Nazrana Times

ਪੰਜਾਬੀ

ਕੀ ਭਾਜਪਾ ਦੰਗਾਕਾਰੀ ਅਤੇ ਬਲਾਤਕਾਰੀਆਂ ਦੀ ਪਾਰਟੀ ਬਣ ਚੁੱਕੀ ਹੈ ?

20 Jul, 2026 09:43 PM

ਤੁਸੀਂ ਦੋ ਫੋਟੋਆਂ ਵੇਖ ਸਕਦੇ ਓ ਇੱਕ ਫੋਟੋ ਹੈ 16 ਸਾਲ ਦੀ ਦਲਿਤ ਬੱਚੀ ਦਾ ਬਲਾਤਕਾਰ ਕਰਨ ਵਾਲਾ ਭਾਜਪਾ ਦਾ ਐਮ ਐਲ ਏ ਕੁਲਦੀਪ ਸੇਂਗਰ ਅਤੇ ਦੂਜੀ ਤਸਵੀਰ ਹੈ ਇਹ ਔਰਤ ਦੀ ਜੋ ਕਿ ਭਾਜਪਾ ਦੀ ਕੱਟੜ ਸਮਰਥਕ ਹੈ। ਇਸ ਔਰਤ ਨੇ ਲੰਗੇ ਕੱਲ ਜੰਤਰ ਮੰਤਰ ਤੇ ਚੱਲ ਰਹੇ ਧਰਨੇ ਤੇ ਧਰਨੇ ਦੇ ਆਗੂ ਉੱਤੇ ਸਿਆਹੀ ਸੁੱਟ ਦਿੱਤੀ ਅਤੇ ਅਪਸ਼ਬਦ ਵੀ ਬੋਲੇ ਪਰ ਧਰਨਾ ਕਾਰੀਆਂ ਨੇ ਇਸ ਬੀਬੀ ਨੂੰ ਕੁੱਝ ਨਹੀਂ ਕਿਹਾ ਇਹ ਔਰਤ ਚਹੁੰਦੀ ਸੀ ਕਿ ਕੋਈ ਇਸ ਦੇ ਇੱਕ ਦੋ ਚਪੇੜਾਂ ਮਾਰੇ ਤੇ ਧਰਨਾ ਬਦਨਾਮ ਹੋਵੇ ਪਰ ਧਰਨਾ ਕਾਰੀਆਂ ਨੇ ਸਿਆਨਪ ਵਿਖਾਈ ਤੇ ਇਸ ਬੀਬੀ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਤੇ ਇਹ ਬੀਬੀ ਜੈ ਰਾਮ ਦੇ ਨਾਅਰੇ ਲਾਉਣ ਲੱਗ ਪਈ । ਹੁਣ ਇਹ ਗੱਲ ਪ੍ਰਚੱਲਤ ਹੋ ਗਈ ਹੈ ਕੇ ਭਗਵੇਂ ਅੱਤਵਾਦੀਆਂ ਜਦੋਂ ਵੀ ਕੋਈ ਸਮਾਜ਼ ਵਿਰੋਧੀ ਘਟਨਾ ਨੂੰ ਅੰਜਾਮ ਦਿੰਦੇ ਹਨ ਤਾਂ ਜੈ ਰਾਮ ਦੇ ਨਾਅਰੇ ਲਾਉਣ ਲੱਗ ਜਾਂਦੇ ਹਨ । ਤੁਸੀ ਪੁਲੀਸ ਦੀ ਨਿਕੰਮੀ ਕਾਰਗੁਜ਼ਾਰੀ ਵੇਖੋ ਕਿ ਜਦੋਂ ਕੋਈ ਇੱਕ ਧਿਰ ਕਿਸੇ ਦੂਜੀ ਧਿਰ ਦੇ ਵਿਰੁੱਧ ਪ੍ਰਦਰਸ਼ਨ ਕਰਦੀ ਹੈ ਤੇ ਪੁਲੀਸ ਦੂਜੀ ਧਿਰ ਦੇ ਲੋਕਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਦੂਰ ਰੱਖਦੀ ਹੈ ਦੋਹਾਂ ਧਿਰਾਂ ਨੂੰ ਆਹਮੋ ਸਾਹਮਣੇ ਨਹੀਂ ਹੋਣ ਦਿੱਤਾ ਜਾਂਦਾ। ਪਰ ਇਥੇ ਤੇ ਦਿੱਲੀ ਪੁਲੀਸ ਭਗਵੇਂ ਅੱਤਵਾਦੀਆਂ ਨੂੰ ਆਪ ਸਰਕਾਰ ਵਿਰੋਧੀ ਧਰਨੇ ਤੇ ਲੈ ਕੇ ਜਾਂਦੀ ਹੈ ਤਾਂ ਕਿ ਧਰਨੇ ਪ੍ਰਦਰਸ਼ਨਾਂ ਨੂੰ ਤਾਰਪੀਡੋ ਕੀਤਾ ਜਾ ਸਕੇ । ਜਿਹੜੀ ਔਰਤ ਇਕ ਬਲਾਤਕਾਰੀ ਨੂੰ ਆਪਣਾ ਹੀਰੋ ਮੰਨਦੀ ਹੋਏ ਉਸ ਦੀ ਮਾਨਸਿਕਤਾ ਸਮਝਣੀ ਕੋਈ ਔਖੀ ਗੱਲ ਨਹੀਂ ਹੈ।
ਵੈਸੇ ਤੇ ਸਾਰੀ ਭਾਜਪਾ ਅਤੇ ਆਰ ਐਸ ਐਸ ਵਿੱਚ ਜਿਆਦਾਤਰ ਗਿਣਤੀ ਚੋਰ, ਗੁੰਡੇ, ਅੱਤਵਾਦੀਆਂ ਅਤੇ ਬਲਾਤਕਾਰੀਆ ਦੀ ਹੈ। ਜੇਕਰ ਭਾਜਪਾ ਦੇ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀ ਐਪਸਟੀਨ ਨਾਲ ਜੁੜੇ ਹੋਏ ਹਨ ਤੇ ਬਾਕੀਆਂ ਦਾ ਤੇ ਕੀ ਹੀ ਕਹਿਣਾ ਹੈ। ਭਾਜਪਾ ਬਲਾਤਕਾਰੀਆਂ ਦੇ ਹੱਕ ਵਿੱਚ ਭੁਗਤਦੀ ਹੈ ਇਸ ਜਿਉਂਦੀ ਜਾਗਦੀ ਮਿਸਾਲ ਹੈ ਐਚ ਡੀ ਦੇਵਗੌੜਾ ਦਾ ਪੋਤਰਾ ਜਿਸ ਨੇ 300 ਸੌ ਤੋਂ ਵੱਧ ਔਰਤਾਂ ਨਾਲ ਬਲਾਤਕਾਰ ਕੀਤਾ ਹੈ ਪ੍ਰਜਵਲ ਰੇਵੰਨਾ। ਅਤੇ ਬਲਾਤਕਾਰੀ ਰਾਮ ਰਹੀਮ ਇਹਨਾਂ ਨਾਲ ਭਾਜਪਾ ਦੀ ਗੁੜੀ ਸਾਂਝ ਹੈ। ਮੁੱਕਦੀ ਗੱਲ ਇਹ ਹੈ ਇਹਨਾ ਲੋਕਾਂ ਨੂੰ ਧਰਨੇ ਪ੍ਰਦਰਸ਼ਨਾਂ ਨਾਲ ਕੋਈ ਫਰਕ ਨਹੀਂ ਪੈਣਾ ਇਹਨਾਂ ਨਾਲ ਤੇ ਉਸੇ ਤਰ੍ਹਾਂ ਨਜਿੱਠਣਾ ਪੈਣਾ ਜਿਵੇਂ ਮੁਗਲਾਂ ਨਾਲ ਦੋ ਦੋ ਹੱਥ ਕੀਤੇ ਸੀ ।
ਹੁਣ ਭਾਰਤ ਵਿਚ ਕੋਈ ਸਰਕਾਰ ਨਹੀਂ ਚੱਲ ਰਹੀ ਹੁਣ ਤੇ ਭਾਰਤ ਉੱਤੇ ਇੱਕ ਧਾਰਮਿਕ ਅੱਤਵਾਦੀ ਸੰਗਠਨ ਦਾ ਕਬਜ਼ਾ ਹੋ ਚੁੱਕਾ ਹੈ। ਪਿੱਛਲੇ ਪੰਜ ਸਾਲਾਂ ਦੀਆਂ ਘਟਨਾਵਾਂ ਤੋਂ ਇਹੋ ਮਹਿਸੂਸ ਹੋ ਰਿਹਾ ਹੈ।
1.ਚੌਣਾਂ ਵਿੱਚ ਧਾਂਦਲੀਆਂ
2. ਈਡੀ ਸੀਬੀਆਈ ਦਾ ਦੁਰਉਪਯੋਗ
3. ਲੋਕ ਸਭਾ ਵਿੱਚ ਕੋਈ ਜਵਾਬ ਨਾ ਦੇਣਾ ਜੇ ਕੋਈ ਜਵਾਬ ਦੇਣਾ ਤੇ ਝੂਠ ਬੋਲਣਾ
4. ਮੁਸਲਮਾਨ ਨੂੰ ਗਾਂ ਦਾ ਮਾਸ ਖਾਣ ਤੇ ਕੁੱਟ ਕੁੱਟ ਕੇ ਮਾਰ ਦੇਣਾ ਪਰ ਹਿੰਦੂ ਗਾਂਵਾਂ ਦਾ ਮਾਸ ਪੂਰੀ ਦੁਨੀਆ ਵਿੱਚ ਸਪਲਾਈ ਕਰ ਰਹੇ ਹਨ ਤੇ ਫ਼ਖ਼ਰ ਮਹਿਸੂਸ ਕਰਨਾ
5. ਲੋਕ ਸਭਾ ਵਿੱਚ ਝੂਠ ਬੋਲਣਾ ਕੇ ਅਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਕੋਈ ਫੋਜੀ ਨਹੀਂ ਮਰਿਆ ਤੇ ਜਨਤਾ ਸਾਲ ਪਤਾ ਲੱਗਣਾ ਕਿ ਪੰਜ ਫੋਜੀ ਮਰੇ ਅਤੇ ਛੇ ਜਹਾਜ਼ ਖਤਮ ਹੋ ਗਏ।
