ਕੁਲਦੀਪ ਸਿੰਘ ਕਿਸਾਨ ਵਿੰਗ ਦਾ ਹਲਕਾ ਜੰਡਿਆਲਾ ਗੁਰੂ ਦੇ ਕੋਆਰਡੀਨੇਟਰ ਨਿਯੁਕਤ
ਟਾਂਗਰਾ ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਹਲਕੇ ਜੰਡਿਆਲਾ ਗੁਰੂ ਵਿੱਚ ਆਪ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਕੋਟ ਹਯਾਤ ਨੂੰ ਉੱਨਾਂ ਦੀ ਪਾਰਟੀ ਪ੍ਰਤੀ ਕੀਤੀ ਸੇਵਾ ਨੂੰ ਵੇਖਦਿਆਂ ਕਿਸਾਨ ਵਿੰਗ ਹਲਕਾ ਜੰਡਿਆਲਾ ਗੁਰੂ ਦਾ ਕੋਆਰਡੀਨੇਟਰ ਨਿਯੁਕਤ ਕੀਤਾ। ਇਸ ਨਿਯੁਕਤੀ ਤੇ ਕੁਲਦੀਪ ਸਿੰਘ ਕੋਟ ਹਯਾਤ ਨੇ ਆਮ ਆਦਮੀ ਪਾਰਟੀ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਅਤੇ ਕਿਸਾਨਾਂ ਦੇ ਮਸਲਿਆਂ ਤੇ ਕੰਮ ਕਰਨਗੇ। ਇਸ ਮੌਕੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਸਰਪੰਚ ਗੁਰਮੁਖ ਸਿੰਘ ਸਰਜਾ, ਸਰਪੰਚ ਚਰਨਜੀਤ ਸਿੰਘ ਕੋਟ ਹਯਾਤ, ਦਲਜੀਤ ਸਿੰਘ ਕੋਟ ਹਯਾਤ, ਡਾ ਗੁਰਦੀਪ ਸਿੰਘ ਸਰਪੰਚ ਕੋਟਲਾ , ਦਵਿੰਦਰ ਸਿੰਘ ਮੰਨੂ ਸਰਪੰਚ ਜੱਬੋਵਾਲ, ਹਰਪਾਲ ਸਿੰਘ ਸਰਪੰਚ ਰਮਾਣਾ ਚੱਕ, ਜਗਦੀਪ ਸਿੰਘ ਸਰਪੰਚ ਤਰਸਿਕਾ , ਸਵਿੰਦਰ ਸਿੰਘ ਮੁਛਲ , ਪਰਮਿੰਦਰ ਸਿੰਘ ਡੇਹਰੀਵਾਲ, ਰਮਨਦੀਪ ਸਿੱਧੂ ਜੋਧਾਨਗਰੀ, ਗੁਰਮੀਤ ਕੌਰ ਸਰਪੰਚ ਜੋਧਾਨਗਰੀ, ਸੁਖਵਿੰਦਰ ਸਿੰਘ ਲਵਲੀ ਸਰਪੰਚ ਭੱਟੀਕੇ, ਮੱਸਾ ਸਿੰਘ ਰਾਏਪੁਰ, ਸੁਖਵਿੰਦਰ ਸਿੰਘ ਸਰਪੰਚ ਨਰੈਣਗੜ, ਸੁਖਵਿੰਦਰ ਸਿੰਘ ਰਾਣਾ ਕਾਲਾ, ਹਰਜਿੰਦਰ ਸਿੰਘ ਸੈਦਪੁਰ ਆਦਿ ਨੇ ਵਧਾਈ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ।
Posted By: GURBHEJ SINGH ANANDPURI