ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਿਕ ਵਰਤਾਰਾ, ਸਿੱਖ ਕੌਮ ਬਨਾਮ ਅਜੋਕੀ ਸਿੱਖ ਲੀਡਰਸਿਪ
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਖਰੀ ਚੋਧਵੀ ਜੰਗ ਫ਼ਤਹਿ ਕਰਨ ਉਪਰੰਤ ਜਦੋਂ ਜੰਗਲਾਂ ਵਿਚ ਸਿੱਖਾਂ ਨਾਲ ਵਿਚਰ ਰਹੇ ਸਨ, ਤਾਂ ਉਨ੍ਹਾਂ ਨੇ ਸਮੁੱਚੇ ਸਿੱਖਾਂ ਦਾ ਇਕ ਇਕੱਠ ਸੱਦਿਆ, ਧਾਰਮਿਕ, ਸਿਆਸੀ ਤੇ
ਸਮਾਜਿਕ ਵਿਚਾਰਾਂ ਕਰਦੇ ਹੋਏ ਕੁਝ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਅੱਗ ਬਾਲਕੇ ਵੱਡੇ ਦੇਗਾ ਵਿਚ ਚੌਲ ਬਣਾਉਣ ।
5-7 ਹੋਰ ਸਿੰਘਾਂ ਨੂੰ ਇਹ ਆਦੇਸ਼ ਦੇ ਕੇ ਜੰਗਲ ਵਿਚ ਭੇਜਿਆ ਕਿ ਉਹ 5-10 ਕੁੱਤੇ ਫੜਕੇ ਲਿਆਉਣ । ਸਿੰਘਾਂ ਨੇ ਗੁਰੂ ਸਾਹਿਬ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਚੌਲ ਵੀ ਬਣਾਏ ਅਤੇ ਜਿਹੜੇ ਸਿੰਘਾਂ ਨੂੰ ਜੰਗਲ ਵਿਚ ਭੇਜਿਆ ਸੀ
ਉਨ੍ਹਾਂ ਦੇ ਵਾਪਸ ਆਉਣ ਤੱਕ ਚੌਲ ਬਣ ਗਏ । ਕਿਸੇ ਵੀ ਸਿੱਖ ਨੂੰ ਗੁਰੂ ਸਾਹਿਬ ਦੀ ਇਸ ਖੇਡ ਬਾਰੇ ਕੋਈ ਜਾਣਕਾਰੀ
ਤੇ ਸੂਝ ਨਹੀ ਸੀ । ਜਦੋ ਜੰਗਲ ਵਿਚ ਗਏ ਸਿੱਖ ਕੁੱਤੇ ਫੜਕੇ ਲਿਆਏ ਤਾਂ ਗੁਰੂ ਸਾਹਿਬ ਨੇ ਚੌਲ ਬਣਾਉਣ ਵਾਲੇ ਸਿੱਖਾਂ ਨੂੰ ਹੁਕਮ ਕੀਤਾ ਕਿ ਸਾਫ ਚਾਦਰਾਂ ਵਿਛਾਕੇ ਇਹ ਚੌਲ ਕੁੱਤਿਆ ਦੇ ਖਾਂਣ ਲਈ ਪਾ ਦਿਓ । ਜਦੋ ਵਰਤਾਰਾ ਸੁਰੂ
