Nazrana Times

ਪੰਜਾਬੀ

ਕਾਮਰੇਡ ਸਵਰਨ ਕੌਰ ਦੇ ਤੁਰ ਜਾਣ ਨਾਲ ਕਿਰਤੀ ਵਰਗ ਨੂੰ ਬਹੁਤ ਵੱਡਾ ਘਾਟਾ ਪਿਆ - ਦੇਵੀ ਕੁਮਾਰੀ

24 Jun, 2025 02:14 AM

ਤਰਨ ਤਾਰਨ ( ਜੁਗਰਾਜ ਸਿੰਘ ਸਰਹਾਲੀ )

ਪੰਜਾਬ ਦੀ ਕਮਿਉਨਿਸਟ ਲਹਿਰ ਤੇ ਕਿਰਤੀ ਵਰਗ ਨੂੰ ਉੁਦੋ ਬਹੁਤ ਵੱਡਾ ਘਾਟਾ ਪਿਆ ਜਦੋਂ ਕਾਮਰੇਡ ਸਵਰਨ ਕੌਰ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰੇਤ ਮੈਬਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾ, ਜਿਲ੍ਹਾ ਅਗਜੈਕਟਿਵ ਮੈਬਰ ਕਾਮਰੇਡ ਚਰਨ ਸਿੰਘ ਤਰਨ ਤਾਰਨ, ਬਲਾਕ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ , ਪੰਜਾਬ ਖੇਤ ਮਜ਼ਦੂਰ ਸਭਾ ਦੇ ਜਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਮੀਤ ਸਕੱਤਰ ਕਾਮਰੇਡ ਰਸ਼ਪਾਲ ਸਿੰਘ ਘੁਰਕਵਿੰਡ, ਸੂਬਾ ਵਰਕਿੰਗ ਕਮੇਟੀ ਮੈਂਬਰ ਕਾਮਰੇਡ ਮੇਜਰ ਸਿੰਘ ਦਾਰਾ ਪੁਰ, ਕਾਮਰੇਡ ਜਤਿੰਦਰ ਸਿੰਘ ਢੋਟੀਆਂ, ਕਾਮਰੇਡ ਸੋਹਣ ਸਿੰਘ ਢੋਟੀਆਂ, ਕਾਮਰੇਡ ਬਰਖਾ ਸਿੰਘ ਢੋਟੀਆਂ, ਕਾਮਰੇਡ ਦਲਬੀਰ ਕੌਰ ਢੋਟੀਆਂ ਕਾਮਰੇਡ ਬੂਟਾ ਸਿੰਘ ਢੋਟੀਆਂ,ਕਾਮਰੇਡ ਸੇਵਾ ਸਿੰਘ ਦਦੇਹਰ ਸਾਹਿਬ, ਕਾਮਰੇਡ ਸਰਦੂਲ ਸਿੰਘ ਢੋਟੀਆਂ, ਕਾਮਰੇਡ ਬਲਵੰਤ ਸਿੰਘ ਢੋਟੀਆਂ ਨੇ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦਾ ਝੰਡਾ ਪਾਇਆ ਅਤੇ ਕਿਹਾ ਕਿ ਸਵਰਨ ਕੌਰ ਨੇ ਆਪਣੀ ਜਿੰਦਗੀ ਦਾ ਪਲ ਪਲ ਕਿਰਤੀ ਲਹਿਰ ਦੇ ਲੇਖੇ ਲਾਇਆ। ਉਨ੍ਹਾਂ ਹਕੂਮਤਾਂ ਦੀਆਂ ਲੋਕਾਂ ਵਿਰੋਧ ਨੀਤੀਆਂ ਵਿਰੁੱਧ ਲੋਕਾਂ ਦੀ ਜਿੰਦਗੀ ਨੂੰ ਖੁਸ਼ਹਾਲ ਬਣਾਉਣ ਵਾਸਤੇ ਬਹੁਤ ਸਾਰੇ ਘੋਲਾ ਵਿੱਚ ਹਿੱਸਾ ਲਿਆ। ਉਹ ਕਾਮਰੇਡ ਬੂਟਾ ਸਿੰਘ ਢੋਟੀਆਂ ਦੀ ਪਤਨੀ ਅਤੇ ਸ਼ਹੀਦ ਕਾਮਰੇਡ ਦਿਲਬਾਗ ਸਿੰਘ ਦੀ ਵੱਡੀ ਭਰਜਾਈ ਸੀ। ਸ਼ਹੀਦ ਕਾਮਰੇਡ ਦਿਲਬਾਗ ਸਿੰਘ ਖੇਤ ਮਜ਼ਦੂਰਾਂ ਦੇ ਉੱਘੇ ਲੀਡਰ ਸਨ ਅਤੇ ਅੰਤਲੇ ਸਾਹਾਂ ਤੱਕ ਮਜਦੂਰਾਂ ਦੀ ਬਿਹਤਰੀ ਲਈ ਸੰਘਰਸ਼ਸ਼ੀਲ ਰਹੇ। ਅੱਤਵਾਦ ਦੇ ਕਾਲੇ ਦੌਰ ਵਿੱਚ ਕਾਮਰੇਡ ਬੂਟਾ ਸਿੰਘ ਦੇ ਘਰ ਅੱਤਵਾਦੀਆਂ ਨਾ ਮੁਕਾਬਲਾ ਕਰਨ ਵਾਸਤੇ ਮੋਰਚਾ ਲੱਗਾ ਹੋਇਆ ਸੀ ਕਾਮਰੇਡ ਸਵਰਨ ਕੌਰ ਆਪ ਰੈਫਲ ਚੁੱਕ ਕੇ ਰਾਤ ਦੇ ਸਮੇਂ ਪਹਿਰਾ ਦੇਦੀ ਰਹੀ। ਇੱਕ ਦਿਨ ਜਦੋਂ ਦਹਿਸ਼ਤ ਗਰਦਾ ਨੂੰ ਪਤਾ ਲੱਗਾ ਕਿ ਸਵਰਨ ਕੌਰ ਘਰ ਵਿੱਚ ਮੋਜੂਦ ਨਹੀ ਹੈ ਤਾ ਉਹਨਾਂ ਨੇ ਰਾਤ ਨੂੰ ਇਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਤੇ ਮੁਕਾਬਲੇ ਵਿੱਚ ਕਾਮਰੇਡ ਦਿਲਬਾਗ ਸਿੰਘ ਢੋਟੀਆਂ, ਕਾਮਰੇਡ ਪ੍ਰਗਟ ਸਿੰਘ ਨੰਦਪੁਰ, ਅਤੇ ਬਿੱਟੂ ਸਖੀਰਾ ਨੂੰ ਸ਼ਹੀਦ ਕਰ ਦਿੱਤਾ ਅਤੇ ਕਾਮਰੇਡ ਬੂਟਾ ਸਿੰਘ ਅਤੇ ਉਨ੍ਹਾਂ ਦਾ ਬੇਟੇ ਅਮਰਜੀਤ ਸਿੰਘ ਢੋਟੀਆਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਸਵਰਨ ਕੌਰ ਅਤੇ ਇਹਨਾਂ ਦੇ ਸਾਰੇ ਪ੍ਰਵਾਰ ਨੇ ਲਾਲ ਝੰਡੇ ਨੂੰ ਬਲੰਦ ਰੱਖਿਆ। ਇਸ ਦੌਰਾਨ ਪਿੰਡ ਢੋਟੀਆਂ ਦੇ ਹਰਜਿੰਦਰ ਸਿੰਘ ਸਰਪੰਚ ,ਗੁਰਮੀਤ ਸਿੰਘ ,, ਜਗਤਾਰ ਸਿੰਘ , ਜਸਬੀਰ ਸਿੰਘ,ਨਿਰਵੈਲ ਸਿੰਘ ਪੰਚਾਇਤ ਮੈਂਬਰ, ਸਵਿੰਦਰ ਸਿੰਘ ਚੇਅਰਮੈਨ, ਵਿਕਰਮਜੀਤ ਸਿੰਘ ਡੁੱਗਰੀ, ਹੀਰਾ ਸਿੰਘ,ਹਰਜਿੰਦਰ ਸਿੰਘ ਸੂਬੇਦਾਰ ਆਦਿ ਹਾਜ਼ਰ ਸਨ। ਉਨ੍ਹਾਂ ਨੂੰ ਅਗਨੀ ਉਹਨਾਂ ਦੇ ਸਪੁੱਤਰ ਅਮਰਜੀਤ ਸਿੰਘ ਦਿਖਾਈ। ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ 30 ਜੂਨ ਸੋਮਵਾਰ ਉਹਨਾਂ ਦੇ ਪਿੰਡ ਢੋਟੀਆਂ ਵਿਖੇ ਹੋਵੇਗਾ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #