Nazrana Times

ਪੰਜਾਬੀ

ਆਪ ਕਿਸਾਨ ਤੇ ਮਜ਼ਦੂਰ ਵਿਰੋਧੀ ਨਹੀਂ,ਸਗੋਂ ਕਿਸਾਨ ਤੇ ਮਜ਼ਦੂਰ ਹਿਤੈਸ਼ੀ ਪਾਰਟੀ ਹੈ-ਪੱਡਾ

02 Oct, 2026 02:16 PM

ਆਪ ਕਿਸਾਨ ਵਿੰਗ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਨਣ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਕੀਤੀਆਂ ਜਾ ਰਹੀ ਹਨ ਅਹਿਮ ਮੀਟਿੰਗਾਂ 

ਕਪੂਰਥਲਾ 2 ਅਕਤੂਬਰ ਗੌਰਵ ਮੜੀਆ

ਆਮ ਆਦਮੀ ਪਾਰਟੀ ਕਿਸਾਨ ਵਿੰਗ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਨਣ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਕੀਤੀਆਂ ਜਾ ਰਹੀ ਅਹਿਮ ਮੀਟਿੰਗਾਂ ਦੇ ਤਹਿਤ ਕਾਂਗਰਸ ਦਾ ਗੜ ਮੰਨ੍ਹੇ ਜਾਂਦੇ ਹਲਕੇ ਦੇ ਪਿੰਡ ਢਪੱਈ ਚ ਇੱਕ ਭਰਵੀਂ ਮੀਟਿੰਗ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।ਇਸ ਮੌਕੇ ਤੇ ਬੋਲਦੇ ਹੋਏ ਕੰਬੋਜ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਤੇ ਹਲਕਾ ਚੇਅਰਮੈਨ ਮਲਕੀਤ ਸਿੰਘ ਕਾਂਜਲੀ ਨੇ ਪਾਰਟੀ ਦੇ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ।ਇਸ ਮੌਕੇ ਤੇ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਕਿਹਾ ਆਮ ਆਦਮੀ ਪਾਰਟੀ(ਆਪ)ਦੇ ਕਿਸਾਨ ਵਿੰਗ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਕੀਤੀਆਂ ਜਾ ਰਹੀਆਂ ਅਹਿਮ ਮੀਟਿੰਗਾਂ ਦੇ ਦੌਰਾਨ ਕਿਸਾਨਾਂ ਦੀ ਭਲਾਈ ਤੇ ਫ਼ਸਲਾਂ ਦੀ ਖਰੀਦ ਨੂੰ ਸੁਚਾਰੂ ਬਣਾਉਣ ਬਾਰੇ ਵਿਚਾਰ-ਚਰਚਾ ਕੀਤੀ ਜਾ ਹੈ।ਪੱਡਾ ਨੇ ਦੱਸਿਆ ਕਿ ਇਨ੍ਹਾਂ ਮੀਟਿੰਗ ਦਾ ਮਕਸਦ ਹਲਕੇ ਭਰ ਦੇ ਕਿਸਾਨਾਂ ਨੂੰ ਪਾਰਟੀ ਨਾਲ ਜੋੜਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ।ਉਨ੍ਹਾਂ ਨੇ ਕਿਹਾ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ,ਇਸ ਯੋਜਨਾ ਨੂੰ ਯਕੀਨੀ ਬਣਾਉਣਾ ਹੈ।ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣਾ ਹੈ।ਪੱਡਾ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਅਗਲੇ ਪੱਧਰ ਤਕ ਲੈ ਜਾਣ ਲਈ ਸੰਗਠਨ ਦੀ ਮਜ਼ਬੂਤੀ ਸਭ ਤੋਂ ਪਹਿਲੀ ਲੋੜ ਹੈ।ਪੱਡਾ ਨੇ ਜ਼ੋਰ ਦਿੱਤਾ ਕਿ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਪੱਧਰ ਤੇ ਮਜ਼ਬੂਤ ਆਵਾਜ਼ ਉਠਾਈ ਜਾਵੇਗੀ।