Nazrana Times

ਪੰਜਾਬੀ

ਸ੍ਰੀ ਸ਼ਾਦਾਨੀ ਦਰਬਾਰ ਕਰਾਚੀ ਵੱਲੋਂ ਪਾਕਿਸਤਾਨ ਹਿੰਦੂ ਮੰਦਰ ਮੈਨੇਜਮੈਂਟ ਕਮੇਟੀ ਦਾ ਸਰਕਾਰੀ ਦੌਰਾ

28 Nov, 2025 12:12 AM

ਅਲੀ ਇਮਰਾਨ ਚੱਠਾ ਕਰਾਚੀ, 27 ਨਵੰਬਰ (ਨਜ਼ਰਾਨਾ ਟਾਈਮਜ਼)
 

ਪਾਕਿਸਤਾਨ ਹਿੰਦੂ ਮੰਦਰ ਮੈਨੇਜਮੈਂਟ ਕਮੇਟੀ (ਹਕੂਮਤ-ਏ-ਪਾਕਿਸਤਾਨ) ਦੇ ਚੇਅਰਮੈਨ ਕ੍ਰਿਸ਼ਨ ਸ਼ਰਮਾ ਨੇ ਅੱਜ ਕਰਾਚੀ ਦੇ ਤਾਰੀਖ਼ੀ ਸ੍ਰੀ ਸ਼ਾਦਾਨੀ ਦਰਬਾਰ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਇਵੈਕਿਊਈ ਟ੍ਰਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸੈਕਟਰੀ ਸ਼ਰਾਈਨ ਨਾਸਿਰ ਮੁਸ਼ਤਾਕ ਅਤੇ ਡਿਪਟੀ ਸੈਕਟਰੀ ਸ਼ਰਾਈਨ ਸਯਦ ਫਰਾਜ਼ ਹੁਸੈਨ ਵੀ ਮੌਜੂਦ ਸਨ।

ਮੇਹਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਸ਼ਾਦਾਨੀ ਦਰਬਾਰ ਕਰਾਚੀ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਦਰਬਾਰ ਪ੍ਰਬੰਧਨ ਦੇ ਹੋਰ ਮੈਂਬਰਾਂ ਨੇ ਕੀਤਾ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਹਤਵਪੂਰਨ ਮੈਂਬਰ ਸਰਦਾਰ ਤਾਰਾ ਸਿੰਘ ਵੀ ਵਫ਼ਦ ਦੇ ਨਾਲ ਸਨ।

ਦੌਰੇ ਦੌਰਾਨ ਮਹਿਮਾਨਾਂ ਨੂੰ ਰਵਾਇਤੀ ਤੋਹਫ਼ੇ ਅਤੇ ਪ੍ਰਸਾਦ ਪੇਸ਼ ਕੀਤਾ ਗਿਆ, ਜੋ ਆਪਸੀ ਆਦਰ-ਸਤਿਕਾਰ ਅਤੇ ਧਰਮਕ ਸਾਂਝ (ਇੰਟਰਫੇਥ ਹਾਰਮਨੀ) ਦੀ ਸੁੰਦਰ ਨਿਸ਼ਾਨੀ ਸੀ।
ਇਹ ਦੌਰਾ ਪਾਕਿਸਤਾਨ ਸਰਕਾਰ ਅਤੇ ਇਵੈਕਿਊਈ ਟ੍ਰਸਟ ਪ੍ਰਾਪਰਟੀ ਬੋਰਡ ਦੀ ਘੱਟ ਗਿਣਤੀ ਧਰਮਕ ਥਾਵਾਂ ਮੰਦਰਾਂ, ਗੁਰਦੁਆਰਿਆਂ ਅਤੇ ਹੋਰ ਪਵਿੱਤਰ ਸਥਾਨਾਂ.ਦੀ ਸੰਭਾਲ, ਸੁਰੱਖਿਆ ਅਤੇ ਬਿਹਤਰ ਪ੍ਰਬੰਧਨ ਵੱਲ ਦੀ ਲਗਾਤਾਰ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।

Posted By: Ali Imran Chattha

Latest News

Loading…
Loading the web debug toolbar…
Attempt #