Nazrana Times

ਪੰਜਾਬੀ

ਬਹਿਬਲ ਕਲਾਂ ਗੋਲੀਕਾਂਡ 'ਚ ਨਾਮਜਦ ਸੁਖਬੀਰ ਬਾਦਲ ਨੂੰ ਸੰਮਨ ਜਾਰੀ ,11 ਸਤੰਬਰ ਨੂੰ ਹੋਵੇਗੀ ਪੁੱਛਗਿੱਛ...

08 Sep, 2026 09:36 PM

ਚੰਡੀਗੜ੍ਹ 8 ਸਤੰਬਰ (ਮੰਗਤ ਸਿੰਘ ਸੈਦਪੁਰ) : 2015 'ਚ ਜੁੱਗੋ-ਜੁੱਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਬਹਿਬਲ ਕਲਾਂ 'ਚ ਰੋਸ ਪ੍ਰਦਰਸ਼ਨ ਕਰਦੀਆਂ ਸ਼ਾਂਤਮਈ ਢੰਗ ਨਾਲ ਸਿੱਖ ਸੰਗਤਾਂ ਉੱਤੇ ਬਾਦਲ ਸਰਕਾਰ ਵੇਲੇ ਕੀਤੀ ਗੋਲਾਵਾਰੀ ਦੌਰਾਨ ਦੋ ਸਿੰਘ ਸ਼ਹੀਦ ਹੋਏ ਅਤੇ ਸੈਂਕੜੇ ਹੀ ਜਖਮੀ ਹੋ ਗਏ ਸਨ। ਇਸ ਮਾਮਲੇ ਨੂੰ ਲੈ ਕੇ ਬਾਦਲਾਂ ਤੋਂ ਬਾਅਦ ਬਣੀ ਕਾਂਗਰਸ ਸਰਕਾਰ ਨੇ ਉਸ ਸਮੇਂ ਦੇ ਗ੍ਰਹਿ ਮੰਤਰੀ ਪੰਜਾਬ ਸੁਖਬੀਰ ਬਾਦਲ ਤੋਂ ਕਦੇ ਵੀ ਪੁੱਛਗਿਛ ਨਹੀਂ ਕੀਤੀ ਕਿ ਬਹਿਬਲ ਕਲਾਂ ਗੋਲੀ ਕਾਂਡ ਦਾ ਹੁਕਮ ਪੁਲਿਸ ਨੂੰ ਕਿਸ ਨੇ ਦਿੱਤਾ ਸੀ। ਖਾਸ ਗੱਲ ਇਹ ਹੈ ਕਿ ਕਾਂਗਰਸ ਸਰਕਾਰ ਤੋਂ ਬਾਅਦ ਪੰਜਾਬ ਦੇ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਕੋਈ ਅਹਿਮ ਕਦਮ ਨਹੀਂ ਚੁੱਕਿਆ। ਜਿਸ ਕਾਰਨ ਗੋਲੀ ਕਾਂਡ ਦੇ ਅਸਲ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲੀਆਂ। ਬਿਊਰੋ ਕਰੇਸੀ ਹਰ ਸਰਕਾਰ ਦਾ ਹੁਕਮ ਮੰਨਦੀ ਹੈ। ਬਾਦਲ ਸਰਕਾਰ ਵੇਲੇ ਵੀ ਐਡਮਿਸ਼ਨ ਨੂੰ ਜੋ ਹੁਕਮ ਹੋਇਆ ਉਹ ਨਿਭਾਇਆ। ਪੰਜਾਬ ਦੇ ਸਿੱਖ ਨੌਜਵਾਨੀ ਨੂੰ ਖਤਮ ਕਰਨ ਵਾਲੇ ਖੂਨੀ ਬੁੱਚੜ ਸੁਮੇਦ ਸੈਣੀ ਨੂੰ ਬਾਦਲਾਂ ਨੇ ਡੀਆਈਜੀ ਪੰਜਾਬ ਲਾਇਆ। ਇਸ ਪਿੱਛੇ ਅਸਲ ਕਾਰਨ ਕੀ ਹਨ। ਫਿਲਹਾਲ ਇਹ ਇੱਕ ਅਲੱਗ ਸਬਜੈਕਟ ਹੈ। ਪ੍ਰੰਤੂ ਇਥੇ ਜਿਹੜੀ ਗੱਲ ਕਰਨੀ ਬਣਦੀ ਹੈ ਉਹ ਇਹ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਦਾ ਅਸਲ ਦੋਸ਼ੀ ਕੌਣ ਹੈ ਜਿਸ ਨੇ ਬਹਿਬਲ ਕਲਾਂ ਵਿਖੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਉਸ ਬਾਰੇ ਅੱਜ ਤੱਕ ਬਿਲਕੁਲ ਦੋਸ਼ੀ ਸਾਹਮਣੇ ਨਹੀਂ ਆਏ। ਪ੍ਰੰਤੂ ਹੁਣ ਆਪ ਸਰਕਾਰ ਵੱਲੋਂ ਇਸ ਮਾਮਲੇ 'ਚ ਬਣਾਈ ਸਿੱਟ ਨੇ ਸੁਖਬੀਰ ਬਾਦਲ ਨੂੰ ਨਾਮਜਦ ਕਰਕੇ ਪੁੱਛਗਿਛ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ 20 ਮਈ ਨੂੰ ਸੁਖਬੀਰ ਬਾਦਲ ਨੂੰ ਪੁੱਛਗਿਛ ਲਈ ਸੱਦਿਆ ਸੀ। ਪੁੱਛਗਿਛ ਦੌਰਾਨ ਸੁਖਬੀਰ ਬਾਦਲ ਨੇ ਕੀ ਮੰਨਿਆ, ਕੀ ਨਹੀਂ ਮੰਨਿਆ ਇਸ ਸਬੰਧੀ ਸਿੱਟ ਵੱਲੋਂ ਸਿੱਖ ਸੰਗਤ ਨੂੰ ਕੋਈ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਨਹੀਂ ਸਮਝੀ। ਹੋਈ ਕਾਰਵਾਈ ਦੀ ਆਮ ਸੰਗਤ ਦੇ ਸਾਹਮਣੇ ਕਾਰਵਾਈ ਦੀ ਰਿਪੋਰਟ ਪੇਸ਼ ਨਹੀਂ ਹੋਈ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਲੱਗ ਚੁੱਕਾ ਹੈ ਕਿ ਜਦੋਂ ਕਿਸੇ ਵੀ ਸਟੇਟ 'ਚ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਅਤੇ ਗੈਰ ਕਾਨੂੰਨੀ ਕਾਰਵਾਈਆਂ ਦਾ ਇਨਸਾਫ ਲੈਣ ਲਈ ਇਨਸਾਫ ਪਸੰਦ ਲੋਕਾਂ ਵੱਲੋਂ ਧਰਨੇ ਅਤੇ ਰੋਸ ਨੂੰ ਜਾ ਰਹੇ ਕੀਤੇ ਜਾਂਦੇ ਹਨ ਤਾਂ ਉਹਨਾਂ ਉੱਤੇ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਹਨ ਅਤੇ ਧਰਨਿਆਂ ਤੇ ਬੈਠੇ ਇਨਸਾਫ ਲੈਣ ਲਈ ਲੋਕਾਂ ਉੱਤੇ ਪਾਣੀ ਦੀਆਂ ਬੁਛਾੜਾਂ ਅਤੇ ਅਥਰੂ ਗੈਸ ਵਗੈਰਾ ਸੁੱਟਣ ਦੇ ਕਾਰਨਾਮੇ ਕੀਤੇ ਜਾਂਦੇ ਹਨ ਤਾਂ ਉਹ ਕਿਸੇ ਵੀ ਸਟੇਟ ਦੇ ਗ੍ਰਹਿ ਮੰਤਰੀ ਦੇ ਹੁਕਮ ਤੋਂ ਬਿਨ੍ਹਾਂ ਨਹੀਂ ਕੀਤਾ ਜਾ ਸਕਦਾ। ਇਸ ਸੰਬੰਧ ਵਿੱਚ ਹੁਣ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਸਬੰਧੀ ਸੁਖਬੀਰ ਬਾਦਲ ਨੂੰ 11 ਸਤੰਬਰ ਨੂੰ ਚੰਡੀਗੜ੍ਹ ਵਿੱਚ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਖਾਸ ਗੱਲ ਇਹ ਹੈ ਕਿ ਸੁਖਬੀਰ ਬਾਦਲ ਪਹਿਲਾਂ ਵੀ ਸਿੱਟ ਸਾਹਮਣੇ ਪੇਸ਼ ਹੋ ਚੁੱਕੇ ਹਨ। ਉਨ੍ਹਾਂ ਪਹਿਲਾਂ ਕਿਹਾ ਹੈ ਕਿ ਜਦੋਂ ਵੀ ਜਾਂਚ ਟੀਮ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਏਗੀ ਤਾਂ ਉਹ ਪੇਸ਼ ਹੋਣਗੇ। ਅਕਾਲੀ ਦਲ ਬਾਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਟਿੱਪਣੀ ਕੀਤੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਮੇਂ ਕਈ ਮੋਰਚਿਆਂ 'ਤੇ ਦਬਾਅ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ। ਕਲੇਰ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਅਜਿਹਾ ਕਰਕੇ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕ ਨਹੀਂ ਸਕਦੀ। ਖਾਸ ਗੱਲ ਇਹ ਹੈ ਕਿ ਬਾਦਲ ਪਰਿਵਾਰ ਨੇ ਪਹਿਲਾਂ ਬੇਅਦਬੀਆਂ ਕਰਨ ਵਾਲੇ ਸੌਦਾ ਸਾਧ ਦੇ ਚੇਲਿਆਂ ਨੂੰ ਸਰਕਾਰ ਹੋਣ ਦੇ ਬਾਵਜੂਦ ਗਿਰਫਤਾਰ ਕਰਨ ਦੀ ਬਜਾਏ ਉਹਨਾਂ ਸਿੱਖ ਨੌਜਵਾਨਾਂ ਨੂੰ ਗ੍ਰਫਤਾਰ ਕਰਕੇ ਅਸਹਿ ਜਿਨਾਂ ਨੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਵਿਰੁੱਧ ਆਵਾਜ਼ ਉਠਾਈ ਅਤੇ ਇਨਸਾਫ ਦੀ ਮੰਗ ਕੀਤੀ ਇਹ ਸਭ ਤੋਂ ਪਹਿਲੇ ਬਜਰ ਗਲਤੀ ਬਾਦਲ ਪਰਿਵਾਰ ਨੇ ਕੀਤੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੋਂ ਇਲਾਵਾ ਅਕਾਲ ਪੁਰਖ ਸਾਹਿਬ ਜੀ ਦੇ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਘਰ ਬੁਲਾ ਕੇ ਖਾਲਸਾ ਪੰਥ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਦੀ ਅਸਫਲ ਕੋਸ਼ਿਸ਼ ਕਰਾਉਣ ਦੀ ਹਿੰਮਤ ਕੀਤੀ ਅਤੇ ਸਿਕਾਇਤ ਮਰਿਆਦਾਵਾਂ ਦਾ ਘਾਣ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਕੇ ਕਾਤਲ ਸਿੱਖ ਵਿਰੋਧੀ ਅਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਮ ਸਵਾਗਤ ਰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵਾਂਗੂੰ ਪੂਰਾ ਜਟਣ ਅਤੇ ਜਚਾਉਣ ਲਈ ਬਾਦਲ ਪਰਿਵਾਰ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਜਿਨਾਂ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਚੋਲੇ ਵਰਗਾ ਚੋਲਾ ਖਾਲਸਾ ਪੰਥ ਦੇ ਗਦਾਰ ਚੰਦੂ ਮਾਜਰਾ ਦੇ ਰਾਹੀ ਉੱਥੇ ਭੇਜਿਆ ਗਿਆ ਜਿਸ ਦੀਆਂ ਸਜਾਵਾਂ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਬਾਦਲ ਪਰਿਵਾਰ ਅਤੇ ਬਾਦਲ ਪਰਿਵਾਰ ਦੇ ਦੱਲਿਆਂ ਨੂੰ ਦਿੱਤੀਆਂ ਹਨ ਅਤੇ ਅੱਗੋਂ ਵੀ ਦੇਣਗੇ ਜੋ 25 ਸਾਲ ਰਾਜ ਕਰਨ ਦੀਆਂ ਦਾਅਵੇ ਕਰਦੇ ਸੀ ਅੱਜ ਉਹਨਾਂ ਬਾਦਲ ਦਲ ਦੀ ਪੰਜਾਬ ਦੇ ਵਿੱਚ ਇੱਕ ਉਮੀਦਵਾਰ ਹੈ ਉਹ ਵੀ ਉਹ ਜੋ ਚਿੱਟੇ ਦਾ ਵਪਾਰੀ ਜਿਸਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਕੋਈ ਰਹਿਮ ਦੀ ਗੱਲ ਦਿਲ ਚ ਨਹੀਂ ਰੱਖੀ ਉਸ ਦੀ ਪਤਨੀ ਹੈ ਪਰ ਸਮਾਂ ਬਹੁਤ ਬਲਵਾਨ ਹੈ ਜਿਵੇਂ ਖਾਲਸਾ ਪੰਥ ਦੇ ਜੁਝਾਰੂ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਆਖਦੇ ਹਨ ਕਿ ਬਾਦਲ ਪਰਿਵਾਰ ਰੂੜੀ ਦੀਆਂ ਢੇਰੀਆਂ ਉੱਤੇ ਝੁਗਦਮ ਨਜ਼ਰ ਆਵੇਗਾ ਦਿਨ ਦੂਰ ਨਹੀਂ ਆਉਣ ਵਾਲੇ ਸਮੇਂ ਚ ਇਹ ਸਾਰੇ ਫਿਲਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਾਹਮਣੇ ਆ ਜਾਵੇਗੀ। ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਵੱਲੋਂ ਸੌਦਾ ਸਾਧ ਬਲਾਤਕਾਰੀ ਦੀਆਂ ਵੋਟਾਂ ਲੈਣ ਲਈ ਕਿਰਾਏ ਗਏ ਬਹਿਬਲ ਗੋਲੀ ਕਾਂਡ ਸਬੰਧੀ ਕੀ ਕਾਰਵਾਈ ਹੋਵੇਗੀ ਫਿਲਹਾਲ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News