2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਲਿਆਓ ਅਤੇ ਨਸ਼ਿਆਂ ਤੋਂ ਨੌਜਵਾਨੀ ਨੂੰ ਬਚਾਓ
ਬੋਲ ਪਗਾਉਣੇ ਔਖੇ ਹੁੰਦੇ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਹਨਾਂ ਨੇ ਕੌਮ ਦੀ ਸੇਵਾ ਵਿੱਚ ਹਿੱਸਾ ਪਾਇਆ, ਓਹਨਾ ਨੇ ਲੱਖਾਂ ਮੁਸੀਬਤਾਂ ਝੱਲੀਆਂ ਨੇ। ਧੰਨ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਤਾਰਨ ਵਾਸਤੇ ਜਦੋਂ ਪਰਿਵਾਰ ਨੂੰ ਛੱਡ ਕੇ ਤੁਰਨਾ ਸੀ ਤੇ ਉੱਸ ਵੇਲੇ ਘਰ ਦਾ ਮਹੌਲ ਕੀ ਸੀ ਓਸ ਵਾਰੇ ਧੰਨ ਗੁਰੂ ਨਾਨਕ ਦੇਵ ਜੀ ਵਾਲੀ ਸੌ ਸਾਖੀ ਕਿਤਾਬ ਵਿੱਚ ਭਾਈ ਬਾਲਾ ਜੀ ਨੇ ਬੜੇ ਹੀ ਵਿਸਥਾਰ ਪੂਰਵਕ ਲਿਖਿਆ ਹੋਇਆ ਹੈ। ਬੱਚੇ ਛੋਟੇ ਛੋਟੇ ਹਨ , ਇਹਨਾਂ ਦੀ ਦੇਖਭਾਲ ਕੌਣ ਕਰੇਗਾ? ਪਿਛਿਓਂ ਪਰਿਵਾਰ ਦਾ ਮਾਤਾ ਸੁਲੱਖਣੀ ਜੀ ਦਾ ਕੀ ਬਣੇਗਾ। ਆਪ ਜੀ ਦੀ ਸੱਸ ਮਾਤਾ ਨੇ ਵੀ ਕਾਫੀ ਕੁੱਝ ਬੋਲਿਆ ਪਰ ਗੁਰੂ ਨਾਨਕ ਦੇਵ ਜੀ ਸਾਰੇ ਹੀ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਸਮਝਾ ਬੁੱਝਾ ਕੇ ਆਪਣੇ ਮਿਸ਼ਨ ਉੱਪਰ ਤੁਰ ਪਏ ਸਨ । ਵਿਦਵਾਨ ਲੋਕ ਏਸ ਨੂੰ ਸ਼ੇਰ ਬਿਰਤੀ ਵੀ ਆਖਦੇ ਹਨ ਕਿ ਕਿਸੇ ਵੀ ਗੱਲ ਦਾ ਨਫਾ ਅਤੇ ਨੁਕਸਾਨ ਨਾ ਵੇਖਦਿਆਂ ਆਪਣੇ ਇਰਾਦੇ ਦੇ ਉੱਪਰ ਦ੍ਰਿੜ ਰਹਿਣਾ ਅਤੇ ਸ਼ੇਰ ਵਾਂਗ ਸਿੱਧੇ ਹੀ ਤੁਰੇ ਰਹਿਣਾ।
ਸ਼ੇਰ ਨੂੰ ਕਿਸੇ ਦਾ ਵੀ ਡਰ ਨਹੀਂ ਹੁੰਦਾ ਕਿਉਂਕਿ ਸਭ ਤੋਂ ਤਕੜਾ ਤਾਂ ਉੱਹ ਖੁਦ ਹੀ ਹੁੰਦਾ ਹੈ। ਏਸੇ ਤਰ੍ਹਾਂ ਹੀ ਜੇਕਰ ਕੋਈ ਕਹੇ ਕਿ ਰੱਬ ਨੂੰ ਡਰਾ ਲਵਾਂਗਾ ਤੇ ਇਹ ਵੀ ਹਾਸੋਹੀਣੀ ਹੀ ਗੱਲ ਹੋਵੇਗੀ, ਕਿਉਂਕਿ ਸਭ ਨੂੰ ਤਾਕਤ ਦੇਣ ਵਾਲਾ ਅਤੇ ਸਭ ਤੋਂ ਤਾਕਤਵਰ ਤਾਂ ਰੱਬ ਹੀ ਹੈ। ਕਿਸੇ ਦਾ ਭਲਾ ਕਰਨ ਲਈ , ਕਿਸੇ ਦਾ ਕੁੱਝ ਸੰਵਾਰਨ ਲਈ ਆਪਣਾ ਬਹੁਤ ਕੁੱਝ ਕੁਰਬਾਨ ਕਰਨਾ ਪੈਂਦਾ ਹੈ। ਮਾਤਾ ਸੁਲੱਖਣੀ ਜੀ ਨੂੰ ਬਾਬਾ ਸ੍ਰੀ ਚੰਦ ਜੀ ਨੂੰ ਬਾਬਾ ਲੱਖਮੀ ਦਾਸ ਜੀ ਨੂੰ ਮਾਤਾ ਪਿਤਾ ਨੂੰ ਬੇਬੇ ਨਾਨਕੀ ਨੂੰ ਸਭ ਨੂੰ ਛੱਡ ਜਾਣਾ ਕੋਈ ਸੌਖਾ ਕੰਮ ਥੋੜੀ ਸੀ । ਬਾਕੀ ਦੁੱਖਾਂ ਦੀ ਤਰ੍ਹਾਂ ਵਿਛੋੜਾ ਵੀ ਇੱਕ ਬਹੁਤ ਵੱਡਾ ਦੁੱਖ ਹੀ ਹੁੰਦਾ ਹੈ।
