਕੋਟ ਬੁੱਢਾ,ਸਰਪੰਚ ਸੁਖਦੇਵ ਸਿੰਘ ਜੌੜਾ,ਸੰਮਤੀ ਮੈਂਬਰ ਪਰਮਿੰਦਰ ਸਿੰਘ ਕੈਰੋਂ,ਧਰਮ ਸਿੰਘ ਜੌੜਾ, ਹਰਜਿੰਦਰ ਸਿੰਘ ਮਰਹਾਣਾ, ਹਰਮਿੰਦਰ ਸਿੰਘ ਮਰਹਾਣਾ, ਸਾਹਿਬ ਸਿੰਘ ਸਰਪੰਚ ਸਰਹਾਲੀ,ਨਛੱਤਰ ਸਿੰਘ ਸਰਪੰਚ ਸਰਹਾਲੀ ਖੁਰਦ, ਮਚੇਅਰਮੈਨ ਪ੍ਰਗਟ ਸਿੰਘ ਜਵੰਦਾ, ਜਤਿੰਦਰ ਸਿੰਘ ਜੱਤੀ ਕੈਰੋਂ,ਡੀਐਸਪੀ ਰਤਨ ਸਿੰਘ ਪੱਖੋਕੇ, ਰਣਬੀਰ ਸਿੰਘ ਪੱਖੋਕੇ,ਅੰਗਰੇਜ਼ ਸਿੰਘ ਕੱਲਾ,ਗੁਰਜੰਟ ਸਿੰਘ ਕੱਲਾ ਅਤੇ ਜ਼ਿਲ੍ਹਾ ਮੈਨੇਜਰ ਤਰਨ ਤਾਰਨ ਬਚਿੱਤਰ ਸਿੰਘ ਮੱਲੀ ,ਡਾਕਟਰ ਹਰਪ੍ਰੀਤ ਸਿੰਘ ਬਾਵਾ,ਸਰਪੰਚ ਭੁਪਿੰਦਰ ਸਿੰਘ ਕੰਗ ਖੁਰਦ,ਕੰਵਰ ਮੈਂਬਰ ਕੰਗ ਖੁਰਦ, ਗੁਰਸ਼ਰਨ ਸਿੰਘ ਖਹਿਰਾ ਐਸੀ ਖਡੂਰ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।

ਇਸ ਤੋਂ ਇਲਾਵਾ ਪੱਤਰਕਾਰੀ ਖੇਤਰ ਤੋਂ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ ਚੋਹਲਾ ਸਾਹਿਬ,ਬਲਵਿੰਦਰ ਸਿੰਘ ਚੋਹਲਾ ਸਾਹਿਬ,ਪੱਤਰਕਾਰ ਗੁਰਬਿੰਦਰ ਸਿੰਘ ਫਤਿਆਬਾਦ,ਪੱਤਰਕਾਰ ਰਸ਼ਪਾਲ ਸਿੰਘ ਕੁਲਾਰ ਖਡੂਰ ਸਾਹਿਬ,ਪੱਤਰਕਾਰ ਸੂਰਜ ਸ਼ਰਮਾ ਪੱਟੀ,ਰਾਜਨ ਬੇਦੀ ਅਤੇ ਡਾਕਟਰ ਸੰਦੀਪ ਕੱਕੜ ਵੀ ਸਮਾਗਮ ਵਿੱਚ ਸ਼ਾਮਲ ਹੋਏ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਆਗੂਆਂ ਨੇ ਸ.ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪਰਿਵਾਰ ਦੇ ਇੱਕ ਨਜ਼ਦੀਕੀ ਮੈਂਬਰ ਦਾ ਵਿਛੋੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ ਹੈ।ਉਨ੍ਹਾਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਕਰਨ ਦਾ ਬਲ ਪ੍ਰਦਾਨ ਕਰਨ।
ਸਮਾਗਮ ਵਿੱਚ ਪਰਿਵਾਰਕ ਮੈਂਬਰਾਂ,ਰਿਸ਼ਤੇਦਾਰਾਂ,ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Latest News