ਸਿੱਖ ਮਿਸ਼ਨਰੀ ਸੁਸਾਇਟੀ ਯੂ ਕੇ ਵੱਲੋਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਦਾ ਵਿਸ਼ੇਸ਼ ਸਨਮਾਨ
ਸਾਊਥਾਲ , ਗੁਰਨਿਸ਼ਾਨ ਸਿੰਘ ਪੁਰਤਗਾਲ
ਸਿੱਖ ਕੌਂਮ ਦੀ ਮਹਾਨ, ਮਾਣਮੱਤੀ ਅਤਿ ਸਤਿਕਾਰਯੋਗ ਸਖਸ਼ੀਅਤ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ ਸਾਹਿਬ ਵਾਲੇ ਜਿਨ੍ਹਾਂ ਨੂੰ ਹਾਲ ਹੀ ਵਿੱਚ ਸਿੱਖਾਂ ਦੇ ਕੇਂਦਰੀ ਅਸਥਾਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਮਨਸੁੱਖ ਜੀ ਅਵਾਰਡ ਨਾਲ ਅਤੇ ਭਾਈ ਸਾਹਿਬ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ, ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਸਨਮਾਨ ਪ੍ਰਾਪਤੀ ਤੋਂ ਬਾਅਦ ਭਾਈ ਸਾਹਿਬ ਜੀ ਪਹਿਲੇ ਪ੍ਰਚਾਰ ਦੌਰੇ ਤੇ ਇੰਗਲੈਂਡ ਵਿੱਚ ਆਏ ਹੋਏ ਹਨ । ਇਸ ਦੌਰਾਨ ਸਿੱਖ ਮਿਸ਼ਨਰੀ ਸੁਸਾਇਟੀ ਯੂਕੇ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਹਾਜ਼ਰੀ ਭਰਨ ਉਪਰੰਤ ਉਹਨਾਂ ਨੂੰ ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਯੂਕੇ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ। ਭਾਈ ਬਲਵਿੰਦਰ ਸਿੰਘ ਪੱਟੀ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਦੀ ਕੌਂਮ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਵਿਰਸੇ ਦੇ ਵਾਰਿਸ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੇ ਦਰਸਾਏ ਮਾਰਗ ਤੇ ਚੱਲਣ ਅਤੇ ਉਹਨਾਂ ਪ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਸਿੱਖ ਮਿਸ਼ਨਰੀ ਸੁਸਾਇਟੀ ਦੇ ਜਨਰਲ ਸੈਕਟਰੀ ਸ੍ਰ ਗੁਰਬਚਨ ਸਿੰਘ ਅਠਵਾਲ ਸ੍ਰ ਹਰਬੰਸ ਸਿੰਘ ਕੁਲਾਰ ਸ੍ਰ ਚਰਨਜੀਤ ਸਿੰਘ ਸ੍ਰ ਅਮਰਜੀਤ ਸਿੰਘ ਢਿੱਲੋਂ ਭਾਈ ਬਲਵਿੰਦਰ ਸਿੰਘ ਪੱਟੀ ਸ੍ਰ ਜਗਜੀਤ ਸਿੰਘ ਸ੍ਰ ਹਰਦੀਪ ਸਿੰਘ ਹਾਜ਼ਰ ਸਨ।
Posted By: GURBHEJ SINGH ANANDPURI