Nazrana Times

ਪੰਜਾਬੀ

ਰੋਡਵੇਜ਼ ਦੀ ਲਾਰੀ ‘ਚ ਬੀਬੀ ਜੀ ਦਾ VIP ਕਲਚਰ, ਅਖ਼ੇ ਡਰਾਈਵਰਾ ਮੈਨੂੰ ਘਰ ਛੱਡ ਕੇ ਆ..! ਡਰਾਈਵਰ ਬੱਸ ਲੈ ਕੇ ਪਹੁੰਚ ਗਿਆ ਥਾਣੇ

11 Sep, 2025 08:56 PM


ਜੁਗਰਾਜ ਸਿੰਘ ਸਰਹਾਲੀ , ਤਰਨਤਾਰਨਜੁਗਰਾਜ ਸਿੰਘ ਸਰਹਾਲੀ 

 ਜੁਗਰਾਜ ਸਿੰਘ ਸਰਹਾਲੀ ,ਗੋਇੰਦਵਾਲ ਸਾਹਿ

ਜੁਗਰਾਜ ਸਿੰਘ ਸਰਹਾਲੀ ,ਗੋਇੰਦਵਾਲ ਸਾਹਿਬ -

ਜੁਗਰਾਜ ਸਿੰਘ ਸਰਹਾਲੀ ,ਗੋਇੰਦਵਾਲ ਸਾਹਿਬ 

ਤਰਨ ਤਾਰਨ ਦੇ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਦੇ ਗੇਟ ਅੱਗੇ ਰੋਡਵੇਜ਼ ਦੀ ਬੱਸ ਵਿੱਚ ਖੂਬ ਹੰਗਾਮਾ ਹੋਇਆ।

ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਰੋਡਵੇਜ਼ ਬੱਸ ਦੇ ਡਰਾਈਵਰ ਸਿਵਪਾਲ ਸਿੰਘ ਨੇ ਦੱਸਿਆ ਕਿ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਜਦੋਂ ਵਾਪਸ ਗੋਇੰਦਵਾਲ ਸਾਹਿਬ ਦੇ ਬੱਸ ਅੱਡੇ ਤੇ ਪੁੱਜੇ ਤਾਂ ਸਵਾਰੀਆਂ ਸਮੇਤ ਇੱਕ ਔਰਤ ਬੱਸ ਵਿੱਚ ਸਵਾਰ ਹੋਈ, ਜੋ ਆਪਣੇ ਆਪ ਨੂੰ VIP ਦੱਸ ਕਿ ਸਾਡੇ ਉੱਤੇ ਰੋਬਹ ਪਾਉਣ ਲੱਗੀ ਪਈ, ਵੇਖਦੇ ਹੀ ਵੇਖਦੇ ਹੋਏ ਔਰਤ ਦੇ ਵੱਲੋਂ ਸਾਨੂੰ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ ਕਿ ਤੁਹਾਨੂੰ ਅੱਗੇ ਜਾ ਕੇ ਮਜਾ ਚੁਕਉਦੀ ਹਾਂ।

ਜਿਸ ਤੋਂ ਬਾਅਦ ਵਿੱਚ ਰੋਡਵੇਜ਼ ਬੱਸ ਪੁਲਿਸ ਠਾਣਾ ਗੋਇੰਦਵਾਲ ਸਾਹਿਬ ਦੇ ਗੇਟ ਅੱਗੇ ਲਿਆਂਦੀ ਹੈ। ਉਧਰ ਇਸ ਸਾਰੇ ਮਾਮਲੇ ਦੀ ਬੱਸ ਵਿੱਚ ਦਾਖਲ ਹੋ ਕਿ ਜਦੋਂ ਪੱਤਰਕਾਰ ਵੱਲੋਂ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਔਰਤ ਦੇ ਵੱਲੋਂ ਪੱਤਰਕਾਰ ਦਾ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ।

ਜਿਸ ਤੋਂ ਬਾਅਦ ਉਕਤ ਔਰਤ ਨੇ ਕਿਸੇ ਆਗੂ ਦੇ ਨਾਲ ਪੱਤਰਕਾਰ ਦੀ ਫੋਨ ਤੇ ਗੱਲ ਕਰਵਾਈ ਤਾਂ ਉਹਨਾਂ ਨੇ ਵੀ ਔਰਤ ਦੇ ਵਿਹਾਰ ਦੀ ਨਿਖੇਧੀ ਕੀਤੀ।

ਫਿਲਹਾਲ ਉਕਤ ਔਰਤ ਨੂੰ ਪੁਲਿਸ ਬੱਸ ਵਿੱਚੋਂ ਉਤਾਰ ਕੇ ਆਪਣੀ ਪੁੱਛ ਪੜਤਾਲ ਕਰਨ ਵਿੱਚ ਲੱਗੀ ਹੋਈ ਸੀ ਤਾਂ ਸਵਾਰੀਆਂ ਖੱਜਲ ਖੁਵਾਰ ਹੋ ਰਹੀਆਂ ਸਨ। ਹੁਣ ਵੇਖਣਾ ਹੋਵੇਗਾ ਕਿ ਇਸ ਔਰਤ ਦੇ ਖਿਲਾਫ਼ ਕੋਈ ਕਾਰਵਾਈ ਹੁੰਦੀ ਹੈ ਕਿ ਨਹੀਂ।



Posted By: GURBHEJ SINGH ANANDPURI

Latest News

Loading…
Loading the web debug toolbar…
Attempt #