ਉੱਤਰੀ ਪਾਕਿਸਤਾਨ 'ਚ ਸੈਲਾਨੀਆਂ ਲਈ ਖ਼ਤਰਨਾਕ ਸ਼ੁਰੂਆਤ
ਇਸਲਾਮਾਬਾਦ ਅਲੀ ਇਮਰਾਨ ਚੱਠਾ
ਉੱਤਰੀ ਪਾਕਿਸਤਾਨ 'ਚ ਸੈਲਾਨੀ ਮੌਸਮ ਦੀ ਸ਼ੁਰੂਆਤ ਇਸ ਵਾਰ ਦਰਦਨਾਕ ਹਾਦਸਿਆਂ ਨਾਲ ਹੋਈ ਹੈ, ਜਿਸ ਕਾਰਨ ਸਥਾਨਕ ਅਧਿਕਾਰੀਆਂ ਨੇ ਸੈਲਾਨੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਸਵਾਤ, ਮਰੀ, ਹੰਜ਼ਾ, ਤੇ ਕਾਘਾਨ ਘਾਟੀ ਵਰਗੀਆਂ ਮਸ਼ਹੂਰ ਥਾਵਾਂ 'ਤੇ ਹਫ਼ਤਿਆਂ ਦੌਰਾਨ ਕਈ ਹਾਦਸੇ ਹੋਏ ਹਨ। ਮੌਸਮ ਦੀ ਅਣਉਮੀਦ ਵਰਖਾ, ਮਿੱਟੀ ਖਿਸਕਣ ਤੇ ਖ਼ਰਾਬ ਸੜਕਾਂ ਦੇ ਕਾਰਨ ਸੈਲਾਨੀਆਂ ਦੀ ਜਾਨ ਲਈ ਖ਼ਤਰਾ ਵਧ ਗਿਆ ਹੈ।
ਇਕ ਵੱਡੇ ਹਾਦਸੇ 'ਚ ਲਾਹੌਰ ਤੋਂ ਆਈ ਇਕ ਪਰਿਵਾਰ ਦੀ ਗੱਡੀ ਨਾਰਾਨ ਨੇੜੇ ਖੱਡ 'ਚ ਡਿੱਗ ਗਈ, ਜਿਸ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਦੇ ਇਲਾਵਾ ਚਿਤਰਾਲ ਤੇ ਸਕਰਦੂ ਵਿਚ ਵੀ ਹਾਦਸੇ ਹੋਣ ਦੀ ਪੁਸ਼ਟੀ ਹੋਈ ਹੈ।
ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (PTDC) ਦੇ ਅਧਿਕਾਰੀਆਂ ਨੇ ਕਿਹਾ, “ਸੈਰ-ਸਪਾਟਾ ਸਾਡੀ ਅਰਥਵਿਵਸਥਾ ਲਈ ਜ਼ਰੂਰੀ ਹੈ, ਪਰ ਸੁਰੱਖਿਆ ਪਹਿਲਾ ਮਸਲਾ ਹੋਣਾ ਚਾਹੀਦਾ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਵਧਾਨ ਰਹਿਣ, ਮੌਸਮ ਦੀ ਜਾਣਕਾਰੀ ਲੈਣ ਅਤੇ ਰਾਤ ਦੌਰਾਨ ਯਾਤਰਾ ਤੋਂ ਗੁਰੇਜ਼ ਕਰਨ।”
Posted By: TAJEEMNOOR KAUR