ਵਰਲਡ ਟਰੇਡ ਐਗਰੀਮੈਂਟ ਰਾਹੀਂ ਦੇਸ਼ ਦੀ ਸਮੁਚੀ ਖੇਤੀ ਸਨਅਤ ਨੂੰ ਬਰਬਾਦ ਕਰਨ ਜਾ ਰਹੀ ਮੋਦੀ ਸਰਕਾਰ - ਕਿਸਾਨ ਆਗੂ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸੰਯੁਕਤ ਮੋਰਚੇ ਦੇ ਸੱਦੇ ਤੇ 22 ਜੁਲਾਈ ਨੂੰ ਸਮੁੱਚੇ ਦੇਸ਼ ਵਿਚ ਟੋਲ ਪਲਾਜੇ ਤਿੰਨ ਘੰਟੇ ਲਈ ਮੁਆਫ਼ ਕਰਨ ਵਾਸਤੇ ਅਟਾਰੀ ਇਲਾਕੇ ਦੇ 30 ਪਿੰਡਾਂ ਤੋਂ ਵਧੇਰੇ ਪ੍ਰਤੀਨਿਧ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਛਿਡਣ ਟੋਲ ਪਲਾਜੇ ਤੇ 22 ਜੁਲਾਈ ਠੀਕ 11-30 ਵਜੇ ਇਕੱਠੇ ਹੋਣ ਦਾ ਫੈਸਲਾ ਕੀਤਾ,ਕਿਸਾਨ ਆਗੂਆਂ ਜਿਨ੍ਹਾਂ ਵਿਚ ਕਾ,ਰਤਨ ਸਿੰਘ ਰੰਧਾਵਾ, ਬਾਬਾ ਅਰਜੁਨ ਸਿੰਘ, ਮੁਖਤਾਰ ਸਿੰਘ ਮੁਹਾਵਾ, ਨਿਰਮਲ ਸਿੰਘ ਮੋਦੇ,ਚਾਰੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਰਲਡ ਟਰੇਡ ਐਗਰੀਮੈਂਟ ਰਾਂਹੀਦੇਸ਼ ਦੀ ਸਮੁੱਚੀ ਖੇਤੀ ਸਨਅਤ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ।ਇਸ ਤੋਂ ਇਲਾਵਾ ਭਗਵੰਤ ਮਾਨ ਸ੍ਕਾਰ ਦੁਬਾਰਾ 66000 ਕਿਸਾਨਾਂ ਦੀ ਜ਼ਮੀਨ ਹੜੱਪਣ ਤੇ ਤੁਲੀ ਹੋਈ ਹੈ, ਉਹਨਾਂ ਬੋਲਦਿਆਂ ਕਿਹਾ ਕਿ ਇਸ ਮਹੀਨੇ ਸ਼ੁਰੂ ਹੋ ਰਹੇ ਸੈਸ਼ਨ ਵਿੱਚ ਬੀਜ ਬਿਲ, ਬਿਜਲੀ ਬਿੱਲ ਆਦਿ ਪਾਸ ਕਰਨ ਨੂੰ ਫਿਰਦੀ ਹੈ। 4 ਲੇਬਰ ਕੋਡ ਕਾਨੂੰਨ ਲਾਗੂ ਕਰਕੇ ਮਜ਼ਦੂਰਾਂ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਇਥੋਂ ਤੱਕ ਕੇਂਦਰ ਦੇ ਇਸ਼ਾਰੇ ਤੇ ਮਨਰੇਗਾ ਕਾਨੂੰਨ ਲਾਗੂ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੇ ਕਰਜ਼ਿਆਂ ਤੇ ਲੀਕ ਮਾਰਨ,ਐਮ,ਐਸ,ਪੀ, ਲਾਗੂ ਕਰਨ ਆਦਿ ਲਈ ਕਿਸਾਨਾਂ ਦੀ ਲਾਮਬੰਦੀ ਕਰਨ ਦੀ ਅਪੀਲ ਕੀਤੀ।ਅੰਤ ਵਿੱਚ 20 ਸਤੰਬਰ ਨੂੰ ਜਮਹੂਰੀ ਸਭਾ, ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਏਕਤਾ ਕਾਂਨਫਰੰਸ ਕਰਨ ਲਈ 500 ਕਿਸਾਨ ਮਜ਼ਦੂਰ ਸ਼ਾਮਿਲ ਕਰਨ ਦਾ ਫੈਸਲਾ ਕੀਤਾ। ਹੋਰਨਾਂ ਤੋਂ ਇਲਾਵਾ ਸ਼ਰਨਜੀਤ ਸਿੰਘ ਧਨੋਆ, ਮੱਖਣ ਸਿੰਘ ਰਾਜਾ ਤਾਲ,ਸੁਰਪੰਚ ਮਨਿੰਦਰ ਸਿੰਘ ਨੇਸ਼ਟਾ, ਜਸਵੀਰ ਸਿੰਘ,ਬੋਧ ਸਿੰਘ ਅਟਾਰੀ, ਬੂਟਾ ਸਿੰਘ ਰੋੜਾਂਵਾਲਾ, ਤੇ ਬਲਦੇਵ ਸਿੰਘ ਨੇ ਸੰਬੋਧਨ ਕੀਤਾ।
Posted By: GURBHEJ SINGH ANANDPURI