ਹੋਇਆ ਤਾਂ ਗੁਰੂ ਸਾਹਿਬ ਨੇ ਰੱਸੀਆ ਬੰਨ੍ਹੇ ਕੁੱਤਿਆ ਦੀਆਂ ਰੱਸੀਆ ਖੋਲਣ ਦੇ ਹੁਕਮ ਕੀਤੇ । ਸਭ ਕੁੱਤੇ ਇਕਦਮ
ਚੌਲ ਖਾਣ ਲਈ ਝਪਟ ਪਏ । ਇਨ੍ਹਾਂ ਕੁੱਤਿਆ ਵਿਚੋ ਕਿਸੇ ਇਕ ਨੇ ਵੀ ਇਕ ਵੀ ਚੌਲ ਨਹੀ ਖਾਂਧਾ, ਬਲਕਿ ਇਕ
ਦੂਸਰੇ ਦੀਆਂ ਲੱਤਾਂ, ਕੰਨਾਂ ਨੂੰ ਪਾੜਕੇ ਲਹੂ ਲੁਹਾਣ ਹੋ ਗਏ ਅਤੇ ਚੌਲ ਉਸੇ ਤਰ੍ਹਾਂ ਖਿੱਡ ਪੁੱਡ ਗਏ । ਇਹ ਵਰਤਾਰਾ
ਵਰਤਣ ਉਪਰੰਤ ਵੀ ਸਿੱਖਾਂ ਨੂੰ ਕੁਝ ਸਮਝ ਨਹੀ ਆਈ ।”
ਗੁਰੂ ਸਾਹਿਬ ਨੇ ਫਿਰ ਸਿੱਖਾਂ ਨੂੰ ਨਵੇ ਸਿਰਿਓ ਦੁਆਰਾ ਚੌਲ ਬਣਾਉਣ ਦੇ ਹੁਕਮ ਕੀਤੇ ਅਤੇ ਕੁਝ ਸਿੰਘਾਂ ਨੂੰ 8-10 ਹਿਰਨ ਜੰਗਲ ਵਿਚੋ ਫੜਕੇ ਲਿਆਉਣ ਦੇ ਆਦੇਸ ਦਿੱਤੇ । ਕੁਝ ਸਮੇ ਬਾਅਦ ਚੌਲ ਰਿਝਕੇ ਤਿਆਰ ਹੋ ਗਏ ।
ਐਨੇ ਸਮੇ ਵਿਚ ਜੰਗਲ ਵਿਚੋ ਹਿਰਨ ਫੜਨ ਗਏ ਸਿੰਘ ਵੀ ਹਿਰਨਾਂ ਨੂੰ ਨਾਲ ਲੈਕੇ ਵਾਪਸ ਆ ਗਏ । ਗੁਰੂ ਸਾਹਿਬ ਨੇ ਫਿਰ ਉਸੇ ਤਰ੍ਹਾਂ ਸਿੰਘਾਂ ਨੂੰ ਚੌਲ ਵਿਛਾਉਣ ਅਤੇ ਹਿਰਨਾਂ ਦੀਆਂ ਰੱਸੀਆ ਖੋਲਣ ਦੇ ਹੁਕਮ ਕੀਤੇ। ਹਿਰਨਾਂ ਨੇ ਇਕ
ਲਾਇਨ ਬੰਨਕੇ ਰੱਜਕੇ ਚੌਲ ਖਾਧੇ ਅਤੇ ਇਕ-ਇਕ ਕਰਕੇ ਜਾ ਕੇ ਧੁੱਪ ਵਿਚ ਸੌ ਗਏ । ਫਿਰ ਕਿਸੇ ਸਿੱਖ ਨੇ ਗੁਰੂ
ਸਾਹਿਬ ਨੂੰ ਆਪਣੀ ਉਤਸਕਤਾ ਨੂੰ ਲੈਕੇ ਪੁੱਛਿਆ ਕਿ ਆਪ ਜੀ ਦੇ ਇਸ ਵਰਤਾਰੇ ਤੋ ਸਾਡੇ ਪੱਲੇ ਕੁਝ ਨਹੀ ਪਿਆ ।
