Nazrana Times

ਪੰਜਾਬੀ

ਸਮਾਜਸੇਵੀ ਨਿਰਵੈਰ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ

20 Jan, 2025 05:30 AM

ਭੋਗ ਤੇ ਅੰਤਿਮ ਅਰਦਾਸ 5 ਅਕਤੂਬਰ ਨੂੰ ਕਰਤਾਰਪੁਰ 2 ਅਕਤੂਬਰ (ਭੁਪਿੰਦਰ ਸਿੰਘ ਮਾਹੀ): ਕਰਤਾਰਪੁਰ ਦੇ ਸਮਾਜਸੇਵੀ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਸਮਾਜਸੇਵੀ ਨਿਰਵੈਰ ਸਿੰਘ ਦੇ ਪਿਤਾ ਗਿਆਨੀ ਭੁਪਿੰਦਰ ਸਿੰਘ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਜਿਕਰਯੋਗ ਹੈ ਕਿ ਅਜੇ ਇਕ ਸਾਲ ਤੋਂ ਕਰੀਬ ਇਕ ਮਹੀਨਾ ਜ਼ਿਆਦਾ ਹੀ ਹੋਇਆ ਸੀ ਜਦੋ ਇਹਨਾਂ ਦੇ ਮਾਤਾ ਜੀ ਅਕਾਲ ਚਲਾਨਾ ਕਰ ਗਏ ਸਨ ਤੇ ਹੁਣ ਪਿਤਾ ਦੇ ਇਸ ਫ਼ਾਨੀ ਸੰਸਾਰ ਤੋਂ ਤੁਰ ਜਾਣ ਮਗਰੋ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਸ ਦੁੱਖ ਦੀ ਘੜੀ ਵਿੱਚ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਸਮਾਜਸੇਵੀ ਸੰਸਥਾਵਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਨਿਰਵੈਰ ਸਿੰਘ ਨੇ ਦੱਸਿਆ ਕਿ ਪਿਤਾ ਸ. ਭੁਪਿੰਦਰ ਸਿੰਘ ਜੀ ਦਾ ਭੋਗ ਤੇ ਅੰਤਿਮ ਅਰਦਾਸ 5 ਅਕਤੂਬਰ ਦਿਨ ਮੰਗਲ਼ਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਕਰਤਾਰਪੁਰ ਵਿਖੇ ਕੀਤੀ ਜਾਵੇਗੀ।

Latest News