Nazrana Times

ਪੰਜਾਬੀ

ਅਮਰੀਕਾ ਵਲੋਂ ਭਾਰਤੀਆਂ ਨੂੰ ਬੇਇੱਜ਼ਤ ਕਰਕੇ ਭੇਜਣਾ ਦੇਸ਼ ਦੀ ਤੁਹੀਨ --ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

26 Sep, 2025 06:14 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਅਧਿਕਾਰ ਸ਼ੰਘਰਸ਼ ਪਾਰਟੀ ਦੇ ਕੇਦਰੀ ਦਫਤਰ ਅੰਮ੍ਰਿਤਸਰ ਤੋਂ ਪ੍ਰੈਸ ਰਲੀਜ ਜਾਰੀ ਕਰਦਿਆ ਪਾਰਟੀ ਪ੍ਰਧਾਨ ਇੰਜ ਸ਼ੇਰਗਿੱਲ ਨੇ ਕਿਹਾ ਕਿ ਅਮਰੀਕਾ ਵਲੋਂ ਭਾਰਤੀ ਲੋਕਾਂ ਨੂੰ ਬਾਰ ਬਾਰ ਜਲੀਲ ਕਰਕੇ,ਬੇੜੀਆਂ ਪਾਕੇ ਭਾਰਤ ਵਾਪਸ ਭੇਜਣਾ ਅਤਿ ਨਿੰਦਣਯੋਗ ਹੈ। ਜਿਥੇ ਵਾਪਸ ਆਉਣ ਵਾਲੇ ਲੋਕਾਂ ਨੂੰ ਬੇਰਹਿਮੀ ਨਾਲ ਵਾਪਸ ਕੀਤਾ ਜਾਂਦਾ ਉਥੇ ਸਾਡੇ ਦੇਸ਼ ਦੀ ਵੀ ਇੰਟਰਨੈਸ਼ਨਲ ਤੌਰ ਤੇ ਬੇਇੱਜ਼ਤੀ ਹੁੰਦੀ ਹੈ।ਸਾਰਾ ਦੇਸ਼ ਆਪਣੇ-ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦਾ ਹੈ।

ਇੰਜ ਸ਼ੇਰਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਰੋਜ ਰੋਜ ਜੀ ਐਸ ਟੀ ਘਟਾਉਣ ਦੇ ਸੋਹਲੇ ਗਾ ਰਹੇ ਹਨ ਕੀ ਇਸ ਨਾਲ ਛੋਟੇ ਵਪਾਰੀ ਰੋਜ ਮਰਾ ਦੀਆ ਚੀਜਾਂ ਸਸਤੀਆਂ ਕਰਨਗੇ ? ਉਹਨਾ ਕਿਹਾ ਕਿ ਕਈ ਵਾਰ ਡੀਜ਼ਲ ਦੇ ਭਾਅ ਘਟਾਉਣ ਨਾਲ ਆਮ ਚੀਜਾਂ ਦੇ ਰੇਟ ਨਹੀ ਘਟਾਏ ਜਾਂਦੇ ਅਤੇ ਇਸ ਦਾ ਫਾਇਦਾ ਸਿਰਫ ਵਪਾਰੀਆਂ ਨੂੰ ਹੁੰਦਾ ਹੈ। 

ਕੇਂਦਰ ਸਰਕਾਰ ਵਲੋਂ ਰਾਸ਼ਟਰੀ ਰਾਜ ਮਾਰਗ ਵੇਚ ਕੇ ਡੰਗ ਟਪਾਉਣਾਂ ਜਾਂ ਆਪਣੇ ਖਾਸ ਲੋਕਾਂ ਨੂੰ  ਆਮ ਜਨਤਾ ਦੀ ਲੁੱਟ ਦਾ ਰਾਹ ਪੱਧਰਾ ਕਰਨਾ ਅਧਿਕਾਰ ਸ਼ੰਘਰਸ਼ ਪਾਰਟੀ ਇਸ ਦੀ ਨਿੰਦਾ ਕਰਦੀ ਹੈ। 

ਮੌਜੂਦਾ ਸਰਕਾਰ ਦਾ ਹਰ ਸਾਲ ਢਾਈ ਕਰੋੜ ਨੌਕਰੀਆਂ ਦਾ ਵਾਅਦਾ ਵੀ 15 ਲੱਖ ਰੁਪਏ ਵਾਂਗ ਜੁਮਲਾ ਹੀ ਸਾਬਤ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਲੋਕ ਬੀਜੇਪੀ ਨੂੰ ਮੂੰਹ ਨਹੀ ਲਗਾਉਣਗੇ।

Latest News