Nazrana Times

ਪੰਜਾਬੀ

ਦੋ ਪੰਥਕ ਕਵੀਸ਼ਰਾਂ ਮੱਖਣ ਸਿੰਘ ਦਸ਼ਮੇਸ਼ ਨਗਰ ਅਤੇ ਭਗਵੰਤ ਭਗਵਾਨ ਸਿੰਘ ਸੂਰਮਿੰਡ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖ ਕੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।|

12 Nov, 2025 11:09 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਸ਼ੁਰੂ ਤੋਂ ਕਵੀਸ਼ਰਾਂ ਦਾ ਬਹੁਤ ਅਹਿਮ ਯੋਗਦਾਨ ਰਿਹਾ ਸਰੂਪ ਸਿੰਘ ਸੂਰਵਿੰਡ ਦਾ ਕਵੀਸ਼ਰੀ ਕਲਾ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਦੇ ਸਪੁੱਤਰ ਭਗਵੰਤ ਭਗਵਾਨ ਸਿੰਘ ਨੇ ਪਿਤਾ ਪੁਰਖੀ ਕਲਾ ਵਿੱਚ ਬਹੁਤ ਵੱਡਾ ਨਾਮ ਪੈਦਾ ਕੀਤਾ ਹੈ। ਮੱਖਣ ਸਿੰਘ ਦਸ਼ਮੇਸ਼ ਨਗਰ ਨੇ ਕਵੀਸ਼ਰੀ ਦੇ ਬਾਬਾ ਬੋਹੜ ਕਵੀਸ਼ਰ ਜੋਗਾ ਸਿੰਘ ਜੋਗੀ ਨਾਲ ਲੰਮਾ ਸਮਾਂ ਕਵੀਸ਼ਰੀ ਕੀਤੀ ਅੱਜ ਆਪਣਾ ਜਥਾ ਬਣਾ ਕੇ ਵੱਡੀਆਂ ਪੰਥਕ ਸੇਵਾ ਨਿਭਾ ਰਹੇ ਹਨ ਇਹਨਾਂ ਦੋਵਾਂ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖ ਕੇ ਪਿੰਡ ਮਹਿਰਾਣਾ ਪਿੰਡ ਬਾਬਾ ਰਤਨਦੇਵ ਜੀ ਦੀ ਪ੍ਰਬੰਧਕ ਕਮੇਟੀ ਅਤੇ ਵਿਦੇਸ਼ਾਂ ਵਿੱਚ ਵਸਣ ਵਾਲੇ ਗੁਰਸਿੱਖਾਂ ਕਵੀਸ਼ਰ ਗੁਰਮੇਲ ਸਿੰਘ ਮਹਿਰਾਣਾ ਦੇ ਸਹਿਯੋਗ ਨਾਲ ਕਵੀਸ਼ਰ ਭਗਵੰਤ ਭਗਵਾਨ ਸਿੰਘ ਸੂਰਵਿੰਡ ਤੇ ਮਖਣ ਸਿੰਘ ਦਸ਼ਮੇਸ਼ ਨਗਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ

Latest News