Nazrana Times

ਪੰਜਾਬੀ

RCB 18 ਸਾਲਾਂ ਬਾਅਦ ਬਣੀ IPL ਚੈਂਪੀਅਨ, ਕੋਹਲੀ ਹੋਏ ਭਾਵੁਕ

04 Jun, 2025 05:18 AM

ਸਪੋਰਟਸ ਡੈਸਕ- ਆਰਸੀਬੀ ਨੇ 18 ਸਾਲਾਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (IPL 2025) ਦਾ ਖਿਤਾਬ ਜਿੱਤਿਆ ਹੈ। ਫਾਈਨਲ ਮੈਚ ਵਿੱਚ ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾਇਆ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਪੰਜਾਬ ਟੀਮ ਦੇ ਕਪਤਾਨ ਸ਼੍ਰੇਅਰ ਅਈਅਰ ਨੇ ਟਾਸ ਜਿੱਤ ਕੇ ਆਰਸੀਬੀ ਨੂੰ ਪਹਿਲਾਂ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ ਪੰਜਾਬ ਨੂੰ 191 ਦੌੜਾਂ ਦਾ ਟੀਚਾ ਦਿੱਤਾ ਸੀ।

ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਚੰਗੀ ਰਹੀ। ਪ੍ਰਿਯਾਂਸ਼ ਆਰੀਆ ਅਤੇ 'ਇਮਪੈਕਟ ਸਬ' ਪ੍ਰਭਸਿਮਰਨ ਸਿੰਘ ਨੇ ਮਿਲ ਕੇ 5 ਓਵਰਾਂ ਵਿੱਚ 43 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਜੋਸ਼ ਹੇਜ਼ਲਵੁੱਡ ਨੇ ਤੋੜਿਆ, ਜਿਸਨੇ ਪ੍ਰਿਯਾਂਸ਼ ਆਰੀਆ ਨੂੰ ਫਿਲ ਸਾਲਟ ਹੱਥੋਂ ਕੈਚ ਕਰਵਾਇਆ। ਪ੍ਰਿਯਾਂਸ਼ ਨੇ 24 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਜੋਸ਼ ਇੰਗਲਿਸ਼ ਅਤੇ ਪ੍ਰਭਸਿਮਰਨ ਵਿਚਕਾਰ ਇੱਕ ਚੰਗੀ ਸਾਂਝੇਦਾਰੀ ਹੋਈ। ਪਰ ਪ੍ਰਭਸਿਮਰਨ 9ਵੇਂ ਓਵਰ ਵਿੱਚ ਆਊਟ ਹੋ ਗਿਆ। ਕਰੁਣਾਲ ਪੰਡਯਾ ਨੇ ਉਸਨੂੰ ਆਪਣਾ ਸ਼ਿਕਾਰ ਬਣਾਇਆ। ਪ੍ਰਭਸਿਮਰਨ ਦੇ ਬੱਲੇ ਤੋਂ 26 ਦੌੜਾਂ ਨਿਕਲੀਆਂ। ਇਸ ਤੋਂ ਬਾਅਦ 9ਵੇਂ ਓਵਰ ਵਿੱਚ ਕਪਤਾਨ ਸ਼੍ਰੇਅਸ ਅਈਅਰ ਕੁਝ ਵੀ ਸ਼ਾਨਦਾਰ ਨਹੀਂ ਕਰ ਸਕਿਆ ਅਤੇ ਸਿਰਫ 1 ਦੌੜ ਬਣਾ ਕੇ ਸ਼ੈਫਰਡ ਦਾ ਸ਼ਿਕਾਰ ਬਣ ਗਿਆ। ਇਹ ਪੰਜਾਬ ਲਈ ਇੱਕ ਵੱਡਾ ਝਟਕਾ ਸੀ।

ਇਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਜੋਸ਼ ਇੰਗਲਿਸ਼ ਅਤੇ ਨੇਹਲ ਵਢੇਰਾ 'ਤੇ ਆ ਗਈ। ਪਰ 13ਵੇਂ ਓਵਰ ਵਿੱਚ ਕਰੁਣਾਲ ਪੰਡਯਾ ਨੇ ਜੋਸ ਇੰਗਲਿਸ਼ ਦੀ ਵਿਕਟ ਲਈ ਅਤੇ ਆਰਸੀਬੀ ਨੂੰ ਵਾਪਸ ਲਿਆਂਦਾ। ਇੰਗਲਿਸ਼ ਦੇ ਬੱਲੇ ਤੋਂ ਸਿਰਫ਼ 39 ਦੌੜਾਂ ਨਿਕਲੀਆਂ।

ਇਸ ਤੋਂ ਬਾਅਦ ਨੇਹਲ ਵਢੇਰਾ ਅਤੇ ਸ਼ਸ਼ਾਂਕ ਸਿੰਘ ਵਿਚਕਾਰ ਇੱਕ ਚੰਗੀ ਸਾਂਝੇਦਾਰੀ ਬਣੀ। ਪਰ 17ਵੇਂ ਓਵਰ ਵਿੱਚ ਭੁਵਨੇਸ਼ਵਰ ਕੁਮਾਰ ਨੇ ਨੇਹਲ ਵਢੇਰਾ ਨੂੰ ਆਊਟ ਕਰ ਦਿੱਤਾ। ਨੇਹਲ ਦੇ ਬੱਲੇ ਤੋਂ 15 ਦੌੜਾਂ ਆਈਆਂ। ਇਸ ਤੋਂ ਬਾਅਦ, ਉਸੇ ਓਵਰ ਵਿੱਚ, ਭੁਵੀ ਨੇ ਸਟੋਇਨਿਸ ਨੂੰ ਵੀ ਆਊਟ ਕਰਕੇ ਪੰਜਾਬ ਨੂੰ ਛੇਵਾਂ ਝਟਕਾ ਦਿੱਤਾ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #