Nazrana Times

ਪੰਜਾਬੀ

ਕਪੂਰਥਲਾ ਵਿੱਚ ਅਕਾਲੀ ਆਗੂਆਂ ਨੇ ਐਚਐੱਸ ਵਾਲੀਆ ਦੀ ਅਗਵਾਈ ’ਚ ਭਰੋਸਾ ਜਤਾਇਆ, ਪਾਰਟੀ ਵਿਰੋਧੀ ਸਰਗਰਮੀਆਂ ’ਤੇ ਸਖ਼ਤੀ ਦੀ ਚਿਤਾਵਨੀ

15 Oct, 2026 07:16 PM

ਕਪੂਰਥਲਾ, 15 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਮੀਟਿੰਗ ਦੌਰਾਨ ਹਲਕਾ ਇੰਚਾਰਜ ਐਚਐੱਸ ਵਾਲੀਆ ਦੀ ਅਗਵਾਈ ਵਿੱਚ ਭਰੋਸਾ ਪ੍ਰਗਟ ਕਰਦਿਆਂ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਵਾਲੀਆ ਨੇ ਚਿਤਾਵਨੀ ਦਿੱਤੀ ਕਿ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਪਾਰਟੀ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵੀਰਵਾਰ ਨੂੰ ਪਾਰਟੀ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਐਚਐੱਸ ਵਾਲੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਅਹੁਦੇਦਾਰਾਂ ਅਤੇ ਵਰਕਰਾਂ ਦੀ ਸ਼ਮੂਲੀਅਤ ਨਾਲ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ।

ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਦਾ ਫ਼ੈਸਲਾ

ਮੀਟਿੰਗ ਵਿੱਚ ਆਗੂਆਂ ਨੇ ਕੁਝ ਆਗੂਆਂ ਵੱਲੋਂ ਮੀਡੀਆ ਰਾਹੀਂ ਉਠਾਏ ਜਾ ਰਹੇ ਸਵਾਲਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕੋਸ਼ਿਸ਼ਾਂ ਪਾਰਟੀ ਨੂੰ ਕਮਜ਼ੋਰ ਕਰਨ ਲਈ ਕੀਤੀਆਂ ਜਾ ਰਹੀਆਂ ਹਨ, ਜਦਕਿ ਹਲਕੇ ਦੀ ਸਮੁੱਚੀ ਟੀਮ ਵਾਲੀਆ ਦੀ ਅਗਵਾਈ ਹੇਠ ਲਗਾਤਾਰ ਕੰਮ ਕਰ ਰਹੀ ਹੈ।

ਆਗੂਆਂ ਨੇ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਜਲਦੀ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਅਜਿਹੀਆਂ ਸਰਗਰਮੀਆਂ ਵਿੱਚ ਸ਼ਾਮਲ ਲੋਕਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਦੀ ਗੱਲ ਕਹੀ।

ਵਾਲੀਆ ਨੇ ਵਿਰੋਧ ਕਰਨ ਵਾਲੇ ਆਗੂਆਂ ’ਤੇ ਲਾਏ ਦੋਸ਼

ਐਚਐੱਸ ਵਾਲੀਆ ਨੇ ਦੋਸ਼ ਲਾਇਆ ਕਿ ਅੱਜ ਸਵਾਲ ਉਠਾਉਣ ਵਾਲੇ ਕੁਝ ਆਗੂਆਂ ਦਾ ਸਮਾਜ ਵਿੱਚ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ, “ਜਿਨ੍ਹਾਂ ਨੇ ਅਕਾਲੀ ਦਲ ਦੀ ਸਰਕਾਰ ਵੇਲੇ ਪ੍ਰਧਾਨਗੀਆਂ ਦੇ ਆਨੰਦ ਮਾਣੇ ਤੇ ਚੋਣਾਂ ਦੇ ਟਾਈਮ ਵਿਰੋਧੀਆਂ ਨਾਲ ਮਿਲ ਕੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਅੱਜ ਉਹ ਕਿਸ ਮੂੰਹ ਨਾਲ ਆਪਣੇ ਆਪ ਨੂੰ ਟਕਸਾਲੀ ਆਖ ਰਹੇ ਹਨ।”

ਉਨ੍ਹਾਂ ਦੋਸ਼ ਲਾਇਆ ਕਿ ਕੁਝ ਆਗੂਆਂ ਨੇ ਪਾਰਟੀ ਵਿੱਚ ਰਹਿੰਦਿਆਂ ਹੀ ਉਸ ਨੂੰ ਕਮਜ਼ੋਰ ਕੀਤਾ ਅਤੇ ਵਿਰੋਧੀਆਂ ਨਾਲ ਮਿਲੀਭੁਗਤ ਕਰਕੇ ਅਨੁਸ਼ਾਸਨਹੀਣਤਾ ਫੈਲਾਈ। ਵਾਲੀਆ ਨੇ ਸਵਾਲ ਕੀਤਾ ਕਿ ਚੋਣਾਂ ਨੇੜੇ ਆਉਣ ’ਤੇ ਅਜਿਹੇ ਆਗੂ ਆਪਣੇ ਆਪ ਨੂੰ ਪਾਰਟੀ ਪ੍ਰਤੀ ਵਫ਼ਾਦਾਰ ਕਿਵੇਂ ਦੱਸ ਸਕਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਦੀ ਚਿਤਾਵਨੀ ਵੀ ਦਿੱਤੀ।

2027 ਦੀਆਂ ਚੋਣਾਂ ਲਈ ਪਿੰਡਾਂ ਵਿੱਚ ਮੁਹਿੰਮਾਂ

ਵਾਲੀਆ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਸੰਸਥਾ ਦੀ ਸਫ਼ਲਤਾ ਦਾ ਆਧਾਰ ਅਨੁਸ਼ਾਸਨ ਅਤੇ ਏਕਤਾ ਹੁੰਦਾ ਹੈ। ਉਨ੍ਹਾਂ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਮਤਭੇਦ ਭੁਲਾ ਕੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ-ਪਿੰਡ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਦਾ ਮਕਸਦ ਜ਼ਮੀਨੀ ਪੱਧਰ ’ਤੇ ਵਰਕਰਾਂ ਨੂੰ ਲਾਮਬੰਦ ਕਰਨਾ ਅਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ।

ਮੀਟਿੰਗ ਵਿੱਚ ਸ਼ਾਮਲ ਅਹੁਦੇਦਾਰ ਅਤੇ ਵਰਕਰ

ਇਸ ਮੌਕੇ ਜੀਆ ਲਾਲ ਨਾਹਰ, ਸ਼ਹਿਰੀ ਪ੍ਰਧਾਨ ਅਜੇ ਬਬਲਾ, ਯੂਥ ਸ਼ਹਿਰੀ ਪ੍ਰਧਾਨ ਨੀਰਜ ਨਾਹਰ, ਦਿਹਾਤੀ ਪ੍ਰਧਾਨ ਕਪੂਰਥਲਾ ਹਰਜਿੰਦਰ ਸਿੰਘ ਖਾਨੋਵਾਲ, ਬੀਸੀ ਵਿੰਗ ਪ੍ਰਧਾਨ ਦਰਸ਼ਨ ਸਿੰਘ ਮੱਲੂ ਕਾਦਰਾਬਦ ਅਤੇ ਸਰਕਲ ਪ੍ਰਧਾਨ ਸਤਵਿੰਦਰ ਸਿੰਘ ਔਜਲਾ ਹਾਜ਼ਰ ਸਨ।

