Nazrana Times

ਪੰਜਾਬੀ

ਭਾਰੀ ਮੀਂਹ ਵਿਚ ਵੀ “ਫ੍ਰੀ ਵਲੰਟੀਅਰ ਟਰੇਨਿੰਗ ਕੈਂਪ” ਦਾ ਆਯੋਜਨ, ਰਾਹਤ ਕਾਰਜਾਂ ਲਈ ਜੁਟੇ ਜਵਾਨ

06 Sep, 2025 06:52 PM

ਲੁਧਿਆਣਾ, ਗੁਰਜੀਤ ਸਿੰਘ ਅਜ਼ਾਦ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਭਾਰੀ ਮੀਂਹ ਦੇ ਬਾਵਜੂਦ ਵੀ “ਫ੍ਰੀ ਵਲੰਟੀਅਰ ਟਰੇਨਿੰਗ ਕੈਂਪ” ਦਾ ਸਫਲ ਆਯੋਜਨ ਕੀਤਾ ਗਿਆ ਜਿਸ ਵਿੱਚ ਕਰੀਬ ਦੋ ਦਰਜਨ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕੈਂਪ ਦੌਰਾਨ ਰਾਹਤ ਕਾਰਜਾਂ ਵਿੱਚ ਤਾਲਮੇਲ ਅਤੇ ਸੁਰੱਖਿਆ ਦੇ ਮਾਮਲਿਆਂ ਤੇ ਵਿਸ਼ੇਸ਼ ਚਰਚਾ ਕੀਤੀ ਗਈ।

ਮਨਿਸਟਰੀ ਆਫ ਸਾਇੰਸ ਅਤੇ ਤਕਨੀਕੀ ਤੋਂ ਪਵਨ ਕੁਮਾਰ ਜੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਮੌਕੇ ’ਤੇ ਸਾਬਕਾ ਐਟੋਨਿਮ ਇਨਰਜੀ ਅਧਿਕਾਰੀ ਜਗਦੇਵ ਸਿੰਘ ਅਤੇ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀ ਜਗਜੀਤ ਸਿੰਘ ਜੀ ਨੇ ਵੀ ਵਲੰਟੀਅਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਹੜ ਪ੍ਰਭਾਵਿਤ ਖੇਤਰਾਂ ਵਿੱਚ ਵਲੰਟੀਅਰਾਂ ਨੂੰ ਕਿਵੇਂ ਸੁਚਾਰੂ ਤਾਲਮੇਲ ਨਾਲ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੇਵਾਵਾਂ ਪ੍ਰਦਾਨ ਕਰਨੀ ਚਾਹੀਦੀਆਂ ਹਨ।

ਸਿੱਖ ਮਿਸ਼ਨਰੀ ਕਾਲਜ ਵੱਲੋਂ ਕਿਹਾ ਗਿਆ ਕਿ ਜਿਵੇਂ ਧਰਮ ਪ੍ਰਚਾਰ ਵਿੱਚ ਅਨੁਸ਼ਾਸਨ ਨਾਲ ਕਾਰਜਸ਼ੀਲਤਾ ਕਾਇਮ ਹੈ, ਉਸੇ ਤਰ੍ਹਾਂ ਹੀ ਰਾਹਤ ਕਾਰਜਾਂ ਵਿੱਚ ਵੀ ਅਨੁਸ਼ਾਸਨ ਅਤੇ ਸਮਰਪਣ ਨਾਲ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। ਸੰਗਤਾਂ ਵੱਲੋਂ ਇਸ ਪਹਲ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ।

ਸੰਸਥਾ ਦੇ ਪ੍ਰਵਕਤਾ ਗੁਰਜੀਤ ਸਿੰਘ ਅਜ਼ਾਦ ਨੇ ਕਿਹਾ ਕਿ ਇਹ ਸਾਰਾ ਯੋਗਦਾਨ ਸੰਸਥਾ ਦੇ ਮੈਂਬਰਾਂ ਅਤੇ ਸਹਿਯੋਗੀਆਂ ਦੀ ਮਹਨਤ ਦਾ ਨਤੀਜਾ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਰਾਹਤ ਕਾਰਜਾਂ ਲਈ ਇਹ ਸਹਿਯੋਗ ਜਾਰੀ ਰਹੇਗਾ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #