Nazrana Times

ਪੰਜਾਬੀ

40 ਮੁਕਤਿਆਂ ਦੀ ਯਾਦ ਵਿਚ ਕੈਮਬ੍ਰਿਜ ਗੁਰੂ ਘਰ ਵਿਖ਼ੇ ਸਮਾਗਮ ਹੋਏ

20 Jan, 2025 05:30 AM

ਕੈਨੇਡਾ 20 ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ )ਖਿਦਰਾਣੇ ਦੀ ਢਾਬ ਮੁਕਤਸਰ ਦੀ ਜੰਗ ਵਿਚ ਰਣ ਤਤੇ ਵਿਚ ਜੂਝ ਕੇ ਸ਼ਹੀਦ ਹੋਏ 40ਮੁਕਤਿਆਂ ਦੀ ਯਾਦ ਵਿਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕੈਮਬ੍ਰਿਜ ਵਿਖ਼ੇ ਸਮਾਗਮ ਕਰਵਾਇਆ ਗਿਆ ਸੁਖਮਨੀ ਸਾਹਿਬ ਦੇ ਪਾਠ ਤੋਂ ਉਪਰੰਤ ਸਜੇ ਹੋਏ ਦੀਵਾਨਾਂ ਵਿਚ ਹਜੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਸਤਨਾਮ ਸਿੰਘ ਦੇ ਜਥੇ ਵਲੋਂ ਸ਼ਬਦ ਕੀਰਤਨ ਅਤੇ ਭਾਈ ਰਾਜਪਾਲ ਸਿੰਘ ਵਲੋਂ ਕਵਿਤਾ ਰਾਹੀਂ ਹਾਜ਼ਰੀ ਭਰੀ ਗਈ,,,, ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੈਦੀਪ ਸਿੰਘ ਫਗਵਾੜਾ ਨੇ ਮਾਘ ਮਹੀਨੇ ਦੇ ਸ਼ਬਦ ਦੀ ਵਿਚਾਰ ਅਤੇ 40 ਮੁਕਤਿਆਂ ਦੇ ਇਤਿਹਾਸ ਦੇ ਪ੍ਰਸੰਗ ਸੰਗਤਾਂ ਨਾਲ ਸਾਂਝਾ ਕਰਦੇ ਹੋਏ ਕਿਹਾ ਕੇ ਸਤਿਗੁਰੂ ਜੀ ਦਾ ਸੁਭਾਅ ਹਮੇਸ਼ਾ ਹੀ ਬਖਸ਼ਣ ਵਾਲਾ ਹੈ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਵਲੋਂ ਲਿਖਿਆ ਬੇਦਾਵਾ ਪਾੜ ਕੇ ਟੁਟੀ ਗੰਢੀ ਸੀ ਜਿਸ ਜਗਾ ਅੱਜ ਅਸੀਂ ਮੁਕਤਸਰ ਵਿਖ਼ੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਦਰਸ਼ਨ ਕਰਦੇ ਹਾਂ /ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁੱਖਵਿੰਦਰ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ ਅਤੇ ਸੰਗਤਾਂ ਨੂੰ ਪ੍ਰੇਰਨਾ ਦਿਤੀ ਕੇ ਸਾਨੂੰ ਗੁਰਬਾਣੀ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ

Latest News