ਰੰਗੀਨ ਦੀਵਾਲੀ ਦੇ ਪ੍ਰਦੂਸ਼ਣ ਨੇ ਗਰੀਨ ਮੌਸਮ ਨੂੰ ਪ੍ਰਭਾਵਤ ਕੀਤਾ ਇਸ ਵਾਰ ਆਤਿਸ਼ ਬਾਜੀ ਦੀ ਰਿਕਾਰਡ ਤੋੜ ਵਿਕਰੀ ਹੋਈ।
ਘਰ ਦੀਆਂ ਚੀਜਾਂ ਤਿਆਰ ਕਰਨ ਦੀ ਬਜਾਏ ਇਸ ਵਾਰ ਰੈਡੀਮੇਡ ਮਠਿਆਈਆਂ ਦੀ ਪਿਛਲੇ ਸਾਲਾਂ ਦੇ ਮੁਕਾਬਲੇ ਕਈ ਗੁਣਾਂ ਵਧੇਰੇ ਵਿਕਰੀ ਹੋਈ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਦੀਵਾਲੀ ਦੇ ਤਿਉਹਾਰ ਨੂੰ ਧਾਰਮਿਕ ਦੀ ਥਾਂ ਐਸ਼ ਪ੍ਰਸਤੀ ਖਰਮਸਤੀ ਦਾ ਤਿਉਹਾਰ ਬਣਾ ਦਿਤਾ ਗਿਆ ਹੈ।ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਕਈ ਗੁਣਾਂ ਵਧੇਰੇ ਆਤਿਸ਼ਬਾਜੀ ਅਤੇ ਰੈਡੀਮੇਡ ਮਠਿਆਈਆਂ ਦੀਆਂ ਦੁਕਾਨਾਂ ਵੇਖਣ ਨੂੰ ਮਿਲੀਆਂ ਕਈ ਗੁਣਾਂ ਵਧੇਰੇ ਵਿਕਰੀ ਹੋਈ ਹੈ।ਸਮਾਜ ਸੇਵਕਾਂ ਵੱਲੋਂ ਦਿਨੋ ਵੱਧ ਰਹੇ ਪ੍ਰਦੂਸ਼ਣ ਨੂੰ ਮਨੁਖੀ ਸਿਹਤ ਲਈ ਘਾਤਿਕ ਦੱਸਦਿਆਂ ਲੋਕਾਂ ਨੂੰ ਆਤਿਸ਼ਬਾਜੀ ਨਾ ਚਲਾਉਣ ਲਈ ਅਤੇ ਬਜਾਰਾਂ ਵਿਚ ਰੈਡੀਮੇਡ ਮਿਲਾਵਟੀ ਮਠਿਆਈਆਂ ਦੀ ਵਰਤੋਂ ਨਾ ਕਰਨ ਦੀਆਂ ਅਪੀਲਾਂ ਕੀਤੀਆਂ ਗਈਆਂ ਜਿਸ ਦਾ ਲੋਕਾਂ ਤੇ ਕੋਈ ਅਸਰ ਨਹੀਂ ਹੋਇਆ ਜਾਪਦਾ।ਪ੍ਰਦੂਸ਼ਣ ਫੈਲਾਉਣ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮੁਖ ਜਿੰਮੇਵਾਰ ਦੱਸਿਆ ਜਾਂਦਾ ਹੈ ਪਰ ਅਣ ਅਧਿਕਾਰਤ ਤੌਰ ਤੇ ਅੰਨੇਵਾਹ ਆਤਿਸ਼ਬਾਜੀ ਦੀ ਵਿਕਰੀ ਨੂੰ ਰੋਕਣ ਲਈ ਪ੍ਰਸ਼ਾਸ਼ਨ ਵੱਲੋਂ ਕੋਈ ਧਿਆਨ ਨਹੀਂ ਦਿਤਾ ਜਾਂਦਾ।ਦੀਵਾਲੀ ਦੀ ਰਾਤ ਤੋਂ ਬਾਅਦ ਲਗਾਤਾਰ ਮੌਸਮ ਪ੍ਰਭਾਵਤ ਹੋਇਆ ਹੈ ਸਵੇਰ ਦੀ ਤਰੇਲ ਨਾਲ ਹਰੀਆਂ ਫਸਲਾਂ ਤੇ ਕਾਲਖ ਜੰਮ ਰਹੀ ਹੈ।ਮਨੁਖੀ ਸਿਹਤ ਲਈ ਬਹੁਤ ਹੀ ਹਾਨੀ ਕਾਰਕ ਹੈ।ਦੀਵਾਲੀ ਦੇ ਤਿਉਹਾਰ ਸਮੇਂ ਕੁਝ ਦਿਨ ਪਹਿਲਾਂ ਤੋਂ ਆਤਿਸ਼ਬਾਜੀ ਚੱਲਣੀ ਸ਼ੁਰੂ ਹੋ ਜਾਂਦੀ ਹੈ।