Nazrana Times

ਪੰਜਾਬੀ

ਸ਼ੋਏਬ ਸੁਦਲ ਵੱਲੋਂ ਲਾਹੌਰ ਦੇ ਜੈਨ ਤੇ ਵਾਲਮੀਕੀ ਮੰਦਰਾਂ ਦਾ ਦੌਰਾ

18 Aug, 2026 07:48 PM

ਵਨ-ਮੈਨ ਕਮਿਸ਼ਨ ਦੇ ਚੇਅਰਮੈਨ ਸ਼ੋਏਬ ਸੁਦਲ ਵੱਲੋਂ ਲਾਹੌਰ ਦੇ ਜੈਨ ਅਤੇ ਵਾਲਮੀਕੀ ਮੰਦਰਾਂ ਦਾ ਦੌਰਾ
ਲਾਹੌਰ, 18 ਅਗਸਤ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ 

ਵਨ-ਮੈਨ ਕਮਿਸ਼ਨ ਦੇ ਚੇਅਰਮੈਨ ਸ਼ੋਏਬ ਸੁਦਲ ਨੇ ਲਾਹੌਰ ਦੇ ਅਨਾਰਕਲੀ ਸਥਿਤ ਜੈਨ ਮੰਦਰ ਅਤੇ ਵਾਲਮੀਕੀ ਮੰਦਰ ਦਾ ਦੌਰਾ ਕੀਤਾ।
ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਚੇਅਰਮੈਨ ਕਮਰ-ਉਲ-ਜ਼ਮਾਨ ਅਤੇ ਐਡੀਸ਼ਨਲ ਸਕੱਤਰ ਸ਼੍ਰਾਈਨਜ਼ ਨਾਸਿਰ ਮੁਸ਼ਤਾਕ ਦੇ ਵਿਸ਼ੇਸ਼ ਨਿਰਦੇਸ਼ਾਂ ’ਤੇ ਡਿਪਟੀ ਸਕੱਤਰ ਸ਼੍ਰਾਈਨਜ਼ ਸਈਦ ਫਰਾਜ਼ ਅੱਬਾਸ ਅਤੇ ਡਿਪਟੀ ਸਕੱਤਰ ਜਨਰਲ ਅਲੀ ਅਸਗਰ ਨੇ ਦੌਰੇ ਦਾ ਪ੍ਰਬੰਧ ਕੀਤਾ ਅਤੇ ਸ਼ੋਏਬ ਸੁਦਲ ਨੂੰ ਦੋਵਾਂ ਧਾਰਮਿਕ ਸਥਾਨਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਲਾਹੌਰ ਦੇ ਐਡਮਿਨਿਸਟ੍ਰੇਟਰ ਅਦਨਾਨ ਹਸਨ ਅਤੇ XEN ਮੁਹੰਮਦ ਬਿਲਾਲ ਵੀ ਮੌਜੂਦ ਸਨ।

ਦੌਰੇ ਦੌਰਾਨ ਸ਼ੋਏਬ ਸੁਦਲ ਨੇ ETPB ਵੱਲੋਂ ਜੈਨ ਅਤੇ ਵਾਲਮੀਕੀ ਮੰਦਰਾਂ ਵਿੱਚ ਕਰਵਾਏ ਗਏ ਮੁਰੰਮਤ, ਨਵੀਨੀਕਰਨ ਅਤੇ ਸੁੰਦਰੀਕਰਨ ਦੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਕੰਮ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਵਾਲਮੀਕੀ ਮੰਦਰ ਵਿੱਚ ਬਾਕੀ ਰਹਿੰਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਵਨ-ਮੈਨ ਕਮਿਸ਼ਨ ਦੇ ਚੇਅਰਮੈਨ ਨੇ ਮੰਦਰਾਂ ਵਿੱਚ ਮੌਜੂਦ ਹਿੰਦੂ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਹਿੰਦੂ ਭਾਈਚਾਰੇ ਦੇ ਨੁਮਾਇੰਦਿਆਂ ਨੇ ਆਪਣੇ ਧਾਰਮਿਕ ਸਥਾਨਾਂ ’ਤੇ ਪਾਕਿਸਤਾਨ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

Posted By: Ali Imran Chattha

Latest News