ਸਰਹਦੀ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹਲ ਕੀਤਾ ਜਾਵੇ - ਰਤਨ ਸਿੰਘ ਰੰਧਾਵਾ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਜ ਕਿਸਾਨਾਂ ਦੀਆਂ ਬਹੁਪੱਖੀ ਮੁਸ਼ਕਿਲਾਂ ਲਈ ਬਾਰਡਰ ਏਰੀਆ ਸੰਘਰਸ਼ ਕਮੇਟੀ ਵੱਲੋਂ ਰਤਨ ਸਿੰਘ ਰੰਧਾਵਾ ਦੀ ਅਗਵਾਈ ਹੇਠ B,S,F, ਦੇ ਉਚ ਅਧਿਕਾਰੀਆਂ ਨੂੰ ਵਫਦ ਮਿਲਿਆ ਜਿਸ ਵਿਚ ਕਿਸਾਨਾਂ ਵਲੋਂ ਝੋਨੇ ਦੀ ਕਟਾਈ ਅਤੇ ਕਣਕ ਅਤੇ ਬਾਕੀ ਫ਼ਸਲਾਂ ਬੀਜਣ ਲਈ 9 ਵਜੇ ਤੋਂ 5 ਵਜੇ ਸ਼ਾਮ ਤੱਕ ਸਾਰੇ ਗੇਟ ਖੁੱਲੇ ਰੱਖਣ , ਅਤੇ ਆਈ ਕਾਰਡ ਜਾਰੀ ਕਰਨ, ਡਰੋਨਾਂ ਦੀ ਪਾਕਿਸਤਾਨ ਵਲੋਂ ਬੇਹੱਦ ਆਮਦ, ਤੇ 10 ਸਾਲ ਤੋਂ 40-45 ਦੇ ਨੋਜਵਾਨਾਂ ਦਾ ਨਸ਼ੇ ਅਤੇ ਕਰਾਈਮ ਨੂੰ ਰੋਕਣ ਲਈ ਬੀ, ਐਸ,ਐਫ ਅਧਿਕਾਰੀਆਂ ਨੂੰ ਬਹੁਪੱਖੀ ਪਹੁੰਚ ਲਾਗੂ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ, ਸਿਆਸੀ ਪਾਰਟੀਆਂ, ਅਤੇ ਮੈਡੀਕਲ ਵਿਭਾਗ ਆਦਿ ਦੀ ਸ਼ਮੂਲੀਅਤ ਯਕੀਨੀ ਬਣਾਉਂਦਿਆਂ ਜ਼ੋਰ ਦਿੱਤਾ , ਕਿਸਾਨ ਆਗੂ ਜਿਨ੍ਹਾਂ ਵਿਚ ਗੁਰਨਾਮ ਸਿੰਘ ਦਾਉਕੇ, ਮਨਿੰਦਰ ਸਿੰਘ ਨੇਸ਼ਟਾ, ਬਲਜੀਤ ਸਿੰਘ ਰੋਂੜਾਵਾਲਾ ਖੁਰਦ, ਨਿਸ਼ਾਨ ਸਿੰਘ ਮੁਹਾਵਾ,ਟਾ੍ਸਪੋਰਟ ਯੂਨੀਅਨ ਦੇ ਆਗੂ ਰੇਸ਼ਮ ਸਿੰਘ ਸੰਧੂ ਆਦਿ ਨੇ ਡਰੋਨ ਰੋਕਣ ਵਾਸਤੇ ਪੱਕੀ ਪਾਬੰਦੀ ਦੀ ਮੰਗ ਕੀਤੀ ।
Posted By: GURBHEJ SINGH ANANDPURI