Nazrana Times

ਪੰਜਾਬੀ

ਗੱਠ-ਜੋੜ ਕਿ ਠੱਗ-ਜੋੜ ?

28 Nov, 2026 02:57 PM

ਗੱਠ-ਜੋੜ ਕਿ ਠੱਗ-ਜੋੜ ?

ਤੱਕੜੀ-ਕਮਲ ਵਾਲ਼ੇ ਜਿਉਂ ਹੀ ਮੁੜ 'ਕੱਠੇ ਹੋਏ

ਮੀਡ੍ਹੀਏ 'ਚ ਪੈਂਦੀ ਰਹੀ 'ਚੱਕਤੀ' ਕਥਿੱਤ'ਤਾ।

 

ਹੁੱਬੇ ਇੱਕ ਮਿੱਤਰ ਨੇ ਭੇਜਿਆ 'ਮੈਸਿਜ਼' ਲਿਖ

ਮੋਹ ਨਹੀਂ ਪੰਜਾਬ ਨਾਲ ਦੇ'ਤੀ ਪ੍ਰਮਾਣਿੱਕਤਾ।

 

ਭਾਗੋ ਵਾਲ਼ਾ ਚੇਲਾ ਹੁਣ ਜਾਪਦਾ ਸੀ ਪੱਕਾ ਉਹ

ਕਦੇ ਲੋਕੀ ਕਹਿੰਦੇ ਇਹ ਗੁਰੂਆਂ ਦਾ ਸਿੱਖ'ਤਾ।

 

ਕਹੇ 'ਭਰਦਾਨ ਜੀ' ਦਾ ਵਫਾਦਾਰ ਬਣਿਆਂ ਹਾਂ

'ਪਾਰਟੀ ਹਮਾਇਤੀ' ਬਣ ਛੱਡੀ ਧਾਰਮਿਕਤਾ।

 

ਪੱਛਮੀਂ ਬੰਗਾਲ ਤੇ 'ਨਿਤੀਸ਼' ਦੇ ਬਿਹਾਰ ਵਾਲ਼ਾ

ਖੇਤਰੀ ਦਲਾਂ ਦਾ ਜਿਹਨੂੰ ਹਾਲ ਨਾ ਸੀ ਦਿਖਤਾ।

 

'ਅੰਧਭਗਤੀ' ਨੇ ਜੋਰ ਪਾ ਲਿਆ ਦਿਮਾਗ ਉੱਤੇ

ਲਿਖਣਾ ਸੀ ਗੱਠ-ਜੋੜ 'ਠੱਗ-ਜੋੜ' ਲਿਖ'ਤਾ!

 

-ਤਰਲੋਚਨ ਸਿੰਘ ਦੁਪਾਲ ਪੁਰ
001-408-905-5517

Posted By: Tarlochan Singh Dupalpur

Latest News