ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ ਦੌਰਾਨ ਵਿਧਾਇਕ ਕੁਲਵੰਤ ਸਿੰਘ ਹੋਏ ਬਲੌਂਗੀ 'ਚ ਲੋਕਾਂ ਦੇ ਰੂਬਰੂ...
ਬਾਦਲ ਦਲ, ਭਾਜਪਾ ਅਤੇ ਕਾਂਗਰਸ ਨੇ ਲੋਕਾਂ ਦੇ ਪੈਸੇ ਨਾਲ ਭਰਦੀਆਂ ਨਿੱਜੀ-ਤਜੋਰੀਆ 'ਆਪ' ਨੇ ਵੰਡਿਆ ਲੋਕਾਂ ਦਾ ਪੈਸਾ ਲੋਕਾਂ 'ਚ ਅਤੇ ਕਰ ਰਹੀ ਭਲਾਈ ਲਈ ਕੰਮ : ਕੁਲਵੰਤ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕਾਂ ਦੀਆਂ ਹੋਰ ਜਰੂਰਤਾਂ ਸਬੰਧੀ ਲੋਕਾਂ ਦੀ ਕਚਹਿਰੀ ਵਿੱਚ ਜਾਣ ਦੇ ਲਈ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੋਇਆ ਹੈ। ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਅਧੀਨ ਪੈਂਦੇ ਬਲੌਂਗੀ ਵਿਖੇ 'ਪੰਜਾਬ ਦਾ ਇੱਕੋ ਨਾਅਰਾ-ਭਗਵੰਤ ਮਾਨ ਦੁਬਾਰਾ' ਲੋਕ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਧਾਇਕ ਕੁਲਵੰਤ ਸਿੰਘ ਲੋਕਾਂ ਦੇ ਰੂਬਰੂ ਹੋਏ। ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੋਂਦ ਵਿੱਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਵਿਧਾਇਕ ਵਜੋਂ ਬਲੌਂਗੀ ਦਾ ਕੰਮ ਸ਼ੁਰੂ ਕਰਵਾਇਆ। ਜਿਹੜੀ ਸੜਕ ਪਿਛਲੇ 15 ਵਰਿਆਂ ਤੋਂ ਨਹੀਂ ਬਣੀ ਸੀ, ਉਸ ਨੂੰ ਬਣਵਾਇਆ। ਤਿੰਨ ਟਿਊਬਲ ਬਿਲੋਂਗੀ ਵਿੱਚ ਨਾ ਸਿਰਫ ਮਨਜ਼ੂਰ ਕਰਵਾਏ ਸਗੋਂ ਉਹਨਾਂ ਤੇ ਕੰਮ ਵੀ ਕਰਵਾਇਆ ਅਤੇ ਜੋ ਅੱਜ ਚੱਲ ਰਹੇ ਹਨ।
ਹੁਣ ਮੋਹਾਲੀ ਕਾਰਪੋਰੇਸ਼ਨ ਦੇ ਵਿੱਚ ਬਲੌਂਗੀ ਨੂੰ ਲੈ ਲਏ ਜਾਣ ਤੋਂ ਬਾਅਦ ਤਿੰਨ ਕਰੋੜ ਰੁਪਏ ਬਲੌਂਗੀ ਦੇ ਵਿਕਾਸ ਲਈ ਮਨਜ਼ੂਰ ਕਰਵਾਏ ਅਤੇ ਕੁਝ ਹੀ ਦਿਨਾਂ ਵਿੱਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਦੀ ਇੱਕ ਕੱਚੀ ਸੜਕ ਨੂੰ ਵੀ ਪੱਕੀ ਕੀਤਾ ਜਾ ਰਿਹਾ ਹੈ ਅਤੇ 2 ਟਿਊਬਲ ਹੋਰ ਲਗਾਏ ਜਾ ਰਹੇ ਹਨ।ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਬਿਨ੍ਹਾਂ ਕਿਸੇ ਵਰਗ ਕਲਾਸੀਫਿਕੇਸ਼ਨ -600 ਯੂਨਿਟ ਪ੍ਰਤੀ ਬਿੱਲ ਮੁਆਫ ਕਰਵਾਏ ਅਤੇ ਮੇਰੇ ਸਾਹਮਣੇ ਅੱਜ ਜੋ ਬਲੌਂਗੀ ਦਾ ਇਹ ਇਕੱਠ ਹੈ, ਇਸ ਵਿੱਚ ਕੋਈ ਵੀ ਘਰ ਅਜਿਹਾ ਨਹੀਂ ਜੋ ਬਿਜਲੀ ਦਾ ਬਿੱਲ ਭਰਦਾ ਹੋਵੇ। ਇਸ ਤੋਂ ਇਲਾਵਾ ਬਲੋਗੀ ਵਿੱਚ ਬਕਾਇਦਾ ਮੁਹੱਲਾ ਕਲੀਨਿਕ ਸ਼ੁਰੂ ਕਰਵਾਇਆ ਗਿਆ। ਜਿੱਥੇ ਅੱਜ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਮਰੀਜ਼ ਆਪਣੀ ਬਿਮਾਰੀ ਦਾ ਇਲਾਜ ਕਰਵਾਉਂਦੇ ਹਨ। ਉਹਨਾਂ ਦੇ ਮੁਫਤ ਟੈਸਟ ਹੁੰਦੇ ਹਨ ਅਤੇ ਦਵਾਈਆਂ ਵੀ ਮੁਹੱਲਾ ਕਲੀਨਿਕ ਦੇ ਵਿੱਚ ਮੁਫਤ ਦਿੱਤੀਆਂ ਹਨ। ਉਹਨਾਂ ਗੱਲਬਾਤ ਦੌਰਾਨ ਕਿਹਾ ਕਿ ਡਾਕਟਰ ਸਵੇਰੇ 9 ਵਜੇ ਸਹੀ ਮੁਹੱਲਾ ਕਲੀਨਿਕ ਦੇ ਵਿੱਚ ਪਹੁੰਚ ਜਾਂਦੇ ਹਨ। ਅਤੇ ਲੋਕਾਂ ਦਾ ਇਲਾਜ ਨਿਰਵਿਗਨ ਜਾਰੀ ਰਹਿੰਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅਤੇ 1000 ਰੁਪਏ,1500 ਰੁਪਏ ਮਾਵਾਂ, ਧੀਆਂ ਸਤਿਕਾਰ ਯੋਜਨਾ- ਦੇ ਤਹਿਤ ਅੱਜ ਹਰ ਇੱਕ ਔਰਤ ਦੇ ਖਾਤੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਚੁੱਕੇ ਹਨ ਅਤੇ ਲਗਾਤਾਰ ਆਉਂਦੇ ਰਹਿਣਗੇ। ਉਹਨਾਂ ਕਿਹਾ ਕਿ ਬਿਹਾਰ, ਬੰਗਾਲ ਦੇ ਵਿੱਚ ਲੋਕਾਂ ਦੀਆਂ ਵੋਟਾਂ ਭਾਜਪਾ ਵੱਲੋਂ ਕੱਟੀਆਂ ਗਈਆਂ ਅਤੇ ਹੁਣ ਪੰਜਾਬ ਵਿੱਚ ਵੀ ਭਾਜਪਾ ਅਜਿਹਾ ਕੰਮ ਕਰਨ ਜਾ ਰਹੀ ਕਰ ਰਹੀ ਹੈ। ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਤੇ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਦੀਆਂ ਗਲਤ ਵੋਟਾਂ ਕੱਟੀਆਂ ਉਹਨਾਂ ਨੂੰ ਫਿਰ ਤੋਂ ਵੋਟਾਂ ਬਣਵਾਈਆਂ ਜਾਣ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ 2022 ਦੇ ਵਿੱਚ ਬਿਲੋਂਗੀ ਦੇ ਸਾਰੇ ਬੂਥਾਂ 'ਤੇ ਲੋਕਾਂ ਨੇ ਪੂਰਾ ਜ਼ੋਰ ਲਗਾ ਕੇ ਮੈਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵਿਧਾਇਕ ਬਣਾ ਕੇ ਵੱਡਾ ਯੋਗਦਾਨ ਪਾਇਆ ਅਤੇ ਮੇਰੀ ਹੁਣ ਵੀ ਤੁਹਾਨੂੰ ਇਹ ਸਭਨਾਂ ਨੂੰ ਅਪੀਲ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਬਲੌਂਗੀ ਦੇ ਸਾਰੇ ਬੂਥਾਂ 'ਤੇ ਜਿਤਾਉਣ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਭਾਜਪਾ, ਕਾਂਗਰਸ ਦੇ ਹੋਰਨਾਂ ਪਾਰਟੀਆਂ ਵੱਲੋਂ ਸ਼ਰਾਬ ਵੰਡੀ ਜਾਂਦੀ, ਪੈਸਾ ਵੰਡ ਕੇ ਵੋਟਾਂ ਦੀ ਮੰਗ ਕੀਤੀਆਂ ਜਾਂਦੀ ਹੈ। ਪਰੰਤੂ ਆਮ ਆਦਮੀ ਪਾਰਟੀ ਬੇਸ਼ੱਕ ਲੋਕਾਂ ਨੂੰ ਸ਼ਰਾਬ ਅਤੇ ਪੈਸਾ ਨਾਂ ਦੇ ਸਕੇ ਪ੍ਰੰਤੂ ਉਹਨਾਂ ਦੇ ਕੰਮ ਨਿਰਵਿਗਨ ਅਤੇ ਬਿਨਾਂ ਕਿਸੇ ਦੇਰੀ ਦੇ ਲਗਾਤਾਰ ਹੁੰਦੇ ਰਹਿਣਗੇ ਅਤੇ ਲੋਕ ਭਲਾਈ ਸਕੀਮਾਂ ਨੂੰ ਸਮੇਂ- ਸਿਰ ਅਮਲੀ ਜਾਮਾ ਪਹਿਨਾਇਆ ਜਾਂਦਾ ਰਹੇਗਾ, ਇਸ ਮੌਕੇ ਤੇ ਦਲੀਪ ਕੁਮਾਰ, ਅੰਕਜ, ਰੋਸ਼ਨ ਅੰਬੇਦਕਰ ਕਲੋਨੀ, ਲਾਲ ਬਹਾਦਰ- ਸਾਬਕਾ ਮੈਂਬਰ ਪੰਚਾਇਤ , ਬਲਜੀਤ ਵਿੱਕੀ ਬਲਾਕ ਪ੍ਰਧਾਨ, ਸਤਨਾਮ ਸਿੰਘ ਸਾਬਕਾ ਸਰਪੰਚ , ਮਮਤਾ ਜੈਨ, ਰੀਟਾ ਬਿਲੌਂਗੀ, ਪਰਮਜੀਤ ਕੌਰ ਬਿਲੌਂਗੀ, ਰਾਮ ਕੁਮਾਰ, ਸ਼ਗਨ ਲਾਲ, ਗਿਰੀ ਨਾਥ ਚਾ, ਮੱਖਣ ਸਿੰਘ ਸਾਬਕਾ ਸਰਪੰਚ, ਅਮਨ ਪਾਸਵਾਨ ਕੌਂਸਲਰ ਤੋਂ ਇਲਾਵਾ ਮੋਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਜਿੰਦਰ ਪ੍ਰਸਾਦ ਸ਼ਰਮਾ, ਡਿਪਟੀ ਮੇਅਰ- ਹਰਪਾਲ ਸਿੰਘ ਚੰਨਾ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ -ਕੁਲਦੀਪ ਸਿੰਘ ਸਮਾਣਾ, ਰਜਿੰਦਰ ਸਿੰਘ ਰਾਜੂ ਸਰਪੰਚ, ਅਮਰਜੀਤ ਸਿੰਘ ਸਿੱਧੂ, ਹਰਪਾਲ ਸਿੰਘ ਬਰਾੜ, ਹਰਮਨ , ਮਨਪ੍ਰੀਤ ਸਿੰਘ ਮਨੀ ਰਾਏਪੁਰ, ਜਸਪਾਲ ਸਿੰਘ ਮਟੌਰ, ਰਣਜੀਤ ਸਿੰਘ ਵੀ ਹਾਜ਼ਰ ਸਨ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