ਤਾਂ ਗੁਰੂ ਸਾਹਿਬ ਨੇ ਸਭ ਸਿੱਖਾਂ ਦੇ ਇਕੱਠ ਵਿਚ ਇਹ ਐਲਾਨ ਕੀਤਾ ਕਿ ਲੰਮੇ ਸੰਘਰਸ, ਕੁਰਬਾਨੀਆ, ਸ਼ਹਾਦਤਾਂ ਤੇ ਔਕੜਾ ਤੋ ਬਾਅਦ ਹੁਣ ਸਾਡਾ ਖਾਲਸਾ ਰਾਜ ਹੋਦ ਵਿਚ ਆਉਣ ਵਾਲਾ ਹੈ । ਸਿੱਖਾਂ ਨੂੰ ਆਪਣੇ ਖਾਲਸਾ ਰਾਜ ਦੇ ਪ੍ਰਬੰਧ ਨੂੰ ਚਲਾਉਦੇ ਹੋਏ ਕੁੱਤਿਆ ਦੀ ਤਰ੍ਹਾਂ ਨਹੀ ਬਲਕਿ ਹਿਰਨਾਂ ਦੀ ਤਰ੍ਹਾਂ ਆਪਸ ਵਿਚ ਪਿਆਰ ਮੁਹੱਬਤ ਰੱਖਦੇ ਹੋਏ ਸੰਜਮ ਤੇ ਦ੍ਰਿੜਤਾ ਨਾਲ ਆਪਣੇ ਰਾਜ ਭਾਗ ਨੂੰ ਚਲਾਉਣਾ ਹੈ । ਜੋ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਇਸ ਸਮੇ ਸਿਆਸਤ ਦੀ ਸਥਿਤੀ ਹੈ, ਬਿਲਕੁਲ ਗੁਰੂ ਸਾਹਿਬਾਨ ਸਮੇ ਦੇ ਹਾਲਾਤਾਂ ਦੀ ਤਰ੍ਹਾਂ ਹੀ ਹੈ । ਲੰਮੇ ਸੰਘਰਸ ਅਤੇ ਕੌਮੀ, ਮਾਲੀ, ਸਮਾਜਿਕ, ਇਖਲਾਕੀ ਤੇ ਸਿਆਸੀ ਨੁਕਸਾਨ ਹੋਣ
ਉਪਰੰਤ ਸਮੁੱਚੀ ਸਿੱਖ ਕੌਮ ਤੇ ਪੰਜਾਬੀ ਪੰਜਾਬ ਵਿਚ ‘ਸਰਬੱਤ ਦੇ ਭਲੇ’ ਦੀ ਸੋਚ ਵਾਲੀ ਸਰਕਾਰ ਕਾਇਮ ਕਰਨ ਦੀ ਤੀਬਰ ਇੱਛਾ ਰੱਖਦੇ ਵੀ ਹਨ ਅਤੇ ਅਮਲੀ ਤੌਰ ਤੇ ਤਿਆਰ ਵੀ ਹਨ । ਇਸ ਲਈ ਆਉਣ ਵਾਲੀਆ ਚੋਣਾਂ ਵਿਚ ਉੱਚੇ-ਸੁੱਚੇ ਕਿਰਦਾਰ ਵਾਲੇ ਸਿੱਖਾਂ ਤੇ ਪੰਜਾਬੀਆ ਨੂੰ ਜਿਤਾਕੇ ਆਪਣੀ ਸਰਕਾਰ ਕਾਇਮ ਕਰਨ ਦੀ ਚਾਹਨਾ ਰੱਖਦੇ ਹਨ। ਪਰ ਜੋ ਸਿੱਖ ਲੀਡਰਸਿਪ ਵਿਚ ਆਪੋ ਆਪਣੀ ਹਊਮੈ, ਸਿਆਸੀ ਤੇ ਮਾਲੀ ਲਾਲਸਾਵਾ ਦੀ ਬਦੌਲਤ ਗੁਰੂ ਸਾਹਿਬ ਦੇ ਵਰਤਾਏ ਅਤੇ ਪਰਥਾਏ ਭਾਵਨਾਵਾ ਅਨੁਸਾਰ ਹਿਰਨਾ ਦੀ ਤਰ੍ਹਾਂ ਇਕ ਹੋ ਕੇ ਰਾਜ ਭਾਗ ਕਾਇਮ ਕਰਨ ਉਤੇ ਅਮਲ ਕਰਦੇ ਨਜਰ ਨਹੀ ਆ ਰਹੀ । ਉਸ ਲਈ ਸਿੱਖ ਕੌਮ ਤੇ ਚਿੰਤਕ ਸਿੱਖ ਵੱਡੀ ਗਹਿਰੀ ਚਿੰਤਾ ਵਿਚ ਹਨ । ਅਸੀ ਸਮੁੱਚੀ ਅਜੋਕੀ ਲੀਡਰਸਿਪ ਨੂੰ ਗੁਰੂ ਸਾਹਿਬ ਦੇ ਪਰਥਾਏ ਵਰਤਾਰੇ ਵਿਚ ਸਾਮਿਲ ਹੋਏ ਕੁੱਤਿਆ ਤੇ ਹਿਰਨਾਂ ਵਿਚੋ ਕਿਸੇ ਨਾਲ ਵੀ ਤਸਵੀਹ ਨਹੀ ਦਿੰਦੇ । ਲੇਕਿਨ ਮੌਜੂਦਾ ਵਿਚਰਦੀ ਲੀਡਰਸਿਪ ਖੁਦ ਹੀ ਆਪੋ ਆਪਣੀ ਆਤਮਾ ਵਿਚ ਝਾਤੀ ਮਾਰੇ ਕਿ ਉਹ ਕਿਹੋ ਜਿਹਾ ਅਮਲ ਕਰ ਰਹੀ ਹੈ । ਅਜੋਕੀ ਲੀਡਰਸਿਪ ਨੂੰ ਪ੍ਰਤੱਖ ਰੂਪ ਵਿਚ ਉਨ੍ਹਾਂ ਦੀ ਅੰਤਰ ਆਤਮਾ ਤੋ ਸਹੀ ਜੁਆਬ ਮਿਲ ਜਾਵੇਗਾ । ਜੇਕਰ ਸਿੱਖ ਲੀਡਰਸਿਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰਤਾਏ ਵਰਤਾਰੇ ਦੇ ਕੌਮੀ ਤੇ ਮਨੁੱਖਤਾ ਪੱਖੀ ਮਕਸਦ ਨੂੰ ਸਮਝਕੇ ਹਿਰਨਾਂ ਦੀ ਤਰ੍ਹਾਂ ਸੂਝਵਾਨਤਾ ਨਾਲ ਵਰਤਾਰਾ ਤੇ ਅਮਲ ਕਰ ਸਕੇਗੀ, ਫਿਰ ਤਾਂ ਖਾਲਸਾਈ ਸਰਕਾਰ ਕਾਇਮ ਹੋਣ ਤੋ ਦੁਨੀਆ ਦੀ ਕੋਈ ਤਾਕਤ ਨਹੀ ਰੋਕ ਸਕੇਗੀ । ਵਰਨਾ ਕੌਮ ਵਿਚ ਆਉਣ ਵਾਲੇ ਸਮੇ ਵਿਚ ਹਰ ਤਰਫ ਵਾਪਰਨ ਵਾਲੀ ਵੱਡੀ ਨਮੋਸੀ ਅਤੇ ਦੁਸਮਣ ਤਾਕਤਾਂ ਵੱਲੋ ਪੰਜਾਬੀਆਂ ਤੇ ਸਿੱਖਾਂ ਨਾਲ ਹੋਰ ਵੀ ਵੱਡੇ ਪੱਧਰ ਤੇ ਹੋਣ ਵਾਲੇ ਜਬਰ ਤੇ ਵਿਤਕਰੇ ਤੋ ਨਹੀ ਬਚ ਸਕੇਗੀ । ਵਾਹਿਗੁਰੂ ਭਲੀ ਕਰੇ ਕਿ ਸਾਡੀ ਅਜੋਕੀ
ਲੀਡਰਸਿਪ ਆਪਣੇ ਮਹਾਨ ਇਤਿਹਾਸ ਤੋ ਸਬਕ ਲੈਕੇ ਖਾਲਸਾਈ ਸਰਕਾਰ ਕਾਇਮ ਕਰਨ ਵਿਚ ਯੋਗਦਾਨ ਪਾ ਸਕੇ ।
ਲੇਖਕ
ਇਕਬਾਲ ਸਿੰਘ ਟਿਵਾਣਾ,
ਮੋਬ: 98783-44432
Posted By: GURBHEJ SINGH ANANDPURI