Nazrana Times

ਪੰਜਾਬੀ

ਸਿੱਖ ਯੂਥ ਕਲੱਬ ਫਾਂਗਾਰਾਈ ਵਲੋਂ ਸਮਾਗਮ ਕਰਵਾਇਆ

13 Nov, 2026 01:57 PM

ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ) ਬੀਤੀ ਸ਼ਾਮ ਨਿਊਜ਼ੀਲੈਂਡ ਦੇ ਦੁਰੇਡੇ ਸ਼ਹਿਰ ਫਾਂਗਾਰਾਈ ਵਿਖੇ ਸਿੱਖ ਭਾਈਚਾਰੇ ਵਲੋਂ ਸਥਾਪਿਤ ਸਿੱਖ ਯੂਥ ਕਲੱਬ ਦੇ ਸਮੂਹ ਸਿੰਘਾਂ ਵਲੋਂ ਸਾਂਝੇ ਤੌਰ ਤੇ ਇਕ ਸੰਖੇਪ ਸਮਾਗਮ ਕਰਵਾਇਆ ਗਿਆ ।

ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਿਊਜ਼ੀਲੈਂਡ ਪ੍ਰਚਾਰਕ ਦੌਰੇ ਤੇ ਆਏ ਗੁਰਮਤਿ ਰਾਗ ਕਲਾ ਸਮਰਾਟ ਭਾਈ ਗੁਰਮੀਤ ਸਿੰਘ ਸ਼ਾਂਤ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਾਲ ਉਹਨਾਂ ਦੇ ਸਪੁੱਤਰ ਭਾਈ ਪ੍ਰਭਪ੍ਰੀਤ ਸਿੰਘ, ਭਾਈ ਨਵਕਰਨ ਸਿੰਘ, ਭਾਈ ਪਦਮ ਸਿੰਘ ਨੇ ਕੀਰਤਨ ਦੀ ਹਾਜ਼ਰੀ ਭਰੀ । ਇਸ ਤੋਂ ਪਹਿਲਾਂ ਸਥਾਨਕ ਸਿੰਘਾਂ ਵਲੋਂ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ ।ਭਾਈ ਬਚਿੱਤਰ ਸਿੰਘ ਅਨਮੋਲ ਰਾਗ ਨਾਦ ਸੰਗੀਤ ਅਕੈਡਮੀ ਵਾਲਿਆਂ ਨੋ ਦਸਿਆ ਕਿ ਸੰਗਤਾਂ ਦੀ ਬੇਨਤੀ ਤੇ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਜੱਥੇ ਨੇ ਸਰਬਲੋਹ ਗ੍ਰੰਥ ਅਤੇ ਦਸਮ ਦੀ ਬਾਣੀ ਦੇ ਸ਼ਬਦਾਂ ਦੇ ਗਾਇਨ ਨਾਲ ਸੰਗਤ ਨੂੰ ਨਿਹਾਲ ਕੀਤਾ । ਸਿੱਖ ਯੂਥ ਕਲੱਬ ਵਲੋਂ ਸਾਂਝੇ ਤੌਰ ਤੇ ਆਏ ਰਾਗੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਅਖੀਰ ਵਿਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।

Posted By: TARANJOT SINGH

Latest News