Nazrana Times

ਪੰਜਾਬੀ

ਈਸਾਈ ਪਰਿਵਾਰ ਦੇ ਬੱਚੇ ਦੇ ਇਲਾਜ ਲਈ ਸਿੱਖ ਤਾਲਮੇਲ ਕਮੇਟੀ ਅੱਗੇ ਆਈ

20 Jan, 2025 05:30 AM

ਜਲੰਧਰ 22 ਅਕਤੂਬਰ ( ਗੁਰਦੇਵ ਸਿੰਘ ਅੰਬਰਸਰੀਆ ) ਇਕ ਈਸਾਈ ਪਰਿਵਾਰ ਦਾ ਬੱਚਾ ਆਸ਼ੂ ਸਪੁੱਤਰ ਐਡਵਿਨ ਗੁਰਦਾਸਪੁਰ ਦਾ ਰਹਿਣ ਵਾਲਾ ਹੈ,ਜੋ ਨਸ਼ਿਆਂ ਵਿੱਚ ਫ਼ਸ ਗਿਆ, ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਿਆ ਪਰਿਵਾਰ ਵੱਲੋਂ ਬਹੁਤ ਇਲਾਜ ਕਰਵਾਏ ਗਏ ਤਾਂ ਉਹ ਠੀਕ ਨਹੀਂ ਹੋਇਆ, ਉਸ ਨੂੰ ਖ਼ਾਂਬਰਾਂ ਦੀ ਚਰਚ ਵਿਚ ਤਿੰਨ ਚਾਰ ਵਾਰ ਪਰੇਅਰ ਕਰਵਾਉਣ ਲਈ ਲਿਆਇਆ ਗਿਆ ਤਾਂਵੀ ਉਹ ਠੀਕ ਨਹੀਂ ਹੋਇਆ। ਉਸ ਨੂੰ ਕਿਸੇ ਨੇ ਬੋਲਸਟਿਰ ਨਸ਼ਾ ਛੁਡਾਊ ਕੇਂਦਰ ਜਲੰਧਰ ਬਾਰੇ ਦਸਿਆ ਗਿਆ। ਨਸ਼ੇ ਕੇਂਦਰ ਦੇ ਮਾਲਕ ਪਰਵਿੰਦਰ ਸਿੰਘ ਮੰਗਾ ਨੇ ਦਸਿਆਂ, ਕਿ ਲਗਭਗ ਛੇ ਮਹੀਨੇ ਇਲਾਜ ਕਰਵਾਇਆ ਗਿਆ,ਜਿਸ ਨਾਲ ਉਹ ਨੋਬਰ ਨੋਂ ਹੋ ਗਿਆ,ਅਤੇ ਬਿਮਾਰੀ ਦੋਰਾਨ ਆਏ ਸਾਰਾ ਖਰਚਾ ਸਿਖ ਤਾਲਮੇਲ ਕਮੇਟੀ ਨੇ ਕੀਤਾ,ਅਤੇ ਸਾਰਾ ਬਿਲ ਅਦਾ ਕਰ ਦਿਤਾ। ਅਜ ਆਸ਼ੂ ਦੀ ਮਾਤਾ ਸੁਨੀਤਾ ਦੇਵੀ ਨੇ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਵਿੱਚ ਆਕੇ ਸਮੁਚੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਤੇਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ ਅਤੇ ਵਿੱਕੀ ਸਿੰਘ ਖ਼ਾਲਸਾ ਨੇ ਦੱਸਿਆ ਕਿ ਨਕਲੀ ਪਾਸਟਰਾਂ ਦਾ ਭੇਦ ਇਕ ਈਸਾਈ ਪਰਿਵਾਰ ਹੀ ਖੋਲ੍ਹਕੇ ਗਿਆ ਹੈ,ਅਖੀਰ ਇਸ ਬਿਮਾਰੀ ਦਾ ਇਲਾਜ ਕਰਕੇ ਹੀ ਠੀਕ ਹੋਇਆ ਹੈ। ਇਸ ਤੋ ਸਭ ਦੇ ਭਰਮ ਭੁਲੇਖੇ ਦੂਰ ਹੋਣੇ ਚਾਹੁੰਦੇ ਹਨ ਤੇ ਅਖੋਤੀ ਪਾਖੰਡਵਾਦ ਤੇ ਚਮਤਕਾਰਾਂ ਦੇ ਨਾ ਤੇ ਠਗੀ ਮਾਰਨ ਵਾਲਿਆਂ ਤੋਂ ਬਚਨਾ ਚਾਹੀਦਾ ਹੈ,ਉਕਤ ਆਗੂਆਂ ਨੇ ਕਿਹਾ ਕਿ ਸਿੱਖ ਤਾਲਮੇਲ ਕਮੇਟੀ ਜਾਤ ਧਰਮ ਤੋਂ ਉੱਪਰ ਉੱਠਕੇ ਇਨਸਾਨੀਅਤ ਦੇ ਨਾਤੇ ਸਭ ਦੀ ਮਦਦ ਕਰਦੀ ਹੈ, ਅਗਰ ਕੋਈ ਹੋਰ ਵੀ ਭਰਮ ਭੁਲੇਖੇ ਦਾ ਸ਼ਿਕਾਰ ਹੋ ਕੇ ਇਨ੍ਹਾਂ ਹਾਲਾਤਾਂ ਵਿੱਚ ਹੈ,ਤਾਂ ਸਿੱਖ ਤਾਲਮੇਲ ਕਮੇਟੀ ਉਸ ਦੀ ਵੀ ਮੱਦਦ ਕਰੇਗੀ

Posted By: GURBHEJ SINGH ANANDPURI

Latest News

Loading…
Loading the web debug toolbar…
Attempt #