ਉਨ੍ਹਾਂ ਵਿਸ਼ਵਾਸ਼ ਜਤਾਇਆ ਕਿ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸਮਰਪਿਤ ਤੇ ਜਜ਼ਬੇ ਨਾਲ ਕੰਮ ਕਰਨ ਵਾਲੇ ਕਰਮਠ ਵਰਕਰ ਨਾ ਸਿਰਫ਼ ਪਾਰਟੀ ਅਤੇ ਕਿਸਾਨ ਵਿੰਗ ਦੀਆਂ ਨੀਤੀਆਂ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਚ ਅਹਿਮ ਭੂਮਿਕਾ ਨਿਭਾਉਣਗੇ,ਸਗੋਂ ਪੰਜਾਬ ਤੇ ਦੋਆਬਾ ਇਲਾਕੇ ਲਈ ਮਾਣ ਦਾ ਕਾਰਨ ਵੀ ਬਣਨਗੇ।ਉਨ੍ਹਾਂਨੇ ਨੇ ਇਹ ਵੀ ਦੱਸਿਆ ਕਿ ਕਿਸਾਨ ਵਿੰਗ ਡੇਅਰੀ ਕਿਸਾਨਾਂ,ਮਜ਼ਦੂਰਾਂ ਤੇ ਸਹਾਇਕ ਧੰਦਿਆਂ ਨਾਲ ਜੁੜੇ ਪਰਿਵਾਰਾਂ ਦੀਆਂ ਆਵਾਜ਼ਾਂ ਨੂੰ ਉੱਪਰ ਲਿਜਾਣ ਲਈ ਹਮੇਸ਼ਾ ਅੱਗੇ ਰਹੇਗਾ।ਨੌਜਵਾਨਾਂ ਨੂੰ ਖੇਤੀ ਤੇ ਸੰਗਠਨ ਨਾਲ ਜੋੜਨ ਰਾਹੀਂ ਖੇਤੀਬਾੜੀ ਨੂੰ ਨਵੀਂ ਦਿਸ਼ਾ ਤੇ ਰੂਪ ਦੇਣ ਲਈ ਲਗਾਤਾਰ ਯਤਨ ਕੀਤੇ ਜਾਣਗੇ।ਪੱਡਾ ਨੇ ਯਕੀਨ ਦਿਵਾਇਆ ਕਿ ਉਹ ਆਪ ਕਿਸਾਨ ਵਿੰਗ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾਉਣ ਤੇ ਕਿਸਾਨ ਭਰਾਵਾਂ ਦੀਆਂ ਆਵਾਜ਼ਾਂ ਨੂੰ ਉਭਾਰਨ ਲਈ ਪੂਰੇ ਜਜ਼ਬੇ ਨਾਲ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੇ ਜਦੋਂ ਵੀ ਕੋਈ ਫ਼ੈਸਲਾ ਲਿਆ ਹੈ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਹੀ ਲਿਆ ਹੈ ਚਾਹੇ ਉਹ ਨਹਿਰਾਂ ਦੇ ਪਾਣੀ ਨੂੰ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਦਾ ਹੋਵੇ ਭਾਵੇਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਦਾ ਹੋਵੇ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਿਹਤ ਤੇ ਵਿੱਦਿਆ ਨੂੰ ਉੱਚਾ ਚੁੱਕਣ ਲਈ ਬਹੁਤ ਹੀ ਘੱਟ ਸਮੇਂ ਵਿਚ ਵਧੇਰੇ ਕਾਰਜ ਕੀਤੇ ਹਨ।ਪੰਜਾਬ ਤੋਂ ਪਾਣੀ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਤੇ ਨਹਿਰੀ ਪਾਣੀਆਂ ਨੂੰ ਯੋਜਨਾਬੱਧ ਢੰਗ ਨਾਲ ਪੰਜਾਬ ਦੇ ਹਰ ਖੇਤ ਤੱਕ ਪਹੁੰਚਣ ਦੇ ਨਿਰੰਤਰ ਯਤਨ ਜਾਰੀ ਹਨ।ਉਨ੍ਹਾਂਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਤੇ ਮਜ਼ਦੂਰ ਵਿਰੋਧੀ ਨਹੀਂ,ਸਗੋਂ ਕਿਸਾਨ ਤੇ ਮਜ਼ਦੂਰ ਹਿਤੈਸ਼ੀ ਪਾਰਟੀ ਹੈ।ਇਸ ਮੌਕੇ ਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸਰਕਲ ਕੋਡੀਨੇਟਰ ਜਸਵੰਤ ਸਿੰਘ ਨੰਦਾ, ਬਲਾਕ ਪ੍ਰਧਾਨ ਲਖਬੀਰ ਸਿੰਘ,ਮੈਂਬਰ ਪੰਚਾਇਤ ਹਰਭਜਨ ਸਿੰਘ, ਬਲਾਕ ਪ੍ਰਧਾਨ ਗੁਰਸ਼ਰਨ ਸਿੰਘ, ਬਲਾਕ ਪ੍ਰਧਾਨ ਉਪਕਾਰ ਸਿੰਘ,ਬਲਾਕ ਪ੍ਰਧਾਨ ਸੁਰਜੀਤ ਸਿੰਘ ਸੰਧੂ, ਬਲਾਕ ਪ੍ਰਧਾਨ ਸੁਰਿੰਦਰ ਸਿੰਘ,ਬਲਾਕ ਪ੍ਰਧਾਨ ਕਵਰਜੀਤ ਸਿੰਘ ਬਾਵਾ, ਬਲਾਕ ਪ੍ਰਧਾਨ ਕੁਲਜਿੰਦਰ ਸਿੰਘ ਭੰਡਾਲ,ਬਲਾਕ ਪ੍ਰਧਾਨ ਦਿਲਪ੍ਰੀਤ ਸਿੰਘ ਸਿੱਧਵਾਂ ਪਿੰਡ ਗੁਰਦੀਪ ਸਿੰਘ ਦੀਪਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Posted By: Gaurav Maria

Latest News