Nazrana Times

ਪੰਜਾਬੀ

ਮੀਂਹ ਨੇ ਖੋਲ੍ਹੀ ਦਿੱਲੀ ਸਰਕਾਰ ਦੇ ਦਾਅਵਿਆਂ ਦੀ ਪੋਲ, ਸੜਕ ‘ਚ ਧੱਸ ਗਈ ਕਾਰ

20 Jan, 2025 05:30 AM

ਦੇਸ਼ / By Bureau Report

ਦਿੱਲੀ ਵਿੱਚ ਦੋ ਦਿਨਾਂ ਦੀ ਬਾਰਸ਼ ਨੇ ਦਿੱਲੀ ਸਰਕਾਰ ਅਤੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ।

ਮੀਂਹ ਕਾਰਨ ਸੋਮਵਾਰ ਨੂੰ ਰਾਜਧਾਨੀ ਵਿੱਚ ਇੱਕ ਵੱਡੇ ਹਾਦਸੇ ਤੋਂ ਬਚਾਅ ਰਿਹਾ। ਦਿੱਲੀ ਦੇ ਦੁਆਰਕਾ ਖੇਤਰ ਵਿੱਚ ਸੜਕ ਅੰਦਰ ਧੱਸ ਗਈ ਅਤੇ ਵੇਖਦਿਆਂ ਹੀ ਇੱਕ ਕਾਰ ਉਸ ਵਿੱਚ ਸਮਾ ਗਈ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਵਾਹਨ ਅਚਾਨਕ ਜ਼ਮੀਨ ‘ਚ ਸਮਾ ਗਈ।

ਸਥਾਨਕ ਲੋਕ ਇਲਜ਼ਾਮ ਲਾ ਰਹੇ ਹਨ ਕਿ ਠੇਕੇਦਾਰ ਅਤੇ ਅਧਿਕਾਰੀਆਂ ਨੇ ਮਿਲ ਕੇ ਸੜਕ ਬਣਾਉਣ ਲਈ ਪੈਸੇ ਖਾਧੇ। ਉਨ੍ਹਾਂ ਦੇ ਭ੍ਰਿਸ਼ਟਾਚਾਰ ਕਾਰਨ ਅਜਿਹੀਆਂ ਪੋਸ਼ ਕਲੋਨੀ ਦੀ ਸੜਕ ਅਕਸਰ ਟੁੱਟ ਜਾਂਦੀਆਂ ਹਨ। ਇੰਨਾ ਹੀ ਨਹੀਂ , ਥਾਣਾ ਹਾਦਸੇ ਵਾਲੀ ਥਾਂ ਤੋਂ ਪੰਜ ਮਿੰਟ ਦੀ ਦੂਰੀ ‘ਤੇ ਹੈ। ਇਸ ਦੇ ਬਾਵਜੂਦ ਪੁਲਿਸ ਇੱਕ ਘੰਟੇ ਬਾਅਦ ਹਾਦਸੇ ਵਾਲੀ ਥਾਂ ‘ ਤੇ ਪਹੁੰਚ ਗਈ।

Latest News