ਇਸ ਕਾਰਣ ਕੁਦਰਤੀ ਛੋਟੇ ਪੰਛੀ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।ਆਪਣੇ ਤੇ ਦੋਸ਼ ਨਾ ਦੇਣ ਦੀ ਬਜਾਏ ਕਿਹਾ ਜਾਂਦਾ ਹੈ ਕਿ ਟਾਵਰਾਂ ਦੇ ਕਾਰਣ ਚਿੜੀਆਂ ਅਲੋਪ ਹੋ ਗਈਆਂ ਹਨ।ਪਰ ਕਾਰਣ ਇਹ ਹੈ ਕਿ ਅਸੀਂ ਛੇਟੇ ਪੰਛੀਆਂ ਦੇ ਰਹਿਣ ਲਈ ਕੋਈ ਜਗਾ ਹੀ ਨਹੀਂ ਰਹਿਣ ਦਿਤੀ।ਘਰਾਂ ਦਾ ਮਹੌਲ ਉਹਨਾਂ ਦੇ ਰਹਿਣਯੋਗ ਹੀ ਨਹੀਂ ਰਹਿਣ ਦਿਤਾ ਗਿਆ।ਘਰਾਂ ਵਿਚੋਂ ਦਰਖਤ ਗਾਇਬ ਹੋ ਚੁਕੇ ਹਨ।ਅੰਨੇਵਾਹ ਆਤਿਸ਼ਬਾਜੀ ਦੇ ਧਮਾਕਿਆਂ ਦੇ ਸਹਿਮ ਕਾਰਣ ਛੋਟੇ ਪੰਛੀ ਸੁਰੱਖਿਅਤ ਟਿਕਾਣੇ ਦੀ ਭਾਲ ਵਿਚ ਅਲੋਪ ਹੋ ਰਹੇ ਹਨ।ਕੁਝ ਸਮਾਂ ਪਹਿਲਾਂ ਲੋਕ ਦੀਪਮਾਲਾ ਹੀ ਕਰਦੇ ਸਨ ਬਹੁਤ ਘਟ ਆਤਿਸ਼ਬਾਜੀ ਦੀ ਵਰਤੋਂ ਹੁੰਦੀ ਸੀ ਅਤੇ ਖਾਣ ਪੀਣ ਦੀਆਂ ਸਾਰੀਆਂ ਵਸਤਾਂ ਘਰਾਂ ਵਿਚ ਜਾਂ ਪਿੰਡਾਂ ਦੇ ਦੁਕਾਨਦਾਰਾਂ ਵੱਲ ਆਪ ਤਿਆਰ ਕੀਤੀਆਂ ਜਾਂਦੀਆਂ ਸਨ।ਪਰ ਹਥੀਂ ਕਿਰਤ ਦਾ ਸਹੀ ਮੁਲ ਨਾ ਮਿਲ ਸਕਣ ਕਾਰਣ ਦੁਕਾਨਦਾਰ ਵੀ ਰੈਡੀਮੇਡ ਮਾਲ ਵੇਚਣ ਨੂੰ ਵਧੀਆ ਸਮਝਦੇ ਹਨ।ਇਸ ਵਾਰ ਹਥੀਂ ਵਸਤਾਂ ਤਿਆਰ ਕਰਨ ਵਾਲੀ ਦੁਕਾਨ ਕਿਧਰੇ ਵੀ ਵਿਖਾਈ ਨਹੀਂ ਦਿਤੀ।ਰੋਜਾਨਾਂ ਗੁਰਬਾਣੀ ਪੜਦਿਆਂ ਪਵਣ ਗੁਰੂ ਪਾਣੀ ਮਾਤਾ ਧਰਤ ਮਹਤ ਪੜਨ ਸੁਣਨ ਵਾਲੇ ਵੀ ਪ੍ਰਦੂਸ਼ਣ ਦੇ ਵਧਣ ਵਲ ਧਿਆਨ ਨਹੀਂ ਦੇ ਰਹੇ।ਜੇਕਰ ਕੁਦਰਤੀ ਤੌਰ ਤੇ ਕੁਝ ਦਿਨ ਹੋਰ ਬਾਰਿਸ਼ ਨਾਂ ਹੋਈ ਤਾਂ ਸਾਹ ਲੈਣਾਂ ਵੀ ਔਖਾ ਹੋ ਸਕਦਾ ਹੈ।ਮਨੁਖੀ ਸਿਹਤ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੀ ਹੈ।ਟਾਂਗਰਾ ਖਿਲਚੀਆਂ ਅਤੇ ਆਸ ਪਾਸ ਦੇ ਸਾਰੇ ਕਸਬਿਆਂ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਿਕ ਆਤਿਸ਼ਬਾਜੀ ਅਤੇ ਰੈਡੀ ਮਠਿਆਈਆਂ ਇਸ ਵਾਰ ਕਈ ਗੁਣਾਂ ਵਧਰੇ ਵਿਕਰੀ ਹੋਈ ਹੈ ਇਸ ਲਈ ਕਿਸ ਨੂੰ ਜਿੰੇਮੇਵਾਰ ਦਸਿਆ ਜਾਵੇਗਾ।