Nazrana Times

ਪੰਜਾਬੀ

ਪ੍ਰੈਸ ਅਜ਼ਾਦ ਹੁੰਦੀ ਹੈ ਪ੍ਰਧਾਨਾਂ ਦੀ ਗੁਲਾਮ ਨਹੀਂ - ਸੈਣੀ

20 Jan, 2025 05:30 AM

ਭੋਗਪੁਰ 5 ਜੁਲਾਈ ( ਸੁਖਵਿੰਦਰ ਜੰਡੀਰ ) ਲੋਕਾਂ ਦਾ ਦਾਅਵਾ ਹੈ ਕੇ ਭੋਗਪੁਰ ਇਲਾਕੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬਹੁਤ ਜ਼ਿਆਦਾ ਬਦਲਾਅ ਹੋਇਆ ਹੈ , ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਨਿੱਤ ਠਾਣਿਆਂ ਵਿਚ ਘੁੰਮਣ ਵਾਲੇ ਪ੍ਰਧਾਨ ਥਾਣਾ ਮੁਖੀ ਨਾਲ ਅੱਖ ਮਿਲਾ ਕੇ ਗੱਲ ਵੀ ਨਹੀ ਕਰ ਸਕਦੇ ,ਭੋਗਪੁਰ ਇਲਾਕੇ ਵਿੱਚ ਰੋਜ਼ਾਨਾ ਹੀ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਸੀ, ਪਰ ਹੁਣ ਲੋਕ ਆਖ ਰਹੇ ਹਨ ਕੇ ਉਹਨਾਂ ਨੂੰ ਸੁੱਖ ਦਾ ਸਾਹ ਮਿਲਿਆ ਹੈ, ਪਿਛਲੀਆਂ ਸਰਕਾਰਾਂ ਸਮੇਂ ਭੋਗਪੁਰ ਦਾ ਥਾਣਾ ਬਿਜ਼ਨਸ ਕੇਂਦਰ ਬਣ ਕੇ ਰਹਿ ਚੁੱਕਿਆ ਸੀ, ਨਿੱਤ ਕੁੱਝ ਲੋਕ ਆਪ ਹੀ ਸ਼ਰਾਰਤ ਕਰਿਆ ਕਰਦੇ ਸਨ ਅਤੇ ਮਾੜੀ ਮੋਟੀ ਬਹਿਸ ਕਰਕੇ ਥਾਣੇ ਦਰਖਾਸਤ ਦਵਾ ਦਿੰਦੇ ਸਨ, ਫਿਰ ਆਪ ਹੀ ਰਾਜ਼ੀਨਾਮੇਂ ਕਰਵਾ ਕੇ ਜੇਬਾਂ ਗਰਮ ਕਰਿਆ ਕਰਦੇ ਸਨ, ਪਿਛਲੇ ਕੱਲ੍ਹ ਗੁਰੂ ਰਾਮ ਦਾਸ ਨਗਰ ਵਾਰਡ ਨੰਬਰ 10 ਭੋਗਪੁਰ ਦੀ ਗੱਲ ਕਰਦਿਆਂ ਅਮਰਜੀਤ ਸੈਣੀ ਨੇ ਦੱਸਿਆ ਕਿ ਮੁਹੱਲੇ ਦੀ ਜਨਾਨੀ ਜੋ ਕਿ ਆਪਣੇ ਆਪ ਨੂੰ ਅਕਾਲੀ ਦਲ ਦੀ ਪ੍ਰਧਾਨ ਦੱਸਦੀ ਹੈ ਨੇ ਉਨ੍ਹਾਂ ਦਾ ਮੋਟਰਸਾਈਕਲ ਦੇ ਮੂਹਰੇ ਹੋ ਕੇ ਰਾਹ ਰੋਕਿਆ ਅੱਗੇ ਖਲੋ ਕੇ ਬੋਲੀ ਭਾਜੀ ਆਪਾਂ ਰਲ ਕੇ ਰਹੀਏ ਮੈਂ ਸ਼ਾਮ ਨੂੰ ਕੁੱਝ ਜਨਾਨੀਆ ਅਕੱਠੀਆਂ ਕਰਾਂਗੀ ਤੁਸੀਂ ਵੀ ਆਉ ਸੈਣੀ ਨੇ ਕਿਹਾ ਬੀਬਾ ਉਹ ਦਿਨ ਬਹੁਤ ਦੂਰ ਰੈਹ ਗਏ, ਜਦੋਂ ਤੁਸੀਂ ਦਹਿਸ਼ਤ ਫਲਾਉਂਦੀਆਂ ਸਨ, ਅਤੇ ਰੋਜਾਨਾ ਮਹੱਲੇ ਵਿੱਚ ਡਰਾਮੇ ਕਰਿਆ ਕਰਦੀਆਂ ਸਨ, ਨਿੱਤ ਕਲੇਸ਼ ਪਾਈ ਰੱਖਦੀਆਂ ਸਨ, ਉਨ੍ਹਾਂ ਕਿਹਾ ਤੂੰ ਔਰਤ ਹੈ ਅਤੇ ਔਰਤਾਂ ਨਾਲ ਹੀ ਗੱਲ ਕਰਿਆ ਕਰ, ਉਨ੍ਹਾਂ ਕਿਹਾ ਫਿਰ ਵੀ ਤੁਸੀ ਕੀ ਗੱਲ ਕਰਨੀ ਚਹੂੰਦੇ ਹੋ, ਹੁਣੇ ਹੀ ਦੱਸ ਦੇਵੋ ਤਾਂ ਮੈਡਮ ਨੇ ਕਿਹਾ ਤੂਸਾਂ ਦਾ ਪਰਿਵਾਰ ਪੱਤਰਕਾਰ ਹੋਣ ਨਾਤੇ ਸਾਡੇ ਖਿਲਾਫ ਖ਼ਬਰ ਲਗਾ ਦਿੰਦਾ ਹੈ ਇਸ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਰਲ ਕੇ ਰਹੀਏ, ਤਾਂ ਸੈਣੀ ਨੇ ਕਿਹਾ, ਬੀਬਾ ਜੀ ਪ੍ਰੈਸ ਕਿਸੇ ਨਾਲ ਰਲਕੇ ਨਹੀਂ ਰਹਿੰਦੀ ਅਤੇ ਨਾ ਹੀ ਕਿਸੇ ਨੂੰ ਦਹਿਸਤ ਫਲਾਓਣ ਦਿੰਦੀ ਹੈ, ਪ੍ਰੈਸ ਆਜ਼ਾਦ ਹੁੰਦੀ ਹੈ ਅਤੇ ਅਸੀਂ ਪ੍ਰਧਾਨਾਂ ਨਾਲ ਰਲ ਕੇ ਕੋਈ ਵੀ ਕਾਰੋਬਾਰ ਜਾਂ ਗੱਲ ਨਹੀਂ ਕਰ ਸਕਦੇ

Posted By: GURBHEJ SINGH ANANDPURI

Latest News

Loading…
Loading the web debug toolbar…
Attempt #