Nazrana Times

ਪੰਜਾਬੀ

ਗ੍ਰੀਨ ਪਾਰਟੀ ਵਲੋਂ ਮਾਊਂਟ ਰੋਸਕਿਲ ਵਿਖੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਤੇ ਅਹਿਮ ਚਰਚਾ ਅੱਜ

13 Jun, 2026 10:48 AM

ਨਿਊਜ਼ੀਲੈਂਡ ,ਆਕਲੈਂਡ (ਤਰਨਜੋਤ ਸਿੰਘ) ਨਿਊਜ਼ੀਲੈਂਡ ਵਿਖੇ ਦਿਨੋ ਦਿਨ ਪ੍ਰਵਾਸੀ ਕਾਮਿਆਂ ਲਈ ਵੱਧ ਰਹੀਆਂ ਮੁਸ਼ਕਿਲਾਂ ਉਪਰ ਗੰਭੀਰ ਚਿੰਤਾ ਪ੍ਰਗਟਾਉਂਦਿਆ ਇਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ । ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਾਈਗ੍ਰੈਂਟਸ ਦੇ ਹੱਕ ਵਿੱਚ ਵੱਖ ਵੱਖ ਮੰਚਾਂ ਤੋਂ ਖੁੱਲ ਕੇ ਗੱਲ ਕਰਨ ਵਾਲੇ ਬੁਲਾਰੇ ਸ਼ੇਰ ਸਿੰਘ ਮਾਣਕਢੇਰੀ ਨੇ ਦਸਿਆ ਕਿ ਉਹ ਸਮੁੱਚੇ ਭਾਰਤੀ ਭਾਈਚਾਰੇ ਅਤੇ ਵਿਸ਼ੇਸ਼ ਕਰਕੇ ਪੰਜਾਬੀ ਭਾਈਚਾਰੇ ਨੂੰ ਬਾਰ ਬਾਰ ਇਕਜੁੱਟ ਹੋਣ ਦਾ ਸੱਦਾ ਦਿੰਦੇ ਆ ਰਹੇ ਹਨ ਨੇ ਜਿਸ ਸੰਬੰਧ ਵਿੱਚ ਛੁੱਟੀ ਵਾਲੇ ਦਿਨ ਐਤਵਾਰ ਨੂੰ ਗ੍ ਵਿਸ਼ੇਸ਼ ਤੌਰ ਤੇ ਗ੍ਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟ ricardo menéndez march ( ਰਿਕਾਰਡੋ ਮੇਨੇਂਡੇਜ਼ ਮਾਰਚ ) ਅਤੇ ਸਮਾਜਿਕ ਵਿਕਾਸ , ਰੁਜ਼ਗਾਰ, ਇਮੀਗ੍ਰੇਸ਼ਨ, ਵਰਕਫੋਰਸ ਪਲੈਨਿੰਗ , ਵਿਕਾਸ, ਐਸੋਸੀਏਟ ਹੈਲਥ ਦੇ ਬੁਲਾਰੇ ਮੀਟਿੰਗ ਵਿੱਚ ਸ਼ਾਮਲ ਹੋ ਕੇ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ (ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ, ਰੈਜ਼ੀਡੈਂਸ ਦੇ ਰਸਤੇ, ਪ੍ਰਵਾਸੀ ਵਿਰੋਧੀ ਨੀਤੀਆਂ, ਅਤੇ ਰਹਿਣ-ਸਹਿਣ ਦੀ ਲਾਗਤ) ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਗ੍ਰੀਨ ਪਾਰਟੀ ਪ੍ਰਵਾਸੀਆਂ ਅਤੇ ਪਰਿਵਾਰਾਂ ਲਈ ਨਿਰਪੱਖ ਨਤੀਜਿਆਂ ਲਈ ਕਿਵੇਂ ਲੜ ਰਹੀ ਹੈ ਉਸ ਬਾਰੇ ਜਾਨਣ ਲਈ 14 ਜੂਨ ਐਤਵਾਰ ਨੂੰ ਦੁਪਹਿਰ 2:30 ਵਜੇ ਤੋਂ 4:30 ਵਜੇ ਤਕ ਟਿਮੋਹੀਨਾ ਰੂਮ, ਵੇਸਲੇ ਕਮਿਊਨਿਟੀ ਸੈਂਟਰ ਮਾਊਂਟ ਰੋਸਕਿਲ ( Timohina Room, Wesley Community centre ) Mount Roskil ਵਿਖੇ ਪਹੁੰਚਣ ਦੀ ਅਪੀਲ ਕੀਤੀ ।

Posted By: GURBHEJ SINGH ANANDPURI

Latest News