Nazrana Times

ਪੰਜਾਬੀ

ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ ਤੇ ਮੁਬਾਰਕਾਂ - ਮੰਜੂ ਰਾਣਾ ਹਲਕਾ ਇੰਚਾਰਜ

20 Jan, 2025 05:30 AM

ਕਪੂਰਥਲਾ 25 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਆਮ ਆਦਮੀ ਪਾਰਟੀ ਕਪੂਰਥਲਾ ਦੇ ਹਲਕਾ ਇੰਚਾਰਜ ਸਾਬਕਾ ਅਡੀਸ਼ਨਲ ਸੈਸ਼ਨ ਜੱਜ ਮੈਡਮ ਮੰਜੂ ਰਾਣਾ ਜੀ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਪੰਜਾਬ ਦੇ 23 ਜਿਲ੍ਹਿਆਂ ਵਿੱਚ ਵਪਾਰ ਮੰਡਲ ਦੀ ਟੀਮ ਦਾ ਗਠਨ ਕਰ ਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ! ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕੇ ਕਪੂਰਥਲਾ ਦੇ ਸੀਨੀਅਰ ਆਗੂ ਅਤੇ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਪਾਰਟੀ ਨੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਨਾਲ਼ ਨਿਵਾਜ਼ਿਆ ਹੈ ! ਹਲਕਾ ਕਪੂਰਥਲਾ ਦੇ ਸਮੂਹ ਵਲੰਟੀਅਰ ਅਤੇ ਅਹੁਦੇਦਾਰ ਇਸ ਨਿਯੁਕਤੀ ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ !ਜ਼ਿਕਰਯੋਗ ਹੈ ਕਿ ਪਿਛਲੇ ਸੱਤ-ਅੱਠ ਸਾਲਾਂ ਤੋਂ ਪਾਰਟੀ ਨਾਲ਼ ਜੁੜੇ ਹੋਏ ਕੰਵਰ ਇਕਬਾਲ ਸਿੰਘ ਨੂੰ ਪਾਰਟੀ ਨੇ ਸਾਲ 2016 ਤੋਂ 2020 ਤੱਕ ਪੰਜਾਬ ਦੀ 5 ਮੈਂਬਰੀ ਸਭਿਆਚਾਰਕ ਕਮੇਟੀ ਦੇ ਮੈਂਬਰ ਵਜੋਂ ਸੇਵਾ ਲਾਈ ਸੀ ! ਪੂਰੇ ਪੰਜਾਬ ਵਿੱਚ ਇਨ੍ਹਾਂ ਨੇ ਸੱਭਿਆਚਾਰਕ ਕਮੇਟੀਆਂ ਬਣਾ ਕੇ ਪਾਰਟੀ ਦਾ ਡਟ ਕੇ ਪਰਚਾਰ ਕੀਤਾ ਅਤੇ ਕਰਵਾਇਆ ! ਇਸ ਅਹੁਦੇ ਦੇ ਨਾਲ-ਨਾਲ ਇਨ੍ਹਾਂ ਨੇ ਜ਼ਿਲ੍ਹਾ ਮੀਡੀਆ ਇੰਚਾਰਜ ਵਜੋਂ ਵੀ ਬਾਖ਼ੂਬੀ ਆਪਣੀਆਂ ਸੇਵਾਵਾਂ ਦਿੱਤੀਆਂ ! 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਨ੍ਹਾਂ ਦੀ ਉਮੀਦਵਾਰ ਵਜੋਂ ਮਜ਼ਬੂਤ ਦਾਅਵੇਦਾਰੀ ਸੀ, ਅਤੇ ਆਗਾਮੀ 2022 ਦੀਆਂ ਚੋਣਾਂ ਵਿੱਚ ਵੀ ਸਾਫ਼ ਸੁਥਰੀ ਛਵੀ ਵਾਲੇ ਇਸ ਆਗੂ ਨੂੰ ਮਜ਼ਬੂਤ ਦਾਅਵੇਦਾਰ ਵਜੋਂ ਵੇਖਿਆ ਜਾ ਰਿਹਾ ਹੈ !