Nazrana Times

ਪੰਜਾਬੀ

ਗੁਰਦੁਆਰਾ ਸਿੰਘ ਸਭਾ, ਫਬਰਿਆਨੋ -ਜੈਸੀ (ਇਟਲੀ ) ਵਿਖੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ

07 Jun, 2026 10:04 PM

ਫਬਰੀਆਨੋ - ਜੈਸੀ (ਇਟਲੀ , ਨਜ਼ਰਾਨਾ ਟਾਈਮਜ ਬਿਊਰੋ 

ਜੂਨ 1984 ਤੀਜੇ ਵੱਡੇ ਘੱਲੂਘਾਰੇ ਭਾਰਤ ਸਰਕਾਰ ਵੱਲੋਂ ਆਪਣੇ ਹੀ ਮੁਲਕ ਦੇ ਸਿੱਖਾਂ ਦੇ ਤਖ਼ਤ ਸ੍ਰੀ ਦਰਬਾਰ ਸਾਹਿਬ ਵਿਖੇ ਫੌਜ ਚਾੜ੍ਹ ਕੇ ਸ਼ਹੀਦ ਕੀਤੇ ਗਏ ਸਮੂਹ ਸ਼ਹੀਦਾਂ ਜਿਨ੍ਹਾਂ ਮੁੱਠੀ ਭਰ ਸਿੰਘਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਭਾਰਤੀ ਫੌਜ ਮੂੰਹ ਤੋੜ ਜਵਾਬ ਦਿੰਦੇ ਹੋਏ ਸ਼ਹੀਦ ਸਿੰਘਾ ਸਿੰਘਣੀਆਂ ਤੇ ਸੰਗਤਾਂ ਜੋ ਉਸ ਸਮੇਂ ਸ਼ਹੀਦ ਹੋਏ ਉਨ੍ਹਾਂ ਯਾਦ ਕਰਦੇ ਹੋਏ ਗੁਰਦੁਆਰਾ ਸਿੰਘ ਸਭਾ ਫਬਰੀਆਨੋ-ਜੈਸੀ(ਇਟਲੀ) ਵਿਖੇ ਪ੍ਰਬੰਧਕ ਕਮੇਟੀ ਪ੍ਰਧਾਨ ਮੇਜਰ ਸਿੰਘ ਪੱਡਾ ਜਨਰਲ ਸਕੱਤਰ ਬਲਜਿੰਦਰ ਸਿੰਘ ਭੰਡਾਲ ਸਤਵੀਰ ਸਿੰਘ ਸਿੱਧੂ ਹਰਜਿੰਦਰ ਸਿੰਘ ਸੋਢੀ ਤੇ ਸਮੂਹ ਸੰਗਤਾਂ ਦੇ ਮਿਲ ਬੈਠ ਕੇ ਅਖੰਡ ਪਾਠ ਸਾਹਿਬ ਕਰਵਾਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕਵੀਸ਼ਰੀ ਜਥਾ ਅੰਗਰੇਜ਼ ਸਿੰਘ ਜਾਂਗਲਾ ਨੇ ਸੰਗਤਾਂ ਉਸ ਦੇ ਸਿੱਖ ਜੁਝਾਰੂ ਯੋਧਿਆ ਦੇ ਇਤਿਹਾਸ ਨਾਲ਼ ਜੋੜਿਆ । ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ । ਇਲਾਕੇ ਦੀਆਂ ਸੰਗਤਾਂ ਨੇ ਸ਼ਰਧਾ ਅਤੇ ਉੁਤਸ਼ਾਹ ਨਾਲ ਹਾਜ਼ਰੀ ਭਰੀ ਅਤੇ ਤਨ , ਮਨ , ਧਨ ਕਰਕੇ ਸੇਵਾ ਕੀਤੀ । ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਵੱਧ ਚੜ੍ਹ ਕੇ ਸੇਵਾਵਾਂ ਕਰਨ ਲਈ ਪ੍ਰੇਰਿਤ ਕੀਤਾ ।

Posted By: GURBHEJ SINGH ANANDPURI

Latest News