Nazrana Times

ਪੰਜਾਬੀ

ਸਰਦਾਰ ਹਰਭਜਨ ਸਿੰਘ ਨੇ ਜ਼ਿਲਾ ਟਰੈਫਿਕ ਮਲੇਰਕੋਟਲਾ ਦਾ ਅਹੁਦਾ ਸੰਭਾਲਿਆ

23 May, 2026 12:51 PM

ਮਾਲੇਰਕੋਟਲਾ, ਪਰਮਜੀਤ ਸਿੰਘ ਸੰਗਾਲਾ,

ਜ਼ਿਲ੍ਹਾ ਮਲੇਰਕੋਟਲਾ ਦੇ ਟਰੈਫਿਕ ਇੰਚਾਰਜ ਵਜੋਂ ਸਰਦਾਰ ਹਰਭਜਨ ਸਿੰਘ ਜੀ ਨੇ  ਜਿਲਾ  ਟਰੈਫਿਕ ਇੰਚਾਰਜ ਦਾ ਅਹੁਦਾ ਸੰਭਾਲ ਲਿਆ ਹੈ। ਦੱਸ ਦਈਏ ਤਾਂ ਸਰਦਾਰ ਹਰਭਜਨ ਸਿੰਘ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਦਿਨਾਂ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਪਿਛਲੇ ਕੁਝ ਦਿਨ ਪਹਿਲਾਂ ਮਲੇਰਕੋਟਲਾ ਵਿਖੇ ਐਸਐਸਪੀ ਗੁਰਮੀਤ ਸਿੰਘ ਨੇ ਬਤੌਰ ਐਸਐਸਪੀ ਆਪਣਾ ਅਹੁਦਾ ਸੰਭਾਲਿਆ ਅਤੇ ਉਸ ਤੋਂ ਕੁਝ ਦਿਨ ਬਾਅਦ ਸਬ ਇੰਸਪੈਕਟਰ ਸਰਦਾਰ ਹਰਭਜਨ ਸਿੰਘ ਨੇ ਆਪਣਾ ਜਿਲਾ ਟਰੈਫਿਕ ਇੰਚਾਰਜ ਮਲੇਰਕੋਟਲਾ ਦਾ ਅਹੁਦਾ ਸੰਭਾਲਿਆ ਉਹਨਾਂ ਕਿਹਾ ਕਿ ਹੁਣ ਮਲੇਰਕੋਟਲਾ ਵਿੱਚ ਬੁਲਟ ਤੇ ਪਟਾਕੇ ਪਾਉਣ ਵਾਲੇ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖੈਰ ਨਹੀਂ

Posted By: PARAMJEET SINGH SANGALA

Latest News