Nazrana Times

ਪੰਜਾਬੀ

ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਵਲੋ ਡੀਸੀ ਦਫ਼ਤਰ ਅੱਗੇ ਫੂਕਿਆ ਗਿਆ ਸਰਕਾਰ ਦਾ ਪੁਤਲਾ ਕੀਤੀ ਨਾਅਰੇਬਾਜ਼ੀ।

20 Jan, 2025 05:30 AM

ਤਰਨ ਤਾਰਨ 15 ਅਗਸਤ (ਡਾਕਟਰ ਜਗਜੀਤ ਸਿੰਘ ਬੱਬੂ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜ਼ਿਲਾ ਤਰਨਤਾਰਨ ਵਲੋਂ ਜ਼ਿਲੇ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਵਿੱਚ ਡੀਸੀ ਦਫ਼ਤਰ ਅੱਗੇ ਫੂਕਿਆ ਸਰਕਾਰ ਦਾ ਪੁਤਲਾ ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਸੁਖਵਿੰਦਰ ਸਿੰਘ ਸਭਰਾ ਸਤਨਾਮ ਸਿੰਘ ਮਾਣੋਚਾਹਲ ਫਤਿਹ ਸਿੰਘ ਪਿੱਦੀ ਅਤੇ ਬੀਬੀ ਰਣਜੀਤ ਕੌਰ ਕੱਲਾ ਨੇ ਕਿਹਾ ਕਿ ਬੇਸ਼ੱਕ ਸਾਡਾ ਦੇਸ਼ ਅੰਗਰੇਜਾ ਕੋਲੋਂ ਅਜ਼ਾਦ ਹੋ ਗਿਆ ਸੀ ਪਰ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣਿਆ। ਕਿਉਂਕਿ ਕੇ ਅੱਜ ਸਾਡੇ ਦੇਸ਼ ਤੇ ਕਾਲੇ ਅੰਗਰੇਜ ਹਾਵੀ ਹੋ ਕੇ ਦੇਸ਼ ਦਾ ਸਾਰਾ ਸਰਮਾਇਆ ਅਮੀਰ ਘਰਾਣਿਆਂ ਨੂੰ ਵੇਚ ਰਹੇ ਅੱਜ ਦੇਸ਼ ਦਾ ਅੰਨਦਾਤਾ ਸੜਕਾਂ ਤੇ ਰੁਲ ਰਿਹਾ ਹੈ ਅਮੀਰ ਅਮੀਰ ਹੋਈ ਜਾ ਰਿਹਾ ਹੈ ਗਰੀਬ ਦੀ ਦੋ ਵਕਤ ਦੀ ਰੋਟੀ ਮੁਸ਼ਕਿਲ ਹੁੰਦੀ ਜਾ ਰਹੀ ਹੈ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਕਿਸਾਨ ਮਜ਼ਦੂਰ ਦਾ ਰਾਜ ਲਿਆਉਣ ਲਈ ਆਪਣੇ ਖੂਨ ਦਾ ਆਖਰੀ ਕਤਰਾ ਵੀ ਵਹਾ ਦੇਵੇਗੀ। ਇਕ ਹੋਰ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਕੋਲੋਂ ਚੋਣ ਵਾਅਦੇ ਪੂਰੇ ਕਰਵਾਉਣ ਲਈ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਤੇ 28 29 30 ਸਤੰਬਰ ਨੂੰ ਧਰਨੇ ਦਿੱਤੇ ਜਾਣਗੇ ਇਸ ਮੌਕੇ ਦਿਆਲ ਸਿੰਘ ਮੀਆਵਿੰਡ ਮੁਖਤਿਆਰ ਸਿੰਘ ਬਿਹਾਰੀ ਪੁਰ ਮਨਜਿੰਦਰ ਸਿੰਘ ਗੋਹਲਵੜ ਸਲਵਿੰਦਰ ਸਿੰਘ ਜੀਓਬਾਲਾ ਸੁਖਵਿੰਦਰ ਸਿੰਘ ਦੁੱਗਲ ਵਾਲਾ ਕੁਲਵੰਤ ਸਿੰਘ ਭੈਲ ਧੰਨਾ ਸਿੰਘ ਲਾਲੂਘੁੱਮਣ ਗੁਰਜੀਤ ਸਿੰਘ ਗੰਡੀਵਿੰਡ ਅਜੀਤ ਸਿੰਘ ਚੱਬਾ ਬਲਵਿੰਦਰ ਸਿੰਘ ਚੋ੍ਹਲਾ ਮੇਹਰ ਸਿੰਘ ਤਲਵੰਡੀ ਗੂਰਭੇਜ ਸਿੰਘ ਧਾਲੀਵਾਲ ਨਿਰੰਜਣ ਸਿੰਘ ਬਗਰਾੜੀ ਮਹਿਲ ਸਿੰਘ ਮਾੜੀਮੇਘਾ ਹਰਬਿੰਦਰ ਜੀਤ ਸਿੰਘ ਕੰਗ ਆਦਿ ਆਗੂ ਹਾਜਰ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #