Nazrana Times

ਪੰਜਾਬੀ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਸੰਯੁਕਤ ਕਿਸਾਨ ਮੋਰਚੇ ਦਾ ਚੌਥਾ ਦਿਨ...

04 Sep, 2026 09:34 PM

ਭਾਰੀ ਮੀਂਹ 'ਚ ਡਟੇ ਕਿਸਾਨਾਂ ਨੇ ਬੈਸਟੈਕ ਸੁਕੇਅਰ ਮਾਲ ਤੋਂ ਪੰਡਾਲ ਤੱਕ ਹਜ਼ਾਰਾਂ ਕਿਸਾਨਾਂ ਨੇ ਕੱਢਿਆ ਰੋਸ ਮਾਰਚ : ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਣ 

ਭਲਕੇ ਏਅਰਪੋਰਟ ਰੋਡ ਦੇ ਚੌਕਾਂ 'ਤੇ ਸ਼ਾਮ 5 ਤੋਂ 7 ਵਜੇ ਤੱਕ ਹੱਕੀ ਮੰਗਾਂ ਦੇ ਪ੍ਰਚਾਰਨ ਲਈ ਖੜੇ ਹੋਣਗੇ ਕਿਸਾਨ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਸਤੰਬਰ (ਮੰਗਤ ਸਿੰਘ ਸੈਦਪੁਰ) : ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਚੱਲ ਰਿਹਾ ਚੰਡੀਗੜ੍ਹ ਮੋਰਚਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਭਾਰੀ ਬਰਸਾਤ ਵੀ ਕਿਸਾਨਾਂ ਦੇ ਹੌਸਲੇ ਨੂੰ ਪਸਤ ਨਹੀਂ ਕਰ ਸਕੀ। ਮੀਂਹ ਕਾਰਨ ਅੱਜ ਪੰਡਾਲ ਗਿੱਲਾ ਹੋਣ ਕਾਰਨ ਸਟੇਜ ਨਹੀ ਚਲਾਈ ਜਾ ਸਕੀ ਤਾਂ ਸੰਯੁਕਤ ਕਿਸਾਨ ਮੋਰਚਾ ਨੇ ਬੈਸਟੈਕ ਸੁਕੇਅਰ ਮਾਲ ਤੋਂ ਪੰਡਾਲ ਤੱਕ ਹਜ਼ਾਰਾਂ ਕਿਸਾਨਾਂ ਦੀ ਸ਼ਮੂਲੀਅਤ ਨਾਲ ਮਾਰਚ ਕੀਤਾ। ਬੀਤੇ ਕੱਲ੍ਹ ਪ੍ਰਸ਼ਾਸਨ ਵਲੋਂ ਅੱਜ ਤੱਕ ਸਰਕਾਰ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਅੱਜ ਡੀ ਆਈ ਜੀ ਨਾਨਕ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਮੋਰਚੇ ਦੇ ਆਗੂਆਂ ਤੋਂ ਇੱਕ ਦਿਨ ਦੀ ਹੋਰ ਮੋਹਲਤ ਮੰਗੀ। ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਕਰਕੇ ਭਲਕੇ ਤੱਕ ਮੋਹਲਤ ਦੇਣ ਦਾ ਫੈਸਲਾ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ ਦੀ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਰਾਮਿੰਦਰ ਸਿੰਘ ਪਟਿਆਲਾ, ਅੰਗਰੇਜ਼ ਸਿੰਘ ਭਦੌੜ ਅਤੇ ਤਰਸੇਮ ਸਿੰਘ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।
ਮੀਟਿੰਗ ਨੇ ਸੰਯੁਕਤ ਕਿਸਾਨ ਮੋਰਚਾ ਵਲੋਂ ਭੇਜੇ ਗਏ ਮੰਗ ਪੱਤਰ ਬਾਬਤ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਧਾਰਨ ਕੀਤੇ ਗਏ ਬੇਕਦਰੀ ਵਾਲੇ ਵਤੀਰੇ ਪ੍ਰਤੀ ਸਖਤ ਰੋਸ ਜ਼ਾਹਰ ਕਰਦਿਆਂ ਫੈਸਲਾ ਕੀਤਾ ਹੈ ਕਿ ਭਵਿੱਖ ਵਿੱਚ ਆਪਣੇ ਅੰਦੋਲਨ ਨੂੰ ਪੜਾਅਵਾਰ ਅੱਗੇ ਵਧਾਇਆ ਜਾਵੇਗਾ।ਪਹਿਲੇ ਕਦਮ ਵਜੋਂ ਅੱਜ ਮਾਰਚ ਕੱਢਿਆ ਗਿਆ ਭਲਕੇ ਏਅਰਪੋਰਟ ਰੋਡ ਤੇ ਸਥਿਤ ਸਾਰੇ ਚੌਂਕਾ ਵਿੱਚ ਝੰਡੇ ਅਤੇ ਮੰਗਾਂ ਦੀਆਂ ਤਖਤੀਆਂ ਫੜ ਕੇ ਹਰੇਕ ਕਿਸਾਨ ਜੱਥੇਬੰਦੀ ਦੇ ਘੱਟੋ ਘੱਟ 20-20 ਵਰਕਰ ਬਿਨਾ ਟ੍ਰੈਫਿਕ ਰੋਕੇ ਖੜ ਕੇ ਆਪਣਾ ਪ੍ਰਚਾਰ ਅਤੇ ਰੋਸ ਜ਼ਾਹਰ ਕਰਨਗੇ। ਮੀਟਿੰਗ ਵਿੱਚ ਹਰਿੰਦਰ ਸਿੰਘ ਲੱਖੋਵਾਲ, ਮੁਕੇਸ਼ ਚੰਦਰ ਸ਼ਰਮਾ, ਬੂਟਾ ਸਿੰਘ ਬੁਰਜਗਿੱਲ, ਡਾ ਸਤਨਾਮ ਸਿੰਘ ਅਜਨਾਲਾ, ਜੰਗਵੀਰ ਸਿੰਘ ਚੌਹਾਨ, ਬਲਦੇਵ ਸਿੰਘ ਨਿਹਾਲਗੜ੍ਹ, ਪ੍ਰੇਮ ਸਿੰਘ ਭੰਗੂ, ਬਹਾਦਰ ਸਿੰਘ, ਕੰਵਲਪ੍ਰੀਤ ਸਿੰਘ ਪੰਨੂ, ਬਲਵਿੰਦਰ ਸਿੰਘ ਰਾਜੂ ਔਲਖ, ਦਲਵੀਰ ਸਿੰਘ ਸਿੱਧੂਪੁਰ, ਦਲਜਿੰਦਰ ਸਿੰਘ ਸ਼ੇਰ ਖਾਂ, ਜਸਕਰਨ ਸਿੰਘ, ਜਰਨੈਲ ਸਿੰਘ, ਹਰਭਜਨ ਸਿੰਘ ਬੁੱਟਰ,ਰਤਨ ਸਿੰਘ, ਚਰਨਜੀਤ ਸਿੰਘ, ਭੁਪਿੰਦਰ ਸਿੰਘ ਔਲਖ, ਨਛੱਤਰ ਸਿੰਘ ਜੈਤੋ, ਮਨਜੀਤ ਸਿੰਘ ਧਨੇਰ, ਬੋਘ ਸਿੰਘ ਮਾਨਸਾ, ਗੁਰਮੀਤ ਸਿੰਘ ਭੱਟੀਵਾਲ, ਹਰਿੰਦਰ ਸਿੰਘ ਟਿਵਾਣਾ ਅਤੇ ਪਵਿੱਤਰ ਸਿੰਘ ਲਾਲੀ ਹਾਜ਼ਰ ਸਨ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News