Nazrana Times

ਪੰਜਾਬੀ

ਗੁਰੂ ਨਾਨਕ ਸਾਹਿਬ ਦੇ ਪੰਥ ਤੇ ਚਲਣਾ ਔਖਾ ਪਰ ਵਿਕਲਪਹੀਨ ਡਾ ਸਤਿੰਦਰ ਪਾਲ ਸਿੰਘ

10 Jul, 2025 05:53 PM



ਗੁਰੂ ਨਾਨਕ ਸਾਹਿਬ ਦੇ ਪੰਥ ਤੇ ਚਲਣਾ ਔਖਾ ਪਰ ਵਿਕਲਪ ਹੀਨ,  ਡਾ ਸਤਿੰਦਰ  ਪਾਲ ਸਿੰਘ 

ਗੁਰੂ ਨਾਨਕ ਸਾਹਿਬ ਆਪਣੇ ਯੁਗ ਦੇ ਸੱਭ ਤੋਂ ਨਿਰਭੈ ਤੇ ਅਡੋਲ ਭਰੋਸੇ ਵਾਲੇ ਮਹਾ ਨਾਇਕ ਸਨ। ਆਪ ਨ ਸਦੀਆਂ ਤੋਂ  ਸਥਾਪਤ ਉਹਨ ਮਾਨਤਾਂਵਾਂ  ਤੇ ਪ੍ਰੰਪਰਾਂਵਾਂ  ਨਾਲ ਸਿੱਧੇ ਤੌਰ ਤੇ ਟਕਰਾਉਣ ਦਾ ਹੋਂਸਲਾ  ਵਿਖਾਇਆ ਜੋ ਮਨੁੱਖੀ ਸਮਾਜ ਨੂੰ ਤੋੜ ਰਹੀਆਂ ਸਨ ਤੇ ਸਮਾਜ ਅੰਦਰ ਗੈਰ ਬਰਾਬਰੀ ਅਤੇ ਸੰਤਾਪ ਲਈ ਜਿੰਮੇਵਾਰ  ਸਨ। ਗੁਰੂ ਸਾਹਿਬਾਨ   ਮਨੁੱਖੀ   ਜੀਵਨ ਤੇ ਅਸਰ ਪਾਉਣ ਵਾਲੇ ਹਰ ਖੇਤਰ ਦੀ ਬੁਨਿਆਦੀ ਪਰਖ ਕੀਤੀ। ਧਾਰਮਕ ਹੀ ਨਹੀਂ  ਸਮਾਜਕ , ਆਰਥਕ ਤੇ ਸਿਆਸੀ ਸਵਾਲ ਵੀ ਆਪ ਦੀ ਡੂੰਗੀ  ਸੋਚ ਦੇ ਦਾਇਰੇ ਵਿੱਚ ਵਿਚਾਰੇ ਗਏ। ਗੁਰੂ ਨਾਨਕ ਸਾਹਿਬ ਨੇ  ਆਪਣਾ ਮਿਸ਼ਨ  ਇੱਕਲੇ ਹੀ ਆਰੰਭ ਕੀਤਾ , ਇੱਕਲਿਆਂ ਹੀ ਬਾਈ ਸਾਲ ਯਾਤਰਾਵਾਂ ਕਰ ਦੁਨੀਆ ਦੇ ਲਗਭੱਗ ਹਰ ਕੋਨੇ  ਤੱਕ ਆਪਣਾ ਸੁਨੇਹਾ  ਪੁਜਾਇਆ। ਆਪ ਦੀ ਬੋਲੀਵਿੱਚ  ਨਿਮਰਤਾ ਸੀ ਪਰ ਅਸਰ ਨਾਲ ਭਰਪੂਰ। ਆਪ ਦੇ ਤਰਕ ਮਿਠਾਸ ਨਾਲ ਭਰੇ ਸਨ ਪਰ ਅਕੱਟ ਸਨ। ਬਾਬਰ ਨੇ  ਹਿੰਦੋਸਤਾਨ ਵਿੱਚ  ਆ ਕੇ ਜਬਰ ਜ਼ੁਲਮ ਢਾਇਆ ਤ ਗੁਰੂ ਨਾਨਕ ਸਾਹਿਬ ਨੇ ਉਸ ਦੀ ਤਾਕਤ ਦੀ ਪਰਵਾਹ ਕੀਤੇ ਬਿਨਾ ਉਸ ਨੂੰ  ਪਾਪ ਕੀ ਜੰਵ ਲੈ ਕਾਬੁਲਹੁ ਧਾਇਆ ਜੋੜੀ ਮੰਗੈ ਦਾਨੁ ਵੇ ਲਾਲੋ “ਆਖ ਕੇ  ਭਰਪੂਰ ਚੁਣੌਤੀ ਦਿੱਤੀ । ਹਰਿ ਦੁਆਰ ਵਿਚ ਹਜ਼ਾਰਾਂ  ਲੋਕਾਂ  ਦੇ ਉਲਟ ਪੂਰਬ ਦੀ ਥਾਂ  ਪੱਛਮ ਵੱਲ ਗੰਗਾ ਦਾ ਜਲ ਅਰਪਣ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੀ ਅਸਹਮਤੀ ਹਿੰਮਤ ਭਰੀ ਪਰ ਤਮਈ ਸੀ।ਮਾਇਆ ਦੇ ਹੰਕਾਰ ਸਾਹਮਣੇ ਗੁਰੂਸਾਹਿਬ ਭਾਈ ਲਾਲੋ ਜੀ ਦੇ ਨਾਲ ਖੜੇ ਵਿਖਾਈ ਦਿੱਤੇ । ਜਗਨੰਨਾਥ ਪੁਰੀ ਵਿੱਚ  “ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ  ਤਾਰਿਕਾ ਮੰਡਲ ਜਨਕ ਮੋਤੀ “ ਜਿਹੀ ਕਾਲਜਈ ਬਾਣੀ ਉਚਾਰ ਕੇ ਆਪ ਨੇ  ਸਾਰੇ ਜਗਤ ਨੂੰ ਆਪਣੀ ਪਿ ਆਰ ਭਰੀ ਗਲਵੱਕੜੀ ਵਿ ਚ ਲੈਲਿ ਆ।ਪਖੰਡ , ਵਿਖਾਵੇ, ਫਰੇਬ , ਭਰਮ ਤੋਂ  ਦੂਰ ਗੁਰੂ ਨਾਨਕ ਸਾਹਿਬ ਦੀ ਦੱਸੀ ਜੀਵਨ ਜਾਚ ਸੰਜਮ , ਸਬਰ , ਸੰਤੋਖ ਤੇ ਭਰੋਸੇ ਦੇ ਚਾਰ ਥੰਮ ਤੇ ਖੜੀ ਸੀ ਜਿਸ ਨੇ  ਸਮਾਜ ਦੀ ਨੁਹਾਰ ਹੀ ਬਦਲ ਦਿੱਤੀ । ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਆਉਂਦਿਆਂ ਆਉਂਦਿਆਂ ਇਹ ਜੀਵਨ ਜਾਚ   ਮਨੁੱਖੀ  ਹਿੱਤ ਦਾ ਇੱਕ ਠੋਸ ਆਧਾਰ ਬਣ ਗਈ। ਗੁਰੂ ਨਾਨਕ ਸਾਹਿਬ ਦੀ ਬਖਸ਼ੀ  ਜੀਵਨ ਜਾਚ  ਵਿੱਚ   ਮਨੁੱਖ  ਦੇ ਹਰ ਸਵਾਲ ਦਾ ਸੰਪੂਰਨ ਨਿਦਾਨ ਸੀ। ਗੁਰੂ ਨਾਨਕ ਸਾਹਿਬ ਦਾ ਸਿੱਖ ਸਿਦਕ ਤੇ ਸਤ ਦਾ ਪ੍ਰਤੀਕ  ਬਣ ਕੇ ਉਭਰਿਆ। ਇਹ ਸਾਬਿਤ ਕਰਨ ਲਈ ਗੁਰੂ ਦੇ ਸਿੱਖ ਨੇ  ਤਿਆਗ ਦੀ ਨਵੀਂ ਪਰਿਭਾਸ਼ਾ ਲਿਖੀ , ਬਲਿ ਦਾਨ ਦਾ ਸੁਨਹਿਰੀ ਇਤਿਹਾਸ ਲਿਖਿਆ ,  ਮਨੁੱਖੀ   ਵਿਕਾਸ  ਲਈ ਕੁਰਬਾਨ   ਹੋਣ ਦਾ ਅਦੁੱਤੀ ਜ਼ਜਬਾ ਪ੍ਰਗਟ ਕੀਤਾ । ਅੱਜ ਵੀ ਗੁਰੂ ਨਾਨਕ ਸਾਹਿਬ ਦਾ ਜੀਵਨ ਸਿੱਖ ਦੇ ਲਈ ਰੌਸ਼ਨ ਮੀਨਾਰ ਦੀ ਤਰਾਂ ਹੈ। ਕੋਈ ਵੀ ਅਜਿਹੀ ਸਥਿਤੀ ਨਹੀਂ  ਹੈ ਜਿਸ ਤੋਂ ਉਭਰਨ ਲਈ ਗੁਰੂ ਸਾਹਿਬ ਦਾ ਜੀਵਨ ਸਹਾਇਕ ਨਾ ਹੋਵੇ। ਅੱਜ ਸਿੱਖ ਜੇ ਦੁਵਿਧਾ ਵਿਚ ਹੈ, ਦੁੱਖ ਵਿਚ ਹੈ, ਸੰਕਟ ਵਿਚ  ਹੈ ਤੇ ਇਸ ਦਾ ਕਾਰਨ ਕਿ ਉਸ ਦੀ ਦ੍ਰਿਸ਼ਟੀ  ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਨਹੀਂ ਹੈ, ਉਸ ਦਾ ਮਨ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਿ ਆ ਹੋਇਆ ਨਹੀਂ ਹੈ। ਇਸ ਦਾ ਮੁੱਖ ਕਾਰਨ ਹੈ ਕਿ ਗੁਰੂਸਾਹਿਬ ਦੇ ਜੀਵਨ ਤੋਂ ਲਈ ਪ੍ਰੇਰਨਾ ਨੂੰ ਜੀਵਨ ਵਿੱਚ ਉਤਰਨਾ , ਗੁਰੂ ਸਾਹਿਬ ਦੀ ਬਾਣੀ ਨੂੰ ਜੀਵਨ ਦਾ ਆਧਾਰ ਬਣਾਉਣਾ ਖੰਡੇ ਦੀ ਧਾਰ ਤੇ ਚੱਲਣ ਜਿਹਾ ਔਖਾ ਹੈ। ਸਿੱਖੀ ਜੀਵਨ ਕਦਮ ਕਦਮ , ਪਲ਼ ਪਲ਼ ਪ੍ਰੀਖਿਆ ਦਾ ਜੀਵਨ ਹੈ।ਸਿੱਖੀ ਵਿੱਚ ਇੱਕ ਖਿਨ ਵੀ ਸਿਧਾਂਤ ਤੇ ਭਾਵਨਾ ਤੋਂ ਅਵੇਸਲਾ ਹੋਣ ਦੀ ਗੁੰਜਾਇਸ਼  ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਸੱਚ ਨਾਲ ਜੋੜਿਆ । ਸੱਚ ਇੱਕ ਪਰਮਾਤਮਾ ਹੀ ਹੈ। ਬਾਕੀ ਸੱਭ ਕੁਝ ਮਿਥਿਆ ਹੈ। ਮਿਥਿਆ ਨਾਲ ਜੁੜਨਾ ਦੁੱਖ ਹੈ, ਪਰਮਾਤਮਾ ਨਾਲ ਮੇਲ ਸੁੱਖ ਹੈ। ਗੁਰੂ ਨਾਨਕ ਸਾਹਿਬ ਨੇ ਤੇਰਾ ਤੇਰਾ ਕਿਹਾ । ਗੁਰੂ ਸਾਹਿਬ ਦੇ ਸਿੱਖ ਨੂੰ ਦੁੱਖ ਹੈ ਤਾਂ ਇਸ ਕਾਰਨ ਕਿ ਕਿ ਉਸ ਨ ਤੇਰਾ ਤੇਰਾ ਨੂੰ ਧਾਰਨ ਨਹੀਂ ਕੀਤਾ । ਗੁਰੂ ਅਰਜਨ ਸਾਹਿਬ  ਮਨੁੱਖੀ  ਬਿਰਤੀ ਨੂੰ ਜਾਣਦੇ ਸਨ ਤੇ  ਹੀ ਉਹਨਾਂ ਸੁਚੇਤ ਕੀਤਾ ਸੀ “ ਜਬ ਲਗੁਮੇਰੀ ਮੇਰੀ ਕਰੈ।। ਤਬ ਲਗੁ ਕਾਜੁ ਏਕੁ ਨਹੀ ਸਰੈ।।” ਕਿ ਮਿਥਿਆ ਦਾ ਮੋਹ ਜੀਵਨ ਵਿੱਚ ਸਦਾ ਨਿਰਾਸ਼ਾ ਪੈਦਾ ਕਰਨ ਵਾਲਾ ਹੈ। ਗੁਰੂ ਨਾਨਕ ਸਾਹਿਬ ਲੋਧੀ ਦੇ ਦੌਲਤ ਖਾਨੇ ਵਿੱਚ  ਤੇਰਾ ਤੇਰਾ ਕਰ ਤੋਲੀ ਤੇ ਵੰਡੀ ਗਏ ਪਰ ਕਦੇ ਵੀ ਘਾਟ ਨਾ ਪਈ। ਅੱਜ ਦਿਨ ਰਾਤ ਮੇਰਾ ਮੇਰਾ ਕੀਤਾ ਜਾ ਰਿਹਾ , ਬੇ ਹਿਸਾਬ ਸੰਚਿਤ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਘਾਟ ਹੀ ਘਾਟ ਹੈ। ਗੁਰੂ ਨਾਨਕ ਸਾਹਿਬ ਦਾ ਤੇਰਾ ਤੇਰਾ ਪਰ ਪਰਹਿੱਤ ਸੀ ਜਿਸ ਲਈ ਦਇਆ , ਪ੍ਰੇਮ , ਸੰਵੇਨਸ਼ੀਲਤਾ ਜਿਹੇ ਗੁਣ ਹੋਣੇ ਚਾਹੀਦੇ ਹਨ। ਪਰਮਾਤਮਾ ਇਹਨਾਂ  ਗੁਣਾਂ ਤੇ ਰੀਝਦਾ  ਹੈ ਤੇ ਆਪਣੀ ਮਿਹਰ ਦੀ ਬਰਖਾ ਕਰਦਾ ਹੈ। ਮੇਰਾ ਮੇਰਾ ਤੰਗ ਦਿਲੀ, ਆਤਮਕ ਬਿਰਤੀ ਦਾ ਪ੍ਰਤੀਕ ਹੈ ਤੇਪਰਮਾਤਮਾ ਤੋਂ  ਬੇਮੁਖ ਹੋਣਾ ਹੈ। ਪਰਮਾਤਮਾ  ਦਾਤਾ ਹੈ, ਦਾਤ ਵੰਡੀ ਜਾ ਰਿਹਾ ਹੈ, ਦਾਤ ਵੰਡ ਕੇ ਖੁਸ਼ ਹੋਣ ਵਾਲਾ ਹੈ। ਗੁਰੂ ਨਾਨਕ ਸਾਹਿਬ ਨ ਬਾਣੀ ਰਾਹ ਮਨੁੱਖਤਾ  ਨੂੰ ਕਲਿਆਣ ਦਾ ਮਾਰਗ ਵਿਖਾਇਆ । ਆਪਣੀ ਬਾਣੀ ਵਿੱਚ ਗੁਰੂ ਸਾਹਿਬ ਨੇ  ਸ਼੍ਰਿਸ਼ਟੀ  ਦੇ ਸਾਰੇ ਰਹੱਸ ਖੋਲੇ ਤੇ ਪਰਮਾਤਮਾ ਦਾ ਸੱਚਾ ਸਵਰੂਪ ਉਜਾਗਰ ਕੀਤਾ। ਆਪ ਦੀ ਬਾਣੀ ਅਥਾਹ ਗਿਆਨ ਤੇ ਪ੍ਰੇਰਨਾ ਦਾ ਸਾਗਰ ਹੈ। ਪਰ ਫਿਰ ਵੀ ਗੁਰੂ ਸਾਹਿਬ ਨ ਆਪਣੀ ਬਾਣੀ ਦੀ ਕੋਈ ਵਡਿਆਈ ਆਪ ਨਹ ਲਈ ਤੇ ਆਪਣੀ ਬਾਣੀ ਨੂੰ “ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।। “ ਕਿਹਾ । ਲੋਕਾਈ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਵਿੱਚ  ਹੀ ਉਨਾਂ ਦੀ ਮੁਰੀਦ ਬਣ ਗਈ ਪਰ ਗੁਰੂ ਸਾਹਿਬ ਨੇ ਆਪਣੀ ਪੂਜਾ ਨਹੀਂ ਕਰਾਈ , ਲੋਕਾਈ ਨੂੰ ਨਿਰਾਕਾਰ ਪਰਮਾਤਮਾ ਨਾਲ ਜੋੜਿ ਆ ਤੇ ਆਪਣੀ ਭੂਮਿਕਾ ਇੱਕ ਰਾਹ ਦਸੇਰੇ, ਸਖਾ , ਸੰਗੀ ਤੇ ਸਹਾਇਕ ਦੀ ਹੀ ਪ੍ਰਗਟ ਕੀਤੀ । ਅੱਜ ਦਾਸਿੱਖ  ਕੀ ਗੁਰੂ ਸਾਹਿਬ ਦੇ ਇਸ ਜੀਵਨ ਢੰਗ ਤੋਂ ਪ੍ਰੇਰਨਾ ਲੈ ਰਿਹਾ ਹੈ। ਨਿੱਕੀ ਤੋਂ ਨਿੱਕੀ ਸੇਵਾ ਜਾਂ ਪ੍ਰਾਪਤੀ ਨੂੰ ਮਹਾਨ  ਵਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਕਾਰਨ ਆਪਸ ਦੀ ਈਰਖਾ , ਵਿਵਾਦ , ਝਗੜੇ ਪੈਦਾ ਹੋ ਰਹੇ ਹਨ । ਪਰਮਾਤਮਾ ਤੇ ਗੁਰੂ ਦੀ ਅਧੀਨਤਾ ਸਵੀਕਾਰ ਕਰਨ ਦੀ ਥਾਂ  ਆਪਣੀ ਸੱਤਾ ਨੂੰ ਕਾਇਮ ਕਰਨ ਦੇ ਜਤਨ ਹੋ ਰਹੇ ਹਨ । ਇਹ ਜਤਨ ਸਿੱਖ ਪੰਥ ਅੰਦਰ ਟਕਰਾਅ ਦਾ ਕਾਰਨ ਬਣ ਰਹੇਹਨ । ਹੰਕਾਰ ਇਤਨਾ ਵੱਧ ਗਿਆ ਹੈ ਕਿ ਗੁਰੂ ਦੀ ਬਖਸ਼ੀ ਮਰਿਆਦਾ ਤਾਰ ਤਾਰ ਹੋ ਰਹੀ ਹੈ। ਗੁਰੂ ਨੇ ਕਿਹਾ ਕਿ ਸੰਸਾਰ ਵਿੱਚ ਮਰ ਕੇ ਰਹਿਣਾ ਹੈ ਪਰ ਇੰਝ ਜੀਵਿਆ ਜਾ ਰਿਹਾ ਹੈ ਜਿਵੇਂ ਕਦੇ ਮਰਨਾ ਹੀ ਨਹੀਂ ਹੈ। ਗੁਰੂ ਨਾਨਕ ਸਾਹਿਬ ਦਾ ਹੁਕਮ ਸੀ “ ਅਖੀ ਬਾਝਹੁ ਵੇਖਣਾ ਵਿਣੁਕੰਨਾ ਸੁਨਣਾ ।। ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ।। ਜੀਭੈਬਾਝਹੁਬੋਲਣਾ ਇਉ ਜੀਵਤ ਮਰਣਾ।। “ ਭਾਵ ਇੰਦ੍ਰੀਆਂ ਨੂੰ ਆਪਣੇ ਵੱਸ ਵਿੱਚ ਕਰ ਕੇ ਅੰਤਰ ਦ੍ਰਿਸ਼ਟੀ ਨਾਲ ਪਰਮਾਤਮਾ ਦਾ ਦਰਸ਼ਨ ਕਰਨਾ ਤੇ ਸੰਸਾਰ ਵਿੱਚ ਸੱਚ ਦੀ ਪਰਖ ਕਰਨਾ ਤ ਕਿ ਜੀਵਨ ਦਾ ਮਨੋਰਥ ਪ੍ਰਾਪਤ ਹੋ ਸਕੇ। ਇਹ ਕਠਿਨ ਜਪ ਤਪ ਹੈ। ਪਰਮਾਤਮਾ ਦੀ ਭਗਤੀ ,ਨਿਤਨੇਮ  ,ਇਸ ਸਿਧਾਂਤ ਤੇ ਤੁਰਨ ਲਈ ਹੀ ਕਰਨੀ ਹੈ। ਇਹ ਸਿੱਧਤਾ ਮਾਇਆ ਤੇ ਵਿਕਾਰ ਤੋਂ  ਦੂਰ ਕਰ ਨਿਮਾਣਾ ਬਣਾਉਣ ਦਾ ਮਾਰਗ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਜੀਵਤ ਮ੍ਰਿਤਕ ਕਿਹਾ । ਇਹ ਆਪਣੇ ਅੰਦਰ ਕਿਸੇ ਵੀ ਕਾਮਨਾ ਦਾ ਨਾ ਰਹਿ ਜਾਣਾ ਨਿਰਲੇਪ ਹੋ ਜਾਣਾ ਹੈ। ਭਾਈ ਲਹਿਣਾ ਜੀ ਨੇ ਸਾਰਾ ਕੁੱਝ ਗੁਆ ਕੇ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ । ਅੱਜ ਤਾਂ ਨਿਤਨੇਮ , ਸਿਮਰਨ ਨੂੰ ਆਪਣੀਆਂ ਕਾਮਨਾਵਾਂ ਦੀ ਪੂਰਤੀ ਦਾ ਮਾਧਿਅਮ ਬਣਾ ਲਿਆ ਗਿਆ ਹੈ।  ਅੱਜ ਸਿੱਖ ਦੀ ਸੇਵਾ ਗੁਰੂ ਦਾ ਹੋ ਜਾਣ ਲਈ ਨਹੀਂ ਸਗ ਗੁਰੂ ਤੋਂ ਦੁਨੀਆਵੀ ਮਨੋਰਥ ਪ੍ਰਾਪਤ ਕਰਨ ਲਈ ਹੈ। ਭਾਈ ਲਹਿਣਾ ਜੀ ਨੇ  ਜੀਵਨ ਦੇ ਮਾਤਰ ਸੱਤ ਸਾਲ ਗੁਰੂ ਨਾਨਕ ਸਾਹਿਬ ਦਾ ਸੰਗ ਮਾਣਿ ਆ ਤੇ ਜੀਵਨ ਜਾਚ ਸਿੱਖ ਲਈ ਕਿਉਂਕਿ ਉਨਾਂ ਦੇ ਅੰਦਰ ਔਖੇ ਮਾਰਗ ਤੇ ਚੱਲਣ ਦਾ ਸੰਕਲਪ ਸੀ । ਭਾਈ ਲਹਿਣਾ ਜੀ ਨੇ  ਇਨ ਸੱਤ ਸਾਲ ਵਿੱਚ ਵੇਖਿਆ ਤੇ ਕੇਵਲ ਗੁਰੂ ਨਾਨਕ ਸਾਹਿਬ ਨੂੰ , ਸੁਣਿਆ ਤੇ ਕੇਵਲ ਗੁਰੂ ਸਾਹਿਬ ਦੀ ਬਾਣੀ ਨੂੰ , ਚੱਲੇ ਤੇ ਕੇਵਲ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ, ਕਮਾਈ ਕੀਤੀ ਤੇ ਕੇਵਲ ਸੱਚ ਦੀ ਕਮਾਈ , ਬੋਲੇ ਤਾਂ  ਕੇਵਲ ਗੁਰੂ ਸਾਹਿਬ ਦੇ ਬੋਲ । ਅੱਜ ਲੱਭਣੇ ਪੈਣਗੇ ਅਜਿਹੇ ਸਿੱਖ ਜੋ ਇਸ ਜੁਗਤ ਨੂੰ ਆਪਣੇ ਜੀਵਨ ਵਿਚ ਉਤਾਰਨ ਦੀ ਕੋਸ਼ਿਸ਼ ਵੀ ਕਰ ਰਹੇ ਹੋਣ। ਅੱਜ ਬਸ ਆਪਣੇ ਆਪ ਨੂੰ ਵੇਖਿਆ ਜਾ ਰਿਹਾ ਹੈ, ਆਪਣੇ ਆਪ ਨੂੰ ਵਿਖਾਉਣ ਦੀ ਹੋੜ ਲੱਗੀ ਹੋਈ ਹੈ, ਆਪਣੀ ਹੀ ਸੁਣਾਈ ਜਾ ਰਹੀ ਹੈ। ਗੁਰੂ ਨਾਨਕ ਸਾਹਿਬ ਨੇ  ਅਜਿਹੇ ਸਿੱਖ  ਦੀ ਕਲਪਨਾ ਨਹੀਂ ਕੀਤੀ ਸੀ ਜੋ ਆਪਣੀ ਇੰਦ੍ਰੀਆਂ  ਦਾ ਦਾਸ ਬਣ ਕੇ ਜੀਵਨ ਬਤੀਤ ਕਰੋ।ਇੰਦ੍ਰੀਆਂ  ਮਨ ਦੀ ਮੰਨਦੀਆਂ ਹਨ । ਮਨ ਚੰਚਲ ਹੈ। ਮਨ ਜੋ ਚਾਹੁੰਦਾ ਹੈ ਇੰਦ੍ਰੀਆਂ  ਉਹ ਹੀ ਵੇਖਦੀਆਂ , ਸੁਣਦੀਆਂ ਹਨ । ਮਨ ਵਿੱਚ  ਮਾਇਆ , ਵਾਸ਼ਨਾਵਾਂ ਦੀਆਂ ਤਰੰਗ ਉੱਠ ਰਹੀਆਂ ਹਨ ਤੇ ਇੰਦ੍ਰੀਆਂ ਸੇਵਕ ਵਾਂਗ ਉਸ ਦੀ ਪੂਰਤੀ ਵਿੱਚ ਲੱਗ ਜਾਂ ਦੀਆਂ ਹਨ। ਗੁਰੂਨਾਨਕ ਸਾਹਿਬ ਨੇ  ਮਨਨੂੰ ਮੂਲ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਕਿ “ ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁਪਛਾਣੁ।। “ ਭਾਵ ਪਰਮਾਤਮਾ ਨਾਲ ਆਪਣੇ ਸਬੰਧ ਨੂੰ ਜਾਣੇ ਤੇ ਉਸ ਸਬੰਧ ਨੂੰ ਜਿਸ ਨੂੰ ਮਾਇਆ ਤੇ ਵਿਕਾਰਾਂ  ਤੋੜ ਦਿੱਤਾ ਹੈ, ਪੁਨਰ ਸੁਰਜੀਤ ਕਰੇ। ਸਿੱਖ ਦੀ ਭਗਤੀ ਮਨ ਨੂੰ ਵੱਸ ਵਿਚ ਕਰਨ ਦੀ ਹੈ, ਸੰਸਾਰਕ ਲੋੜ , ਮੰਗ ਪ੍ਰਾਪਤ ਕਰਨ ਲਈ ਨਹੀਂ । ਗੁਰੂ ਅਮਰ ਦਾਸ ਸਾਹਿਬ ਨੇ  ਵਚਨ ਕੀਤਾ “ ਨਦਰੀ ਇਹ ਮਨੁ ਵਸੁ ਆਵੈ ਨਦਰੀ ਮਨੁ ਨਿਰਮਲੁ ਹੋਇ ।। “ , ਸਿੱਖ ਪਰਮਾਤਮਾ ਦੀ ਮਿਹਰ ਮੰਗਦਾ ਹੈ ਕਿ ਮਨ ਮਾਇਆ , ਵਿਕਾਰ ਤੋਂ  ਉਬਰ ਜਾਵੇ ਤੇ ਸੱਚ ਧਾਰਨ ਕਰਨ ਜੋਗ ਹੋ ਜਾਵੇ। ਮਨ ਨਿਰਮਲ ਹੋਵੇਗਾ ਤਾਂ  ਨੇਤਰਾਂ ਤੋਂ ਬਿਨਾ ਹੀ ਉਹ ਅੰਤਰ ਦ੍ਰਿਸ਼ਟੀ ਨਾਲ ਪਰਮਾਤਮਾ ਦੇ ਨਿਰਾਕਾਰ ਰੂਪ ਦੇ ਦਰਸ਼ਨ ਕਰ ਸਕੇਗਾ , ਉਹ ਕੰਨਾਂ ਤੋਂ ਬਿਨਾ ਹੀ ਸੰਸਾਰ ਦਾ ਸਰਵ ਸੇਸ਼ਟ ਨਾਦ ਅਨਹਦ ਨਾਦ ਸੁਣ ਸਕੇਗਾ । ਮਨ ਦੇ ਦਮ ਨਾਲ ਉਹ ਪਰਮਾਤਮਾ ਦੇ ਮਾਰਗ ਤੇ ਚੱਲ ਸਕੇਗਾ ਤੇ ਸੱਚੀ ਕਿਰਤ ਕਰ ਸਕੇਗਾ । ਮਨ ਦੀ ਅਵਸਥਾ ਹੀ ਨਿਮਰਤਾ ਦ੍ਰਿੜ ਕਰੇਗੀ । ਮਨ ਦੀ ਸਾਰ ਪਰਮਾਤਮਾ ਆਪ ਜਾਣਦਾ ਹੈ। ਮਨ ਨਿਰਮਲ ਤੇ ਪਰਮਾਤਮਾ ਨੂੰ ਸਮਰਪਿਤ ਹੈ ਤਾਂ  ਹੀ ਤੇਰਾ ਤੇਰਾ ਹੈ, ਮਨ ਅੰਦਰ ਮਾਇਆ, ਵਿਕਾਰ ਦਾ ਬਿਖ ਹੈ ਤਾਂ  ਮੇਰਾ ਮੇਰਾ ਦਾ ਸ਼ੋਰ ਗਹਿਰਾ ਤਾਪ ਬਣ ਕੇ ਸੰਤਾਪਦਿੰਦਾ ਰਹਿੰਦਾ  ਹੈ। ਨਾਮ ਜਪਣਾ, ਨਿਤਨੇਮ ਕਰਨਾ ਇੰਦ੍ਰੀਆਂ ਜਿੱਤ ਕੇ ਤੇਰਾ ਤੇਰਾ ਦਾ ਸੰਕਲਪ ਧਾਰਨ ਕਰਨਾ ਹੈ। ਧਰਮ ਕਰਮ ਮਨ ਦੀ ਨਿਰਮਲਤਾ ਪ੍ਰਾਪਤ ਕਰਨਾ ਹੈ। ਇਹ ਔਖਾ ਹੈ ਪਰ ਆਨੰਦ ਦਾ ਇੱਕੋ ਇੱਕ ਮਾਰਗ ਹੈ। ਇਹ ਹੀ ਬਲ ਤੇ ਹਿੰਮਤ ਦਿੰਦਾ  ਹੈ ਸੱਚ ਲਈ ਖੜੇ ਹੋਣ ਦੀ । ਇਸ ਵਿਚ ਹੀਸਿੱਖ  ਪੰਥ ਦੀ ਚੜ੍ਹਦੀ ਕਲਾ ਹੈ।

                  

                                              ਡਾ ਸਤਿੰਦਰ ਪਾਲ ਸਿੰਘ       

                                             ਦਿਪ ਡਸ ਸਿਡਨੀ ਆਸਟ੍ਰੇਲੀਆ 

                                                ਈ ਮੇਲ akaalpurkh.7@gmail.com

Posted By: ਡਾ ਸਤਿੰਦਰ ਪਾਲ ਸਿੰਘ

Latest News

Loading…
Loading the web debug toolbar…
Attempt #