Nazrana Times

ਪੰਜਾਬੀ

ਪਿੰਡ ਵਿਰਕ ਦੀ ਵਸਨੀਕ ਵਿਧਵਾ ਬੀਬੀ ਦੇ ਖਸਤਾ ਹਾਲਤ ਘਰ ਦੀ ਉਸਾਰੀ ਦਾ ਕੰਮ ਸ਼ੁਰੂ

14 Jul, 2026 02:07 PM

ਐਨ ਆਰ ਆਈ ਗੁਰਮੇਲ ਸਿੰਘ (ਯੂ ਐਸ ਏ) ਦਾ ਮਿਲਿਆ ਵਿੱਤੀ ਸਹਿਯੋਗ

ਅੱਪਰਾ, 14 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਕਰੀਬੀ ਪਿੰਡ ਵਿਰਕ ਦੀ ਵਸਨੀਕ ਵਿਧਵਾ ਬੀਬੀ ਨਛੱਤਰ ਕੌਰ ਦਾ ਮਕਾਨ ਜੋ ਪਿਛਲੇ ਕਾਫ਼ੀ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ ਅਤੇ ਢਹਿ ਢੇਰੀ ਹੋ ਗਿਆ ਸੀ। ਇਸ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਲਾਡੀ ਬਸਰਾ ਵਿਰਕ ਨੇ ਦੱਸਿਆ ਕਿ ਬੀਬੀ ਨਛੱਤਰ ਕੌਰ ਦਾ ਘਰ ਪੂਰੀ ਤਰਾਂ ਢਹਿ ਢੇਰੀ ਤੇ ਖਸਤਾ ਹਾਲਤ ਹੋ ਗਿਆ ਸੀ। ਇਸ ਲਈ ਬੀਬੀ ਮਜਬੂਰੀ ਵਿੱਚ ਬਾਥਰੂਮ ਵਿੱਚ ਕਾਫ਼ੀ ਟਾਈਮ ਸੌਂਦੀ ਰਹੀ। ਸਰਪੰਚ ਬਸਰਾ ਨੇ ਅੱਗੇ ਦੱਸਿਆ ਕਿ ਉਕਤ ਸਮੱਸਿਆ ਜਦੋਂ ਮੇਰੇ ਧਿਆਨ ਵਿੱਚ ਆਈ ਤਾਂ ਮੈਂ ਇਸ ਸਮੱਸਿਆ ਨੂੰ ਐਨ ਆਰ ਆਈ ਗੁਰਮੇਲ ਸਿੰਘ ਯੂ ਐਸ ਏ ਨਾਲ ਸਾਂਝਾ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਸਾਰਾ ਮਕਾਨ ਬਣਾ ਕੇ ਦੇਣ ਦਾ ਵਾਅਦਾ ਕੀਤਾ ਤੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਨੇ ਗੁਰਮੇਲ ਸਿੰਘ ਯੂ ਐਸ ਏ ਦੇ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ।

Posted By: GURBHEJ SINGH ANANDPURI

Latest News