ਉੱਘੇ ਸਮਾਜ ਸੇਵਕ ਵਜੋਂ ਇਲਾਕੇ ਵਿੱਚ ਸਾਫ਼-ਸੁਥਰੀ ਦਿਖ ਰੱਖਣ ਵਾਲੇ ਕੰਵਰ ਇਕਬਾਲ ਸਿੰਘ ਬਤੌਰ ਪੰਜਾਬੀ ਸ਼ਾਇਰ ਵੀ ਪੂਰੀ ਦੁਨੀਆਂ ਵਿੱਚ ਆਪਣਾਂ ਵਿਸ਼ੇਸ਼ ਸਥਾਨ ਰੱਖਦੇ ਹਨ ! ਇਨ੍ਹਾਂ ਵੱਲੋਂ ਲਿਖੇ ਹੋਏ ਸਾਹਿਤਕ, ਸਭਿਆਚਾਰਕ, ਸਮਾਜਿਕ,ਅਤੇ ਧਾਰਮਿਕ ਗੀਤ ਪੂਰੀ ਦੁਨੀਆਂ ਵਿੱਚ ਚਲਦੇ ਓਨ ਲਾਈਨ ਅਤੇ ਸੈਟੇਲਾਈਟ ਰੇਡੀਓ ਟੀਵੀ ਚੈਨਲਾਂ ਤੇ ਚੱਲ ਰਹੇ ਹਨ ! ਕੁੱਲ ਦੁਨੀਆਂ ਵਿੱਚ ਛਪਦੇ ਸਾਹਿਤਕ,ਸਭਿਆਚਾਰਕ ਅਤੇ ਧਾਰਮਿਕ ਮੈਗ਼ਜ਼ੀਨਾਂ ਅਤੇ ਅਖ਼ਬਾਰਾਂ ਵਿੱਚ ਸਮੇਂ-ਸਮੇਂ ਪ੍ਰਕਾਸ਼ਿਤ ਹੋ ਰਹੇ ਹਨ ! ਵੱਖ-ਵੱਖ ਨਾਮਵਰ ਪੰਜਾਬੀ ਗਾਇਕਾਂ ਵੱਲੋਂ ਸਮੇਂ-ਸਮੇਂ ਇਕਬਾਲ ਜੀ ਦੇ ਗੀਤਾਂ ਦਾ ਗਾਇਨ ਕੀਤਾ ਜਾ ਰਿਹਾ ਹੈ !ਦਿੱਲੀ ਸਰਕਾਰ ਵੱਲੋਂ ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਸਮੇਤ ਵੱਖ-ਵੱਖ ਆਡੀਟੋਰੀਅਮਾਂ ਵਿੱਚ ਕਰਵਾਏ ਜਾ ਰਹੇ ਰਾਸ਼ਟਰੀ ਪੰਜਾਬੀ ਕਵੀ-ਦਰਬਾਰਾਂ ਵਿੱਚ ਪਿਛਲੇ ਤਕਰੀਬਨ 15 ਸਾਲਾਂ ਤੋਂ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਹਿੰਦੋਸਤਾਨ ਦੇ 24 ਪੰਜਾਬੀ ਕਵੀਆਂ ਵਿੱਚ ਬੁਲਾਇਆ ਜਾ ਰਿਹਾ ਹੈ !ਵਪਾਰਕ ਪੱਖੋਂ ਅੰਮ੍ਰਿਤ ਬਾਜ਼ਾਰ ਕਪੂਰਥਲਾ ਵਿੱਚ ਬਰਾਈਡਲ ਗੈਲਰੀ ਸ਼ੋ ਰੂਮ ਚਲਾ ਰਹੇ ਕੰਵਰ ਇਕਬਾਲ ਸਿੰਘ ਮਨਿਆਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਲੰਮੇ ਸਮੇਂ ਤੋਂ ਇਲਾਕੇ ਦੇ ਦੁਕਾਨਦਾਰਾਂ ਦੀ ਸੇਵਾ ਕਰ ਰਹੇ ਹਨ ! ਪਾਰਟੀ ਹਿੱਤ ਵਿੱਚ ਇਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਸਦਕਾ ਇਨ੍ਹਾਂ ਨੂੰ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਮਾਣ ਦੇ ਕੇ ਪਾਰਟੀ ਨੇ ਬਹੁਤ ਹੀ ਵਧੀਆ ਫ਼ੈਸਲਾ ਲਿਆ ਹੈ !

Posted By: GURBHEJ SINGH ANANDPURI

Latest News

Loading…
Loading the web debug toolbar…
Attempt #