Nazrana Times

ਪੰਜਾਬੀ

ਕੈਨੇਡਾ ਚ’ ਹੋਏ ਕਾਮਨਵੈਲਥ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ਤੇਜ਼ਬੀਰ  ਸਿੰਘ ਰਾਣਾ’ ਨੇ ਜਿੱਤਿਆ ਕਾਸ਼ੀ ਦਾ ਤਮਗਾ

23 Sep, 2026 12:21 PM

ਟੌਰਾਂਟੋ, 23 ਸਤੰਬਰ ਗੌਰਵ ਮੜੀਆ

ਪਾਵਰਲਿਫਟਿੰਗ ਇੰਡੀਆ ਵੱਲੋਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿੱਖੇਂ ਹੋਈ ਪਾਵਰਲਿਫਟਿੰਗ ਬੈੱਚ ਪ੍ਰੈੱਸ  ਕਾਮਨਵੈਲਥ ਚੈਪੀਂਅਨਸ਼ਿਪ ਦੇ ਮੁਕਾਬਲਿਆਂ ਹੋਏ। ਜਿਸ ਵਿੱਚ 20 ਦੇ ਕਰੀਬ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਭਾਰਤੀ ਟੀਮ ਵੱਲੋਂ ਤੇਜ਼ਬੀਰ ਸਿੰਘ ਰਾਣਾ’ ਵਾਸੀ ਅੰਮ੍ਰਿਤਸਰ ਵਲੋਂ ਤੀਸਰਾ ਸਥਾਨ ਹਾਸਲ ਕਰਕੇ ਕਾਸ਼ੀ ਦਾ ਤਮਗਾ ਜਿੱਤਿਆ। ਪਾਵਰਲਿਫਟਰ ( ਬੈੱਚ ਪ੍ਰੈੱਸ ) ਦੇ ਹੋਏ ਮੁਕਾਬਲਿਆਂ ਚ’ ਜਿੱਥੇ 400 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ, ਇਸ ਮੁਕਾਬਲਿਆ ਚ’ ਤੀਸਰੇ ਸਥਾਨ ਤੇ ਰਿਹਾ, ਅਤੇ ਉਹ ਪੰਜਾਬ ਦਾ ਇਕਲੌਤਾ ਖਿਡਾਰੀ ਸੀ ਜਿਸ ਦੀ ਕਾਮਨਵੈਲਥ ਦੀ ਨਿਯੁਕਤੀ ਹੋਈ ਸੀ, ਜੋ ਪਾਵਰਲਿਫਟਿੰਗ ਇੰਡੀਆ ਵੱਲੋਂ ਖੇਡਿਆ ਸੀ। ਤੇਜ਼ਬੀਰ ਸਿੰਘ ਰਾਣਾ’ ਦੀ ਇਸ ਪ੍ਰਾਪਤੀ ਲਈ ਦੋ ਟਾਈਮ ਕਾਮਨਵੈਲਥ ਚੈਂਪੀਅਨ ਅਤੇ ਭਾਰਤੀ ਟੀਮ ਦੇ ਕੋਚ ਅਜੈ ਗੋਗਨਾ ਭੁਲੱਥ ਨੇ ਰਾਣਾ ਦੀ ਪ੍ਰਾਪਤੀ ਲਈ   ਮੁਬਾਰਕਬਾਦ ਦਿੰਦਿਆਂ ਕਿਹਾ ਕਿ,ਠੱਠਗੜ੍ਵ ਅੰਮ੍ਰਿਤਸਰ ਦੇ ਜੰਮਪਲ ਪੰਜਾਬ ਦੇ ਖਿਡਾਰੀ ਤੇਜ਼ਬੀਰ ਸਿੰਘ ਰਾਣਾ’ ਇਸ ਤੋਂ ਪਹਿਲਾ ਆਸਟ੍ਰੇਲੀਆ ਤੋ ਵੀ ਪਾਵਰਲਿਫਟਿੰਗ ਦੇ ਹੋਏ ਮੁਕਾਬਲਿਆਂ ਚ’ ਗੋਲਡ ਮੈਡਲ ਕਰ ਚੁੱਕਾ ਹੈ।

Posted By: Gaurav Maria

Latest News