Nazrana Times

ਪੰਜਾਬੀ

ਪਿੰਡ ਕੋਟ ਹਯਾਤ ਵਿਖੇ ਧਾਰਮਿਕ ਸ਼ਰਧਾ ਭਾਵਨਾ ਨਾਲ ਸੰਪੰਨ ਹੋਇਆ 'ਗੁਰੂ ਮਾਨਿਓ ਗ੍ਰੰਥ' ਚੇਤਨਾ ਮਾਰਚ

01 Nov, 2026 12:00 PM

ਟਾਂਗਰਾਂ :- ਸੁਰਜੀਤ ਸਿੰਘ ਖਾਲਸਾ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਸਮਰਪਿਤ ਪਿੰਡ ਕੋਟ ਹਯਾਤ ਨੇੜੇ ਸੈਦਪੁਰ ਵਿਖੇ 'ਗਿਆਰਵਾਂ ਗੁਰੂ ਮਾਨਿਓ ਗ੍ਰੰਥ' ਚੇਤਨਾ ਮਾਰਚ 28 ਅਤੇ 29 ਅਕਤੂਬਰ (ਦਿਨ ਬੁੱਧਵਾਰ ਅਤੇ ਵੀਰਵਾਰ) ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਵਿਸ਼ੇਸ਼ ਤੌਰ ਨੂੰ ਬਹੁਤ ਹੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੀ ਤਾਦਾਦ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਪ੍ਰਤੀ ਆਪਣੀ ਅਥਾਹ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਪੰਥ ਦੀਆਂ ਉੱਘੀਆਂ ਅਤੇ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਬਾਬਾ ਬੰਤਾ ਸਿੰਘ (ਮੁੰਡਾ ਪਿੰਡ ਵਾਲੇ), ਭਾਈ ਸੁਖਦੇਵ ਸਿੰਘ ਢੱਲਾ, ਢਾਡੀ ਸਤਨਾਮ ਸਿੰਘ ਲਾਲੂ ਘੁੰਮਣ, ਗੁਰਜੰਟ ਸਿੰਘ ਬੈਂਕਾ, ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੁਹਾੜਕਾ ਅਤੇ ਗੁਲਜਾਰ ਸਿੰਘ ਬੁੱਟਰ ਸਮਾਗਮ ਵਿਚ ਕਈ ਨਾਮਵਰ ਸ਼ਖ਼ਸੀਅਤਾਂ ਸ਼ਾਮਲ ਸਨ। ਕੀਰਤਨੀਏ, ਕਥਾਵਾਚਕਾਂ ਅਤੇ ਰਾਗੀ-ਢੱਡੀ ਜਥਿਆਂ ਨੇ ਰਸਭਿੰਨੇ ਕੀਰਤਨ ਅਤੇ ਗੁਰੂ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਹ ਸਮਾਗਮ ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈ. (NRI) ਵੀਰਾਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ। ਸਮਾਗਮ ਦੇ ਪ੍ਰਬੰਧਾਂ ਨੂੰ ਸਿਰੇ ਚੜ੍ਹਾਉਣ ਵਿੱਚ ਪਿੰਡ ਦੇ ਮੋਹਤਬਰ ਸੱਜਣਾਂ ਅਤੇ ਆਗੂਆਂ ਵਿਚ ਅਹਿਮ ਭੂਮਿਕਾ ਚਰਨਜੀਤ ਸਿਘ ਸਰਪੰਚ, ਦਲਜੀਤ ਸਿੰਘ, ਕੁਲਦੀਪ ਸਿੰਘ ਮੈਂਬਰ, ਲਖਵਿੰਦਰ ਸਿੰਘ ਬਿੱਟੂ, ਕਾਬਲ ਸਿਘ ਜਰਮਨ ਸਿਘ ਗੁਰਜੰਟ ਸਿਘ ਚਾਚਾ ਅੰਗਰੇਜ ਸਿਘ ਹਰਮਨਪ੍ਰੀਤ ਸਿੰਘ, ਅਵਤਾਰ ਸਿੰਘ, ਮੁਖਤਾਰ ਸਿੰਘ, ਰਮਿੰਦਰ ਸਿੰਘ, ਸੁਖਦੇਵ ਸਿੰਘ, ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ ਫੋਜੀ, ਅਮਰਜੀਤ ਸਿੰਘ, ਚਮਕੋਰ ਸਿੰਘ ਪਿੰਡ ਕੋਟ ਹਯਾਤ ਦੀ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਅਤੇ ਸਹਿਯੋਗੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।

Latest News