Nazrana Times

ਪੰਜਾਬੀ

70ਵੀਆਂ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਚੌਥੇ ਦਿਨ ਖ਼ਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਚੇਅਰਮੈਨ ਕੰਵਰ ਇਕਬਾਲ ਨੇ ਕੀਤੀ ਸ਼ਿਰਕਤ

30 Aug, 2026 09:34 PM

ਪੰਜਾਬ ਦੀ ਮਾਨ ਸਰਕਾਰ ਖੇਡਾਂ ਅਤੇ ਖ਼ਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ਉੱਤੇ ਉਪਰਾਲੇ ਕਰ ਰਹੀ ਹੈ - ਕੰਵਰ ਇਕਬਾਲ 

ਕਪੂਰਥਲਾ,30 ਅਗਸਤ ਗੌਰਵ ਮੜੀਆ

ਅੱਜ ਸਥਾਨਿਕ ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ) ਕਪੂਰਥਲਾ ਮੈਡਮ ਮਮਤਾ ਬਜਾਜ ਰਾਜੇਸ਼ ਕੁਮਾਰ ਭੱਲਾ ਦੀ ਅਗਵਾਈ ਹੇਠ ਚੱਲ ਰਹੀਆਂ 70ਵੀਆਂ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਟੂਰਨਾਂਮੈਂਟ ਦੇ ਚੌਥੇ ਦਿਨ ਖ਼ਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਕਪੂਰਥਲਾ ਦੇ ਜਿਲ੍ਹਾ ਚੇਅਰਮੈਨ ਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਦੀ ਕੈਬਨਿਟ ਕਮੇਟੀ ਦੇ ਮੈਂਬਰ ਸ਼ਾਇਰ ਕੰਵਰ ਇਕਬਾਲ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਜਿਹਨਾਂ ਦਾ ਡੀ ਐਮ (ਸਪੋਰਟਸ) ਸੁੱਖਵਿੰਦਰ ਸਿੰਘ ਖੱਸਣ, ਜਿਲ੍ਹਾ ਟੂਰਨਾਮੇਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਮਨਜੀਤ ਸਿੰਘ ਤੇ ਪ੍ਰਿੰਸੀਪਲ ਨਵਚੇਤਨ ਸਿੰਘ, ਜਿਲ੍ਹਾ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਟੈਕਨੀਕਲ ਮੈਂਬਰ ਪੀ ਟੀ ਆਈ ਅਜੀਤਪਾਲ ਸਿੰਘ ਟਿੱਬਾ, ਮਨਜਿੰਦਰ ਸਿੰਘ ਡੀ ਪੀ ਈ, ਜਗੀਰ ਸਿੰਘ ਡੀ ਪੀ ਈ ਅਤੇ ਵਿੱਤ ਸਕੱਤਰ ਜਸਵੰਤ ਸਿੰਘ ਲੈਕਚਰਾਰ ਆਦਿ ਨੇ ਫ਼ੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ।


ਖੱਤਰੀ ਅਰੋੜਾ ਸਮਾਜ ਕਪੂਰਥਲਾ ਦੇ ਜਿਲ੍ਹਾ ਚੇਅਰਮੈਨ ਨਵਜੀਤ ਸਿੰਘ ਰਾਜੂ, ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਦੇ ਮੈਂਬਰ ਪੁਸ਼ਪਿੰਦਰ ਸਿੰਘ, ਅਵਤਾਰ ਸਿੰਘ, ਤੇਜਬੀਰ ਸਿੰਘ ਨੰਨ੍ਹਰਾ, ਕੌਂਸਲਰ ਗੌਰਵ ਕੰਡਾ ਆਦਿ ਨਾਲ਼ ਖੇਡ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਚੇਅਰਮੈਨ ਕੰਵਰ ਇਕਬਾਲ ਸਿੰਘ ਨੇ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਆਈਆਂ ਟੀਮਾਂ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਹੋਇਆਂ ਆਖਿਆ ਕਿ ਪੰਜਾਬ ਦੀ ਮਾਨ ਸਰਕਾਰ ਖੇਡਾਂ ਅਤੇ ਖ਼ਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ਉੱਤੇ ਉਪਰਾਲੇ ਕਰ ਰਹੀ ਹੈ। ਓਹਨਾਂ ਆਖਿਆ ਕਿ ਪਿੰਡਾਂ ਵਿੱਚ ਖੇਡ ਕਲਚਰ ਪੈਦਾ ਕਰਨ ਲਈ ਮਾਨ ਸਰਕਾਰ ਸਟੇਡੀਅਮ ਉਸਾਰ ਕੇ, ਖੇਡ ਜਿੱਮ ਬਣਾ ਰਹੀ ਹੈ। ਓਹਨਾਂ ਖਿਡਾਰੀਆਂ ਨੂੰ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਹੋਰ ਮੱਲਾਂ ਮਾਰਨ ਵਾਸਤੇ ਪ੍ਰੇਰਿਤ ਕੀਤਾ ।
ਟੂਰਨਾਮੈਂਟ ਦੇ ਚੌਥੇ ਦਿਨ ਵਾਲੀਵਾਲ ( ਲੜਕੇ) ਅੰਡਰ 17 ਸਾਲ, ਕੱਬਡੀ ( ਲੜਕੇ/ ਲੜਕੀਆਂ) ਅੰਡਰ - 17 ਸਾਲ, ਰੱਸਾਕਸੀ ( ਲੜਕੇ) ਅੰਡਰ - 17 ਸਾਲ ਆਦਿ ਦੇ ਵੱਖ ਵੱਖ ਟੀਮਾਂ ਦੇ ਕੁਆਰਟਰ ਅਤੇ ਸੇਮੀਫ਼ਾਈਨਲ ਮੈਚ ਮੁਕਾਬਲੇ ਖੇਡੇ ਗਏ। ਤੇ ਇਹਨਾਂ ਮੈਚਾਂ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਚੇਅਰਮੈਨ ਕੰਵਰ ਇਕਬਾਲ ਸਿੰਘ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

Posted By: Gaurav Maria

Latest News