ਮੀਟਿੰਗ ਵਿੱਚ ਤੇਜਾ ਸਿੰਘ ਬਿਰਿੰਦਪੁਰ, ਤਰਲੋਚਨ ਸਿੰਘ ਬਰਿੰਦਪੁਰ, ਜਸਵੰਤ ਸਿੰਘ ਬਰਿੰਦਪੁਰ, ਸੰਤੋਖ ਸਿੰਘ ਕੱਸੋ ਚਾਲ, ਜਰਨੈਲ ਸਿੰਘ ਬਾਜਵਾ, ਭੋਲਾ ਵਡਾਲਾ, ਸਵਰਨ ਸਿੰਘ ਵਡਾਲਾ, ਸਰਵਣ ਸਿੰਘ ਵਡਾਲਾ, ਗੁਰਪ੍ਰੀਤ ਸਿੰਘ ਗੋਪੀ ਗੋਸਲਾ, ਗੁਰਪ੍ਰੀਤ ਸਿੰਘ ਸੰਧੂ ਚੱਠਾ, ਕੇਵਲ ਸਿੰਘ ਮੰਗਾਰੋਡਾ, ਗੁਰਨਾਮ ਸਿੰਘ ਕਾਦੂਪੁਰ, ਜਗਤਾਰ ਸਿੰਘ ਜਲੋਵਾਲ, ਰਾਮ ਜੀ ਦਾਸ ਕਾਲਾ ਸੰਘਿਆ, ਲੈਂਬਰ ਸਿੰਘ ਕਾਲਾ ਸੰਘਿਆ, ਰਜਿੰਦਰ ਸਿੰਘ ਧੰਜਲ ਅਤੇ ਇੰਦਰਜੀਤ ਸਿੰਘ ਭਾਟੀਆ ਵੀ ਮੌਜੂਦ ਸਨ।

ਇਨ੍ਹਾਂ ਤੋਂ ਇਲਾਵਾ ਅਵਤਾਰ ਸਿੰਘ ਮੁਸ਼ਕ ਵੇਦ, ਸਤਨਾਮ ਸਿੰਘ ਬਾਜਵਾ, ਰਾਣਾ ਸੁਰਜੀਤ ਸਿੰਘ ਸ਼ੇਖਪੁਰ, ਐਮਸੀ ਅਸ਼ੋਕ ਭਗਤ, ਰਾਜ ਕੁਮਾਰ, ਪ੍ਰਭ ਵਾਲੀਆ, ਗਗਨਦੀਪ ਸਿੰਘ, ਦਿਨੇਸ਼ ਕੁਮਾਰ, ਕੋਮਲ ਸਹੋਤਾ, ਬਲਦੇਵ ਸਿੰਘ ਦੇਬੀ ਖੋਸਲਾ, ਚਰਨਜੀਤ ਸਿੰਘ, ਸੋਨੂ ਬਾਬਾ, ਹਰਿੰਦਰ ਸਿੰਘ ਬਡਿਆਲ, ਮੇਜਰ ਸਿੰਘ ਕੱਸੋ ਚਾਲ, ਮੇਜਰ ਸਿੰਘ ਫਿਲਾਈ, ਇਕਬਾਲ ਸਿੰਘ ਕਸੋ ਚਾਲ ਅਤੇ ਬਲਵੀਰ ਸਿੰਘ ਬੀਰਾ ਕੋਟ ਕਲਾਰ ਖਾਂ ਨੇ ਸ਼ਮੂਲੀਅਤ ਕੀਤੀ।

ਗੁਰਨਾਮ ਸਿੰਘ ਮੱਲੂ ਕਾਦਰਾਬਾਦ, ਜਰਨੈਲ ਸਿੰਘ ਨੱਥੂਚਾਲ, ਜੋਗਿੰਦਰ ਸਿੰਘ ਫਿਆਲੀ, ਪਾਲਾ ਫਿਆਲੀ, ਟੀਟੂ ਮਾਹਲਾ, ਮਹਿੰਦਰ ਸਿੰਘ ਉੱਚਾ ਧੋੜਾ, ਮਨਜੀਤ ਸਹੋਤਾ, ਅਮਰੀਕ ਸਿੰਘ, ਚਰਨਜੀਤ, ਲਵਜੋਤ ਸਿੰਘ ਮਾਹਲਾ, ਲਵੀ ਸਾਵਰ, ਜਸਕਰਨ ਸਿੰਘ ਮਾਹਲਾ, ਸੁਖਵਿੰਦਰ ਸਿੰਘ, ਜਗੀਰ ਸਿੰਘ ਫੂਲੇਵਾਲ, ਸਤਨਾਮ ਸਿੰਘ ਬੁਧੂਵਾਲ, ਅਨੁਰਾਗ ਸਿੰਘ ਮਾਹਲਾ ਅਤੇ ਪ੍ਰਿੰਸ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।

ਰਿਪੋਰਟ: ਗੌਰਵ ਮੜੀਆ

Posted By: Gaurav Maria

Latest News