ਦੀਪ ਸਿੱਧੂ ਦੀ ਚੌਥੀ ਬਰਸ਼ੀ ਮੌਕੇ ਦੁਬਈ ਵਾਲੇ ਵੀਰਾਂ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ।
18 Feb, 2026 06:05 PM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਕੋਮੀ ਸ਼ਹੀਦ ਬਾਈ ਦੀਪ ਸਿੱਧੂ ਜੋ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਸੀ,ਕਈਆ ਨੇ ਉਸਨੂੰ ਗਦਾਰ ਕਿਹਾ,ਕਈਆ ਨੇ ਸਰਕਾਰਾ ਦਾ ਮੁਖ਼ਬਰ ਬੰਦਾ ਕਿਹਾ,ਪਰ ਅਸਲ ਵਿੱਚ ਉਹ ਕਿੰਨੀ ਉਚੀ ਸੋਚ ਦਾ ਮਾਲਕ ਸੀ ਕਿ ਅੱਜ ਜੋ ਵੀ ਸਰਕਾਰਾਂ ਦੇ ਮਨਸੁਬੇ ਹਨ,ਸਰਕਾਰਾ ਦੀਆ ਚਾਲਾ ਹਨ ਬਾਈ ਦੀਪ ਸਿੱਧੂ ਕੌਮੀ ਸ਼ਹੀਦ ਦਿੱਲੀ ਧਰਨੇ ਉਪਰੰਤ ਇਹ ਸਬ ਕੁਝ ਪਹਿਲਾਂ ਹੀ ਦੱਸ ਗਿਆ ਸੀ, ਉਹਨਾਂ ਦੇ ਇੱਕ ਇੱਕ ਬੋਲ ਵਿੱਚ ਸਚਾਈ ਸੀ ਜਜਬਾਤ ਸੀ,ਕਿਸਾਨਾ ਪ੍ਰਤੀ ਦਿੱਲੋ ਹਮਦਰਦੀ ਸੀ,ਤਾ ਹੀ ਤਾਂ ਸਰਕਾਰਾ ਦੀ ਅੱਖ ਵਿੱਚ ਰੜਕਦਾ ਸੀ, ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਸੀ ਦੀਪ ਸਿੱਧੂ,ਚੰਗਾ ਨਾਮ ਵੀ ਕਮਾਇਆ ਫਿਲਮ ਇੰਡਸਟਰੀ ਵਿੱਚ ਪਰ ਫਿਰ ਵੀ ਵਧੀਆ ਜ਼ਿੰਦਗੀ ਵਿੱਚੋਂ ਨਿਕਲ ਕੇ ਕਿਸਾਨਾਂ ਦੀ ਦਿਲੋ ਹਮਦਰਦੀ ਲਈ ਬਗੈਰ ਕਿਸੇ ਡਰ, ਭੈ, ਸਰਕਾਰਾਂ ਨਾਲ ਮੱਥਾ ਲਾਇਆ,ਪਰ ਇਹ ਸਬ ਕੁਝ ਸਰਕਾਰਾਂ ਨੂੰ ਵੇਖ ਜਰ ਨਹੀ ਹੋਇਆ,ਅਤੇ ਆਖਿਰ ਸਰਕਾਰਾਂ ਦੀਆ ਚਾਲਾਂ ਦੀ ਲਪੇਟ ਵਿਚ ਆ ਗਿਆ ਕੋਮੀ ਸ਼ਹੀਦ ਨੂੰ ਅਤੇ ਇਕ ਭਿਆਨਕ ਐਕਸੀਡੈਂਟ ਦਾ ਵਿਖਾਵਾ ਕਰਕੇ ਸਦਾ ਦੀ ਨੀਂਦ ਸਵਾ ਦਿੱਤਾ ਗਿਆ ਇਸ ਕੌਮੀ ਸ਼ਹੀਦ ਦੁਨਿਆਵੀ ਤੋਰ ਤੇ ਬੇਸੱਕ ਸਾਡੇ ਵਿੱਚ ਨਹੀ ਰਿਹਾ। ਪਰ ਉਸਦੀਆਂ ਯਾਦਾਂ ਅਜੇ ਵੀ ਨੌਜਵਾਨਾ ਦੇ ਦਿਲਾਂ ਦੀ ਧੜਕਣ ਬਣ ਕੇ ਰਹਿ ਗਈਆਂ ਹਨ। ਅਤੇ ਹਰ ਸਾਲ ਲੋਕ ਉਸ ਦੀ ਯਾਦ ਵਿੱਚ ਉਸਦੀ ਬਰਸੀ ਮਨਾਉਂਦੇ ਹਨ ਅਤੇ ਬਹੁਤ ਵੱਡੇ ਵੱਡੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਅਤੇ ਉਸ ਟਾਈਮ ਹਰ ਇਕ ਦੀ ਅੱਖਾ ਨਮ ਹੋ ਜਾਂਦੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਬਈ ਵਿੱਚ ਵਸਦੇ ਪ੍ਰਦੇਸੀ ਪੰਜਾਬੀ ਭਾਈਚਾਰੇ ਵੱਲੋਂ, ਉਹਨਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ, ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਵਰਿੰਦਰ ਸਿੰਘ ਬਾਲੀਆ ਮੰਜਪੁਰ ਨੇ ਦੱਸਿਆ ਕਿ ਬਾਈ ਦੀਪ ਸਿੱਧੂ ਦੀ ਯਾਦ ਵਿੱਚ ਇਹ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ ਹੈ।, ਉਹਨਾਂ ਕਿਹਾ ਕਿ ਪਹਿਲੇ ਦੋ ਕੈਂਪ ਦੁਬਈ ਦੀ ਧਰਤੀ ਉੱਤੇ ਲਗਾ ਚੁੱਕੇ ਹਾਂ।, ਅਤੇ ਇਹ ਤੀਸਰਾ ਕੈਂਪ ਚੌਂਕੀਮਾਨ ਪੰਜਾਬ ਦੀ ਧਰਤੀ ਤੇ ਬਾਈ ਦੀਪ ਸਿੱਧੂ ਦੀ ਬਰਸ਼ੀ ਮੌਕੇ ਲਗਾਇਆ ਗਿਆ ਹੈ।, ਇਸ ਮੌਕੇ ਤੇ ਬਾਈ ਦੀਪ ਸਿੰਘ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ ਇਸ ਖੂਨਦਾਨ ਕੈਂਪ ਵਿੱਚ ਬਹੁਤ ਸਹਿਯੋਗ ਦਿੱਤਾ ਅਤੇ ਸਾਰੇ ਵੀਰਾਂ ਨੇ ਤਨਦੇਹੀ ਨਾਲ ਸੇਵਾ ਨਿਭਾਈ ਅਤੇ ਖੂਨ ਦਾਨ ਕਰਨ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਇਸ ਮੌਕੇ ਤੇ ਓੰਕਾਰ ਸਿੰਘ ,ਰਮਨਦੀਪ ਸਿੰਘ, ਸੰਦੀਪ ਸਿੰਘ ,ਰਵਿੰਦਰ ਸਿੰਘ ,ਗੁਰਵਿੰਦਰ ਸਿੰਘ ,ਜੱਸੀ ਵੀਰ, ਸੁਖਵਿੰਦਰ ਸਿੰਘ ਖੀਰਨੀਆ ,ਲਾਭ ਸਿੰਘ, ਲਖਬੀਰ ਸਿੰਘ ਜੀ ਜੰਡਿਆਲਾ ਗੁਰੂ ਤੋਂ ਦੁਬਈ ਵਾਲੇ, ਅਮਨਦੀਪ ਸਿੰਘ ਸਾਬੀ ਬਹਿਰੀਨ ਵਾਲਾ, ਓਕਾਰ ਸਿੰਘ ਰਮਨਦੀਪ ਸਿੰਘ ਸੰਦੀਪ ਸਿੰਘ ਰਵਿੰਦਰ ਸਿੰਘ ਗੁਰਵਿੰਦਰ ਵੀਰ ਜੱਸੀ ਵੀਰ, ਅਤੇ ਵਰਿੰਦਰ ਸਿੰਘ ਬਾਲੀਆ ਮੰਝਪੁਰ ਦੁਬਈ ਵਾਲੇ ਆਦਿ ਹਾਜ਼ਰ ਸਨ।