ਪੰਜਾਬ ਸਰਕਾਰ ਵੱਲੋਂ ਵੱਖ - ਵੱਖ ਸਮਾਜ ਦੀਆਂ ਕੁੱਝ ਨਵੀਆਂ ਨਿਯੁਕਤੀਆਂ
ਕਪੂਰਥਲਾ 11 ਜੂਨ ਗੌਰਵ ਮੜੀਆ
ਮੁੱਖ ਮੰਤਰੀ ਪੰਜਾਬ ਦੇ ਦਸਖਤਾਂ ਹੇਠ ਪੰਜਾਬ ਸਰਕਾਰ ਵੱਲੋਂ ਵੱਖ - ਵੱਖ ਸਮਾਜ ਦੀਆਂ ਕੁੱਝ ਨਵੀਆਂ ਨਿਯੁਕਤੀਆਂ ਕੀਤੀਆ ਗਈਆ ਹਨ ਜਿਹਨਾਂ ਚ ਓ. ਬੀ. ਸੀ. ਫੈਡਰੇਸ਼ਨ ਦੇ ਸੰਚਾਲਕ ਸ. ਬਲਵਿੰਦਰ ਸਿੰਘ ਮੁਲਤਾਨੀ ਜੀ ਦੀ ਅਗਵਾਈ ਹੇਠ ਫਗਵਾੜਾ ਦੇ ਵਾਸੀ ਧਰਮ ਪਾਲ ਨੂੰ ਬੈਰਾਗੀ ਵੈੱਲਫੇਅਰ ਬੋਰਡ ਵਲੋਂ ਜ਼ਿਲ੍ਹਾ ਕਪੂਰਥਲਾ ਦਾ ਚੇਅਰਮੈਨ ਨਿਝੁਕਤ ਕੀਤਾ ਗਿਆ ਹੈ। ਇਸੇ ਤਰਾਂ ਹੀ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਵੱਲੋਂ ਕਪੂਰਥਲਾ ਦੇ ਵਾਸੀ ਨਵਜੀਤ ਸਿੰਘ ਰਾਜੂ ਨੂੰ ਜ਼ਿਲ੍ਹਾ ਕਪੂਰਥਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਡੈਨੀਅਲ ਮਸੀਹ ਚੈਅਰਮੈਨ ਪੰਜਾਬ ਰਾਜ ਇਸਾਈ ਭਲਾਈ ਬੋਰਡ ਪੰਜਾਬ ਸਰਕਾਰ ਦੀ ਅਗਵਾਈ ਹੇਠ ਪਿੰਡ ਦਿਆਲ ਪੁਰ ਦੇ ਵਾਸੀ ਡਾ. ਸੈਮੂਅਲ ਮਸੀਹ ਨੂੰ ਮਸੀਹ ਵੈੱਲਫੇਅਰ ਬੋਰਡ ਵਲੋਂ ਜ਼ਿਲ੍ਹਾ ਕਪੂਰਥਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਅਜਿਹੀਆਂ ਹੋਰ ਵੀ ਨਿਝੁਕਤੀਆ ਪੂਰੇ ਪੰਜਾਬ ਭਰ ਵਿੱਚ ਕੀਤੀਆ ਗਈਆ ਹਨ।
Posted By: GURBHEJ SINGH ANANDPURI