ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਅੱਪਰਾ ਨੇ ਲਗਾਏ ਫਲਦਾਰ ਅਤੇ ਛਾਂਦਾਰ ਬੂਟੇ
ਅੱਪਰਾ,7 ਜੂਨ -(ਤੀਰਥ ਸਿੰਘ ਮੈਂਗੜ੍ਹਾ):-ਅੱਜ ਵਾਤਾਵਰਨ ਦਿਵਸ ਮੌਕੇ ਅੱਪਰਾ ਦੇ ਸਰਪੰਚ ਵਿਨੈ ਕੁਮਾਰ ਬੰਗੜ੍ਹ , ਡਾਕਟਰ ਬੀ ਆਰ ਅੰਬੇਡਕਰ ਐਜ਼ੂਕੇਸ਼ਨਲ ਵੈਲਫ਼ੇਅਰ ਸੁਸਾਇਟੀ ਸਰਕਲ ਅੱਪਰਾ, ਗ੍ਰਾਮ ਪੰਚਾਇਤ ਅੱਪਰਾ, ਸਮੂਹ ਸਮਾਜ ਸੇਵੀ ਸੰਸਥਾਵਾਂ ਨੇ ਰਲ ਮਿਲ ਕੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਕਸਵਾ ਅੱਪਰਾ ਦੇ ਸਰਪੰਚ ਵਿਨੈ ਕੁਮਾਰ ਬੰਗੜ ਨੇ ਕਿਹਾ ਕਿ ਇਨਸਾਨ ਨੇ ਜਿੱਥੇ ਤਰੱਕੀ ਕੀਤੀ ਹੈ ਉੱਥੇ ਹੀ ਕੁਦਰਤ ਦੀ ਬਣਾਈ ਹੋਈ ਬਨਾਸਪਤੀ ਨੂੰ ਨਸ਼ਟ ਵੀ ਕੀਤਾ ਹੈ ਤਾਂਹੀ ਤਾਂ ਇਨਸਾਨ ਕੁਦਰਤ ਦੀ ਕਰੋਪੀ ਦਾ ਸੰਤਾਪ ਭੋਗ ਰਿਹਾ ਹੈ ਕਦੇ ਹੜ੍ਹਾਂ ਦੇ ਰੂਪ ਵਿੱਚ ਕਦੇ ਸੋਕੇ ਦੇ ਰੂਪ ਵਿੱਚ ਅਤੇ ਕਿਸੇ ਬਿਮਾਰੀ ਦੇ ਰੂਪ ਵਿੱਚ। ਜੰਗਲਾਂ ਦੀ ਅੰਧਾ ਧੁੰਦ ਕਟਾਈ ਹੋਣ ਕਰਕੇ ਅਸਮਾਨ ਚੋਂ ਧੁੱਪ ਅਤੇ ਤਪਸ ਦੇ ਰੂਪ ਵਿੱਚ ਅੱਗ ਵਰ੍ਹ ਰਹੀ ਹੈ। ਆਓ ਅਸਮਾਨ ਤੋਂ ਇਸ ਵਰ੍ਹਦੀ ਹੋਈ ਅੱਗ ਤੋਂ ਬਚਣ ਲਈ ਦਰੱਖਤਾਂ ਦੀ ਕਟਾਈ ਬੰਦ ਕਰਕੇ ਅੱਜ ਵਾਤਾਵਰਨ ਦਿਵਸ ਦੇ ਮੌਕੇ ਸੰਕਲਪ ਕਰੀਏ ਕਿ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਦਰੱਖਤ ਜਰੂਰ ਲਗਾਵੇ ਅਤੇ ਜਿਨ੍ਹਾਂ ਚਿਰ ਉਹ ਲਾਇਆ ਹੋਇਆ ਬੂਟਾ ਦਰੱਖਤ ਨੀ ਬਣ ਜਾਂਦਾ ਉਨ੍ਹਾਂ ਸਮਾਂ ਉਸ ਬੂਟੇ ਦੀ ਦੇਖ ਭਾਲ ਅਤੇ ਰੱਖਿਆ ਕਰੇ। ਇਸ ਮੌਕੇ ਸਰਪੰਚ ਵਿਨੈ ਕੁਮਾਰ ਅੱਪਰਾ, ਪੰਚ ਮੋਹਨ ਲਾਲ, ਕਮਲ ਕੁਮਾਰ ਕੈਸ਼ੀਅਰ ਡਾ. ਭੀਮ ਰਾਓ ਅੰਬੇਡਕਰ ਭਵਨ ਅਤੇ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਸਾਹਬੂ, ਅਰਮਾਨ ਸੰਧੂ, ਰੋਹਿਤ ਕੁਮਾਰ, ਸਰਬਜੀਤ ਸਾਬੀ ਅਤੇ ਸੁਭਾਸ਼ ਆਦਿ ਹਾਜ਼ਿਰ ਸਨ।
Posted By: GURBHEJ SINGH ANANDPURI