ਗੁਰਦੁਆਰਾ ਸਿਖ ਸੰਗਤ ਗੁਰਮਤਿ ਅਕੈਡਮੀ ਬੀਲੇਫੈਲਡ ਜਰਮਨੀ ਵਿਖੇ ਜਰਨੈਲ ਹਰੀ ਸਿੰਘ ਨਲੂਆ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ।
ਆਖਨ 4 ਮਈ , ਨਜ਼ਰਾਨਾ ਟਾਈਮਜ਼-ਸਿੱਖ ਇਤਿਹਾਸ ਦੇ ਕੁਰਬਾਨੀ ਅਤੇ ਵੀਰਤਾ ਦੇ ਸੁਨਹਿਰੀ ਪੰਨਿਆਂ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸੂਰਬੀਰ ਜਰਨੈਲ ਸ. ਹਰੀ ਸਿੰਘ ਨਲੂਆ (ਨਲਵਾ) ਦੀ ਅਦੁੱਤੀ ਬਹਾਦਰੀ ਦਾ ਜ਼ਿਕਰ ਬੜੇ ਸਤਿਕਾਰ ਨਾਲ ਦਰਜ ਹੈ। ਸੋ ਇਸ ਮਹਾਨ ਜਰਨੈਲ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਗੁਰਮਤਿ ਸਮਾਗਮ ਗੁਰਦੁਆਰਾ ਸਿੱਖ ਸੰਗਤ ਗੁਰਮਤਿ ਅਕੈਡਮੀ ਬੀਲੇਫੈਲਡ ਜਰਮਨੀ ਵਿਖੇ ਸਮੂਹ ਸਾਧ ਸੰਗਤ ਅਤੇ ਗੁ.ਪ੍ਰ ਕਮੇਟੀ ਵੱਲੋ 3 ਮਈ ਦਿਨ ਐਤਵਾਰ ਨੂੰ ਕਰਵਾਇਆ ਗਿਆ ।ਇਸ ਸਮਾਗਮ ਦੀ ਆਰੰਭਤਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੋਏ। ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਬੱਚਿਆ ਅਤੇ ਗੁਰੂ ਸਾਹੀਬ ਦੇ ਗ੍ਰੰਥੀ ਭਾਈ ਚਮਕੌਰ ਸਿੰਘ ਨੇ ਸ਼ਬਦ ਕੀਰਤਨ ਅਤੇ ਹਰ ਜਸ ਨਾਲ ਸਾਧ ਸੰਗਤ ਨੂੰ ਨਿਹਾਲ ਕੀਤਾ। ਵਿਸ਼ੇਸ਼ ਤੌਰ ਸਾਧ ਸੰਗਤ ਨੂੰ ਸੰਬੋਧਨ ਕਰਦੇ ਹੋਏ ਭਾਈ ਜਗਦੀਸ਼ ਸਿੰਘ ਆਖਨ ਸਿੱਖ ਸਦੇਸ਼ਾ ਜਰਮਨੀ ਨੇ ਹਰ ਪ੍ਰਾਣੀ ਨੂੰ ਸਹਿਜਪਾਠ ਕਰਨਾ ਕਿਉ ਜਰੂਰੀ ਹੈ ਅਤੇ ਮਾਂ ਬੋਲੀ ਪੰਜਾਬੀ ਨੂੰ ਬੋਲਣਾ ਪੜਨਾ ਅਤੇ ਲਿਖਣਾ ਸਿਖਾਉਣ ਬੱਚਿਆ ਨੂੰ ਕਿਉ ਜਰੂਰੀ ਹੈ ਇਸ ਬਾਰੇ ਬਹੁਤ ਹੀ ਭਾਵਪੂਰਤ ਢੰਗ ਨਾਲ ਜਾਣਕਾਰੀ ਦਿੱਤੀ ਅਤੇ ਪੰਜਾਬੀ ਦਾ ਕੇਦਾ ਜੋ ਬਹੁਤ ਹੀ ਮਿਹਨਤ ਨਾਲ ਪੰਜਾਬੀ , ਅੰਗਰੇਜੀ , ਜਰਮਨੀ ਭਾਸ਼ਾ ਡੁੱਚ ਵਿੱਚ ਭਾਈ ਜਗਦੀਸ਼ ਸਿੰਘ ਵੱਲੋ ਤਿਆਰ ਕੀਤਾ ਗਿਆ ਹੈ ਉਹ ਵੀ ਬੱਚਿਆ ਨੂੰ ਦਿੱਤਾ ਗਿਆ। ਸਮੂਹ ਸਾਧ ਸੰਗਤ ਨੇ ਇਸ ਸਮਾਗਮ ਵਿੱਚ ਹਾਜ਼ਰੀਆ ਭਰ ਕੇ ਗੁਰੂ ਸਾਹਿਬ ਦੀਆ ਬਖਸ਼ਿਸ਼ਾਂ ਪ੍ਰਾਪਤ ਕੀਤੀਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Posted By: GURBHEJ SINGH ANANDPURI