Nazrana Times

ਪੰਜਾਬੀ

ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਜਥੇਬੰਦਕ ਢਾਂਚੇ 'ਚ ਕੀਤੀਆਂ ਨਵੀਆਂ ਨਿਯੁਕਤੀਆਂ : ਤੇਜਿੰਦਰ ਸਿੰਘ ਪੰਨੂ

24 Oct, 2026 06:36 PM

ਚੰਡੀਗੜ੍ਹ 24 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਵਿੱਚ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿੰਨ੍ਹਾਂ ਵਿੱਚ ਸ. ਧਰਮ ਸਿੰਘ ਧਾਰੋਕੀ, ਸ ਅਰਵਿੰਦਰ ਸਿੰਘ ਪੈਂਟਾ, ਸ. ਸੁਰਜੀਤ ਸਿੰਘ ਦਭਾਲੀ ਅਤੇ ਸ੍ਰੀ ਦਵਿੰਦਰ ਕੁਮਾਰ ਲਹਿਰਾ ਨੂੰ ਮੀਤ ਪ੍ਰਧਾਨ ਕੀਤਾ। ਇਸੇ ਤਰ੍ਹਾਂਅਬਦੁਲ ਗੁਫਾਰ ਮਲੇਰਕੋਟਲਾ, ਸ ਮਦਨ ਮੋਹਨ ਸਿੰਘ ਮੂਸਾ (ਸ਼ਾਮਚੁਰਾਸੀ) ਅਤੇ ਸ ਲਖਵਿੰਦਰ ਸਿੰਘ ਮੂਸਾ (ਮਾਨਸਾ) ਨੂੰ ਜਨਰਲ ਸਕੱਤਰ ਦੀ ਜਿੰਮੇਵਾਰੀ ਸੰਭਾਲੀ। ਜਥੇਬੰਧਕ ਸਕੱਤਰ 
ਸ ਸੁਖਵਿੰਦਰ ਸਿੰਘ (ਗੋਦਾਇਆ), ਠੇਕੇਦਾਰ ਗੁਰਚਰਨ ਸਿੰਘ (ਬਲਾਚੌਰ), ਸ. ਜਗਜੀਤ ਸਿੰਘ ਬੰਡਾਲਾ ਅਤੇ ਸ. ਸੁਰਿੰਦਰ ਸਿੰਘ ਕਾਦੀਮਾਜਰਾ ਨੂੰ ਨਿਯੁਕਤ ਕੀਤਾ। ਸ. ਵਡਾਲਾ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਜਨਰਲ ਕੌਂਸਲ ਵਿੱਚ ਵੀ ਕੁੱਝ ਨਵੇਂ ਮੈਂਬਰਾਂ ਵਿੱਚ ਸ ਅਮਰਜੀਤ ਸਿੰਘ ਕਹੇੜੂ, 
ਸ੍ਰੀ ਬਿੱਟੂ ਭਸੌੜ, ਸ ਤਿਰਲੋਕ ਸਿੰਘ ਬਿੱਲੂ (ਸੰਗਰੂਰ), ਐਡਵੋਕੇਟ ਅਮਰਜੀਤ ਸਿੰਘ (ਖਾਨਪੁਰ), ਸ ਨਸੀਬ ਸਿੰਘ ਗੜੋਲੀਆ, ਸ ਗੁਰਵਿੰਦਰ ਸਿੰਘ ਝਾਮਪੁਰ, ਸ ਅਜੀਤ ਸਿੰਘ ਮੱਕੜ, ਸ ਗੁਰਿੰਦਰਪਾਲ ਸਿੰਘ ਸੇਠੀ, ਜੱਥੇਦਾਰ ਤਰਲੋਕ ਸਿੰਘ ਅਤੇ ਸ ਦਲਬਾਰਾ ਸਿੰਘ ਸਰਹਿੰਦ ਨੂੰ ਸ਼ਾਮਿਲ ਕੀਤਾ।
ਸ. ਵਡਾਲਾ ਨੇ ਕਿਹਾ ਕਿ ਉਪਰੋਕਤ ਸਾਰੇ ਆਗੂਆਂ ਦੀਆਂ ਨਿਯੁਕਤੀਆਂ, ਉਹਨਾਂ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖ ਕੇ ਕੀਤੀਆਂ ਗਈਆਂ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਨਵੀਂ ਜਿੰਮੇਵਾਰੀ ਨਾਲ ਇਹ ਆਗੂ ਹੋਰ ਵੀ ਤਨਦੇਹੀ ਨਾਲ ਪੰਥ, ਪੰਜਾਬ ਦੀ ਸੇਵਾ ਵਿੱਚ ਤਤਪਰ ਰਹਿਣਗੇ। ਪ੍ਰੈੱਸ ਨੂੰ ਇਹ ਜਾਣਕਾਰੀ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤੀ ਗਈ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News