NT Punjab Flood News ਪੰਜਾਬ ਦੀ ਪਰਖ: ਹੜ੍ਹ,ਕੁਝ ਸਿੱਖਣ-ਸਿਖਾਉਣ ਦਾ ਮੌਕਾ,ਨਿਸ਼ਕਾਮ ਸੇਵਾ ਦਾ ਸੰਦੇਸ਼
"... ਮੇਰੇ ਅਰਗਿਆਂ ਦੇ ਜ਼ਹਿਨ 'ਚ ਹੋ ਸਕਦੈ ਹੜਾਂ ਵਾਲ਼ੇ ਇਲਾਕਿਆਂ ਨੂੰ ਲੈ ਕੇ ਕੋਈ ਪਿਕਨਿਕ ਸਪੌਟ ਜਾਂ ਐਡਵੈਂਚਰ ਸਪੋਰਟ ਦੀ ਤਰ੍ਹਾਂ ਫੀਲਿੰਗ ਹੋਵੇ... ਪਰ ਕੁਝ ਕੁ ਲਈ ਇਹ ਸੇਵਾ ਦਾ ਵੱਡਾ ਮੌਕਾ, ਪਰਖ ਦੀ ਘੜੀ ਅਤੇ ਅਕਾਲ ਪੁਰਖ ਦਾ ਹੁਕਮ ਹੈ... ਕੁਝ ਸਿੱਖਣ ਦਾ ਤੇ ਕੁਝ ਸਿਖਾਉਣ ਦਾ ਮੌਕਾ ਹੈ...
... ਅੱਜ ਸੁਲਤਾਨਪੁਰ ਲੋਧੀ ਇਲਾਕੇ ਦੇ ਹੜ ਪ੍ਰਭਾਵਿਤ ਖੇਤਰ ਨੂੰ ਜਾ ਕੇ ਅੱਖੀਂ ਦੇਖਣ, ਤੇ ਓਥੋੰ ਦੇ ਵਾਤਾਵਰਣ ਨੂੰ ਮਹਿਸੂਸ ਕਰਨ ਦਾ ਮੌਕਾ ਮਿਲ਼ਿਆ... ਆਪਣਿਆਂ ਨੂੰ ਆਪਣਿਆਂ ਦੀ ਬਾਂਹ ਫੜਦੇ ਦੇਖਣ ਦਾ ਮੌਕਾ ਮਿਲ਼ਿਆ.. ਅਫਸੋਸ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਕਿਸ ਹੱਦ ਤੱਕ ਕੋਝੀ ਰਾਜਨੀਤੀ ਹੁੰਦੀ ਹੈ, ਉਸਨੂੰ ਵੀ ਨੇੜਿਓੰ ਦੇਖਣ ਦਾ ਮੌਕਾ ਮਿਲ਼ਿਆ...
... ਉਸ ਖੇਤਰ ਦੇ ਲੋਕਾਂ ਤੋਂ 2023 ਵਿੱਚ ਆਏ ਹੜਾਂ ਦੇ ਵੇਲ਼ੇ ਦਾ ਹਾਲ ਸੁਣਨ ਨੂੰ ਮਿਲ਼ਿਆ... ਕਿਨਾਂ ਨੇ ਮੰਡ ਇਲਾਕੇ ਦੇ ਲੋਕਾਂ ਦੀ ਮਦਦ ਚ ਪੈਹੇ ਲਾਏ ਤੇ ਕਿਨਾ ਨੇ ਮੁਸ਼ਕਿਲ ਦੀਆਂ ਘੜੀਆਂ ਨੂੰ ਪੈਹੇ ਬਣਾਉਣ ਦਾ ਮੌਕਾ ਸਮਝਦੇ ਹੋਏ ਮਦਦ ਦੇ ਨਾਮ ਹੇਠ ਪੈਹੇ ਬਣਾਏ ਆਦਿ, ਸਭ ਦੇਖਣ - ਸੁਣਨ ਨੂੰ ਮਿਲ਼ਿਆ... ਲੋਕ ਹਲੇ 2023 ਦੀ ਮਾਰ ਚੋੰ ਪੂਰੀ ਤਰ੍ਹਾਂ ਨਿੱਕਲ਼ਣ ਵਿੱਚ ਕਾਮਯਾਬ ਨਹੀਂ ਹੋਏ ਸਨ ਕਿ 2025 ਉਨ੍ਹਾਂ ਲਈ ਮੁੜ ਦੁੱਗਣੀ ਆਫ਼ਤ ਲੈ ਮੁੜਿਆ...
... ਪਰ ਇਹ ਪੰਜਾਬ ਐ... ਇਹ ਜਾਣਦੈ ਕਿ ਜੋ ਵੀ ਖਾ ਗਿਆ... ਉਸਦਾ ਦਿੱਤਾ ਈ ਖਾਧਾ ਹੈ ਉਸਨੇ... ਆਪਣੇ ਕਰਮਾਂ ਦਾ ਈ ਖਾਣਾ ਐ ਸਭ ਨੇ... ਚਾਹੇ ਕੋਈ ਪੇਟ ਭਰ ਕੇ ਖਾ ਲਵੇ... ਚਾਹੇ ਕੋਈ ਜੇਬ ਭਰ ਕੇ ਖਾ ਲਵੇ... ਸੇਵਾ ਕਰਨ ਆਲ਼ੇ ਬਸ ਆਪਣੀ ਨਿਸ਼ਕਾਮ ਸੇਵਾ ਵਿੱਚ ਲੱਗੇ ਹੋਏ ਹਨ... ਪ੍ਰਮਾਤਮਾ ਉਨ੍ਹਾਂ ਦੀ ਸੇਵਾ ਨੂੰ ਥਾਏੰ ਪਾਏ... 🦅
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
✍️ਮਨਜਿੰਦਰ ਸਿੰਘ ਭੋਗਪੁਰ
Posted By: TAJEEMNOOR KAUR