ਸੋ ਜਦੋਂ ਕਿਸੇ ਨੇ ਵੀ ਅਤੇ ਕਿਸੇ ਵੀ ਮਿਸ਼ਨ ਉੱਤੇ ਪਹੁੰਚਣ ਦਾ ਤਹੱਈਆ ਕੀਤਾ ਹੋਵੇ ਤਾਂ ਫੇਰ ਉੱਹ ਆਪਣੇ ਆਪ ਨੂੰ ਤਾਕਤਵਰ ਵੀ ਕਰ ਲੈਂਦਾ ਹੁੰਦਾ ਹੈ। ਅੱਜ ਤੱਕ ਕਿੰਨੇ ਹੀ ਹੋਰ ਪੀਰਾਂ ਪੈਗੰਬਰਾਂ ਸੰਤਾਂ ਮਹਾਂਪੁਰਸ਼ਾਂ ਨੇ ਦੁਨੀਆਂ ਨੂੰ ਤਾਰਨ ਲਈ ਕਿੱਡੇ ਕਿੱਡੇ ਦੁੱਖ ਤਕਲੀਫਾਂ ਸਹਾਰੇ ਹਨ । ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਾਡੀ ਖਾਤਰ ਪੂਰਾ ਸਰਬੰਸ ਹੀ ਦਾਨ ਕਰ ਦਿੱਤਾ ਸੀ । ਲੱਖਾਂ ਸ਼ਹਾਦਤਾਂ ਅੱਜ ਤੱਕ ਕੌਮ ਦੀ ਚੜ੍ਹਦੀ ਕਲਾ ਅਤੇ ਸੁਨਹਿਰੀ ਭਵਿੱਖ ਲਈ ਹੋ ਚੁੱਕੀਆਂ ਹਨ।
ਏਸੇ ਤਰ੍ਹਾਂ ਦੀ ਹੀ ਇੱਕ ਮਿਸਾਲ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਵੀ , ਹਾਲਾਤ ਸਭ ਦੇ ਸਾਹਮਣੇ ਹਨ । ਏਡੀ ਵੱਡੀ ਕੁਰਬਾਨੀ ਕਰਨ ਕਰਕੇ ਹੀ ਅੱਜ ਜੇਹਲ ਵਿੱਚ ਬੈਠੇ ਵੀ ਹੀਰੋ ਬਣੇ ਹੋਏ ਹਨ । ਉੱਹ ਖੁਦ ਕੁੱਝ ਵੀ ਨਹੀਂ ਬੋਲ ਰਹੇ ਪਰ ਵਿਰੋਧੀਆਂ ਦੀਆਂ ਚੀਕਾਂ ਨਿੱਕਲੀਆਂ ਪਈਆਂ ਹਨ ।
ਏਸ ਕਰਕੇ ਪੰਜਾਬ ਵਾਸੀਓ , ਅਗਰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਮੌਕਾ ਤੁਹਾਡੇ ਹੱਥ ਵਿੱਚ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੰਨ 2027 ਵਿੱਚ ਜਿਤਾਓ ਅਤੇ ਪੰਜਾਬ ਨੂੰ ਨਸ਼ਿਆਂ, ਲੁਟੇਰਿਆਂ, ਡਾਕੂਆਂ ਦਿੱਲੀ ਵਾਲਿਆਂ ਅਤੇ ਨਕਲੀ ਤੇ ਗਦਾਰ ਬਾਦਲ ਦਲੀਆਂ ਤੋਂ ਬਚਾਓ ।
ਹਰਪ੍ਰੀਤ ਸਿੰਘ ਪੰਮਾ ਆਸਟਰੀਆ
ਸੰਪਾਦਕੀ ਨੋਟ- ਲੇਖ ਵਿੱਚ ਪ੍ਰਗਟਾਏ ਵੀਚਾਰ ਲੇਖਕ ਦੇ ਨਿੱਜੀ ਵਿਚਾਰ ਹਨ । ਅਸੀਂ ਕਿਸੇ ਵੀ ਰਾਜਨੀਤਕ ਪਾਰਟੀ ਦੀ ਸਿੱਧੇ ਤੌਰ ਤੇ ਹਮਾਇਤ ਨਹੀਂ ਕਰਦੇ- ਮੁੱਖ ਸੰਪਾਦਕ
Posted By: ਹਰਪ੍ਰੀਤ ਸਿੰਘ ਪੰਮਾ ,ਆਸਟਰੀਆ