6. ਹਿੰਦੂ ਬਲਾਤਕਾਰੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਰਿਹਾ ਕਰ ਦੇਣਾ ਤੇ ਸਿੱਖ ਬੰਦੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲਾਂ ਵਿੱਚ ਰੱਖੀ ਰੱਖਣਾ।
7. ਪੰਜਾਬ ਦੇ ਪਾਣੀਆਂ ਲੁੱਟ ਕੇ ਲੈਣ ਜਾਣਾ
8. ਹਰਿਆਣਾ, ਜੰਮੂ ਕਸ਼ਮੀਰ, ਅਤੇ ਰਾਜਸਥਾਨ ਦੇ ਸਕੂਲਾਂ ਵਿੱਚੋਂ ਪੰਜਾਬੀ ਖ਼ਤਮ ਕਰਨੀ ਅਤੇ ਪੰਜਾਬੀ ਦੀਆਂ ਰੈਲੀਆਂ ਵਿੱਚ ਆ ਕੇ ਪੰਜਾਬੀ ਬੋਲ ਕੇ ਲੋਕਾਂ ਨੂੰ ਪੰਜਾਬ ਹਿਤੈਸ਼ੀ ਹੋਣ ਦਾ ਝੂਠਾ ਦਾਅਵਾ ਕਰਨਾ।
9. ਆਪਣੀਆ ਹੱਕੀ ਮੰਗਾਂ ਲਈ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਪਗੜੀਧਾਰੀ ਕਿਸਾਨਾਂ ਨੂੰ ਅੱਤਵਾਦੀਆਂ ਕਹਿਣਾ ਅਤੇ ਆਪ ਪੱਗ ਬੰਨ੍ਹ ਕੇ ਬਹਿਰੂਪੀਆ ਬਣ ਕੇ ਸੱਤਵਾਦੀ ਅਖਵਾਉਣਾ ।
10. ਗੁਰੂਦਵਾਰਿਆਂ ( ਗਿਆਨ ਗੋਦੜੀ ਸਾਹਿਬ, ਗੁਰੂਦਵਾਰਾ ਡਾਂਗ ਮਾਰ ਸਾਹਿਬ, ਗੁਰੂਦਵਾਰਾ ਮੰਗੂਮੰਠ )ਨੂੰ ਢਹਿਢੇਰੀ ਕਰਨਾ ਅਤੇ ਕਬਜ਼ੇ ਕਰਨੇ
ਇਹ ਸਭ ਘੱਟਨਾਵਾਂ
11. ਮਸਜਿਦਾਂ ਤੇ ਕਬਜ਼ੇ ਕਰਨੇ ਅਤੇ ਉਹਨਾ ਨੂੰ ਪੁਰਾਤਨ ਮੰਦਰ ਦੱਸਣਾ
12. ਗਿਰਜਾ ਘਰਾਂ ਨੂੰ ਅੱਗਾਂ ਲਾਉਣੀਆਂ
13. ਘੱਟ ਗਿਣਤੀਆਂ ਨਾਲ ਜਾਣਬੁੱਝ ਕੇ ਲੜਾਈਆਂ ਕਰਨੀਆਂ ਅਤੇ ਸਰਕਾਰ ਦੀ ਤਾਕਤ ਦਾ ਦੁਰਉਪਯੋਗ ਕਰਕੇ ਘੱਟਗਿਣਤੀਆਂ ਤੇ ਹੀ ਪੁਲੀਸ ਕਾਰਵਾਈ ਕਰਕੇ ਉਹਨਾਂ ਸਾਲਾਂ ਬੱਧੀ ਜੇਲ੍ਹਾ ਵਿਚ ਰੱਖਣਾ। ਇਸ ਸਾਰੇ ਕੰਮ ਸਰਕਾਰਾਂ ਨਹੀਂ ਕਰਦੀ ਇਹ ਕੰਮ ਅੱਤਵਾਦੀ ਸੰਗਠਨ ਕਰਦੇ ਹਨ।
ਭੁਪਿੰਦਰ ਸਿੰਘ ਛੇ ਜੂਨ
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 9888429938.

Posted By: GURBHEJ SINGH ANANDPURI

Latest News