ਦਿੱਲੀ ਧਰਨੇ ਦੀਆਂ ਤਿਆਰੀਆਂ ਮੁਕੰਮਲ । ਹਜ਼ਾਰਾਂ ਕਿਸਾਨ ਮਜ਼ਦੂਰ ਹਰੀਕੇ ਪੱਤਣ ਤੋਂ ਪਾਉਣ ਗੇ ਚਾਲੇ
ਤਰਨ ਤਾਰਨ 23 ਸਤੰਬਰ (ਇਕਬਾਲ ਸਿੰਘ ਵੜਿੰਗ)ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਕਾਹਨ ਸਿੰਘ ਪਿੱਦੀ ਵਿਖੇ ਸ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਸਿੱਧਵਾਂ ਸਤਨਾਮ ਸਿੰਘ ਮਾਣੋਚਾਹਲ ਹਰਬਿੰਦਰ ਜੀਤ ਸਿੰਘ ਕੰਗ ਨੇ ਕਿਹਾ ਕਿ 25 ਸਤੰਬਰ ਤੋਂ ਜ਼ਿਲਾ ਤਰਨਤਾਰਨ ਦੀ ਵਾਰੀ ਅਨੁਸਾਰ ਹਜ਼ਾਰਾਂ ਕਿਸਾਨ ਮਜ਼ਦੂਰ ਬੀਬੀਆਂ ਅਤੇ ਨੌਜਵਾਨ ਦਾ ਜਥਾ ਦਿੱਲੀ ਮੋਰਚੇ ਵਿਚ ਸ਼ਾਮਿਲ ਹੋਣ ਲਈ ਆਪਣੇ ਸੈਂਕੜੇ ਸਾਧਨਾਂ ਰਾਹੀਂ ਰਵਾਨਾ ਹੋਣਗੇ। ਦੂਸਰੇ ਮਤੇ ਰਾਹੀਂ ਫੈਸਲਾ ਕੀਤਾ ਕਿ 27 ਸਤੰਬਰ ਨੂੰ ਸੰਯੁਕਤ ਮੋਰਚੇ ਦੇ ਐਲਾਨ ਮੁਤਾਬਕ ਮੁਕੰਮਲ ਭਾਰਤ ਬੰਦ ਕੀਤਾ ਜਾਵੇਗਾ। ਇਸ ਸਬੰਧੀ ਵੱਖ-ਵੱਖ ਆਗੂਆਂ ਦੀਆ ਡਿਊਟੀਆਂ ਲਗਾਈਆਂ ਗਈਆਂ । ਇਕ ਹੋਰ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਚੌਣ ਵਾਅਦੇ ਲਾਗੂ ਕਰਵਾਉਣ ਲਈ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਤੇ 28 ਸਤੰਬਰ ਤੋਂ ਧਰਨੇ ਦਿੱਤੇ ਜਾਣਗੇ ਜੇਕਰ ਸਰਕਾਰ ਨਾ ਮੰਨੀ ਤਾਂ ਇਹ ਧਰਨੇ ਰੇਲ ਗੱਡੀ ਦੀਆਂ ਪਟੜੀਆਂ ਤੇ ਵੀ ਪੱਕੇ ਮੋਰਚੇ ਲਾਏ ਜਾਣਗੇ ਇਕ ਹੋਰ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਕਿਸਾਨ ਸਰਕਾਰ ਨੂੰ ਫਰਦਾਂ ਨਹੀਂ ਦੇਣਗੇ ਕਿਸਾਨ ਆਪਣੇ ਝੋਨੇ ਦਾ ਦਾਣਾ ਦਾਣਾ ਚਕਾਕੇ ਹੀ ਦਮ ਲੈਣਗੇ ਇਸ ਮੋਕੇ ਗੁਰਜੀਤ ਸਿੰਘ ਗੰਡੀਵਿੰਡ ਧੰਨਾ ਸਿੰਘ ਲਾਲੂਘੁੱਮਣ ਮਨਜਿੰਦਰ ਸਿੰਘ ਗੋਹਲਵੜ ਸਲਵਿੰਦਰ ਸਿੰਘ ਜੀਓਬਾਲਾ ਸੁਖਵਿੰਦਰ ਸਿੰਘ ਦੁੱਗਲ ਵਾਲਾ ਬਲਵਿੰਦਰ ਸਿੰਘ ਚੋ੍ਹਲਾ ਮੇਹਰ ਸਿੰਘ ਤਲਵੰਡੀ ਅਜੀਤ ਸਿੰਘ ਚੱਬਾ ਮਹਿਲ ਸਿੰਘ ਮਾੜੀਮੇਘਾ ਨਿਰੰਜਣ ਸਿੰਘ ਬਗਰਾੜੀ ਗੁਰਭੇਜ ਸਿੰਘ ਧਾਲੀਵਾਲ ਦਿਆਲ ਸਿੰਘ ਮੀਆਵਿੰਡ ਮੁਖਤਿਆਰ ਸਿੰਘ ਬਿਹਾਰੀ ਪੁਰ ਕੁਲਵੰਤ ਸਿੰਘ ਭੈਲ ਸੁਖਦੇਵ ਸਿੰਘ ਦੁਬਲੀ ਆਦਿ ਆਗੂ ਹਾਜਰ ਸਨ
Posted By: GURBHEJ SINGH ANANDPURI