Nazrana Times

ਪੰਜਾਬੀ

ਖਬਰ ਦੀ ਸ਼ੋਧ

20 Jan, 2025 05:30 AM

ਅਦਾਰਾ ਨਜ਼ਰਾਨਾ ਟੀ ਵੀ ਵੱਲੋਂ ਪਿਛਲੇ ਦਿਨੀ ਭਾਈ ਕਰਨੈਲ ਸਿੰਘ ਸੁਹਰੋਂ ਸੀਨੀਅਰ ਮੀਤ ਪ੍ਰਧਾਨ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ (ਰਜਿ:) ਜ਼ਿਲ੍ਹਾ ਜਥੇਬੰਦੀ ਪਟਿਆਲਾ ਦੇ ਹਵਾਲੇ ਨਾਲ ਪਿੰਡ ਬਾਬਰਪੁਰ ਜ਼ਿਲ੍ਹਾ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਮਸਲੇ ਦੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ।

https://nazranatv.com/?p=603

ਇਸ ਖਬਰ ਵਿੱਚ ਭਾਈ ਕਰਨੈਲ ਸਿੰਘ ਨੇ ਲਿਖਿਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਆਫੀ ਮੰਗੀ । ਪ੍ਰੰਤੂ ਪਿੰਡ ਬਾਬਰਪੁਰ ਤੋਂ ਡਾਕਟਰ ਦੀਦਾਰ ਸਿੰਘ ਨੇ ਸੰਬੰਧਿਤ ਮਸਲੇ ਦੇ ਲਿਖੇ ਫੈਸਲੇ ਦੀ ਕਾਪੀ ਭੇਜ ਕਿ ਸ਼ਪੱਸ਼ਟ ਕੀਤਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਆਫੀ ਨਹੀਂ ਮੰਗੀ

ਅਦਾਰਾ ਨਜ਼ਰਾਨਾ ਟੀ ਵੀ ਵੱਲੋਂ ਕੀਤੀ ਗਈ ਜਾਂਚ ਵਿੱਚ ਸ਼ਪੱਸ਼ਟ ਹੋਇਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਆਫੀ ਨਹੀਂ ਮੰਗੀ ,ਕੇਵਲ ਉਸ ਵਕਤ ਕੀਤੀ ਅਰਦਾਸ ਵਿੱਚ ਇਹ ਬੇਨਤੀ ਕੀਤੀ ਗਈ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘ ਕੋਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਹੋਏ ਝਗੜੇ ਸਮੇ ਵਰਤੀ ਅਯੋਗ ਸ਼ਬਦਾਵਲੀ ਅਤੇ ਹੋਈ ਅਵੱਗਿਆ ਦੀ ਖਿਮਾ ਬਖਸ਼ਿਸ਼ ਕਰਨੀ ।

ਸੋ ਉਪਰੋਕਤ ਖਬਰ ਦੇ ਕਾਰਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਰਪੁਰ ਦੇ ਮਾਨ ਸਨਮਾਨ ਨੂੰ ਪਹੁੰਚੀ ਠੇਸ ਦੇ ਲਈ ਅਦਾਰਾ ਨਜ਼ਰਾਨਾ ਟੀ ਵੀ ਖਿਮਾ ਦ ਜਾਚਕ ਹੈ ।

ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੇਨਤੀ ਹੈ ਕਿ ਅਦਾਰਾ ਨਜ਼ਰਾਨਾ ਟੀ ਵੀ ਨੇ ਨਿਰਪੱਖ ਨਜ਼ਰੀਏ ਕਾਰਨ ਪੰਥ ਵਿੱਚ ਸਤਿਕਾਰ ਨਾਲ ਦੇਖਿਆ ਅਤੇ ਪੜ੍ਹਿਆ ਜਾਂਦਾ ਹੈ ,ਇਸ ਲਈ ਸਾਨੂੰ ਨੂੰ ਕੇਵਲ ਪੁਖਤਾ ਜਾਣਕਾਰੀ ਹੀ ਭੇਜਣ ਦੀ ਕ੍ਰਿਪਾਲਤਾ ਕੀਤੀ ਜਾਵੇ

ਧੰਨਵਾਦ ਸਹਿਤ

ਮੁੱਖ ਸੰਪਾਦਕ

ਅਦਾਰਾ ਨਜ਼ਰਾਨਾ ਟੀ ਵੀ

Posted By: GURBHEJ SINGH ANANDPURI

Latest News

Loading…
Loading the web debug toolbar…
Attempt #