ਸਿਆਸੀ ਦਖਲ ਅੰਦਾਜੀ ਕਰਕੇ ਪਿੰਡਾਂ ਦੇ ਲੋਕਾਂ ਦੀਆਂ ਆਪਣੀਆਂ ਚੁਣੀਆਂ ਜਾਣ ਵਾਲੀਆਂ ਸੰਸਥਾਵਾਂ ਵਿਚ ਦਖਲ ਅੰਦਾਜੀ ਕਰਕੇ ਧੜੇਬੰਦੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ – ਸਾਧੂ ਸਿੰਘ ਸ਼ਾਹ / ਸੁਖਰਾਜ ਸਿੰਘ ਮੁਛੱਲ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪਿੰਡਾਂ ਦੀਆਂ ਦੀਆਂ ਸਹਿਕਾਰੀ ਸੰਭਾਵਾਂ ਬਿਨਾਂ ਕਿਸੇ ਸਿਆਸੀ ਦਖਲ ਅੰਦਾਜੀ ਪਿੰਡਾਂ ਦੇ ਕਿਸਾਨਾਂ ਮੈਂਬਰਾਂ ਦੁਆਰਾ ਚੁਣੀਆਂ ਜਾਣ ਵਾਲੀਆਂ ਸੰਸਥਾਵਾਂ ਦਾ ਸਿਆਸੀ ਕਰਣ ਕਰਕੇ ਧੜੇਬੰਦੀ ਪੈਦਾ ਕੀਤੀ ਜਾ ਰਹੀ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਹਿਕਾਰੀ ਬਹੁ ਮੰਤਵੀ ਸਭਾ ਮੁਛੱਲ ਦੇ ਮੈਂਬਰਾਂ ਮੋਹਤਬਰ ਆਗੂਆਂ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁ ਮੰਤਵੀ ਸੁਹਿਕਾਰੀ ਸਭਾ ਮੁਛੱਲ ਤੇ ਕਾਬਜ ਹੋਣ ਲਈ ਦਖਲ ਅੰਦਾਜੀ ਕਰਕੇ ਗਲਤ ਜੋਨ ਬਣਾਏ ਗਏ ਹਨ।ਇਸ ਬਹੁ ਮੰਤਵੀ ਸਭਾ ਵਿਚ ਚਾਰ ਪਿੰਡ ਸ਼ਾਮਲ ਹਨ।ਕੁਲ ੧੦੧੪ ਮੈਂਬਰ ਹਨ ਪਿੰਡ ਮੁਛੱਲ ਦੇ ੮੧੦ ਰਾਏਪੁਰ ੬੪,ਬਾਣੀਆਂ ੮੩,ਮਦੇਪੁਰ ਦੇ ੫੭ ਮੈਂਬਰ ਵੋਟਰ ਹਨ।ਮੈਂਬਰ ਵੋਟਰਾਂ ਦੀ ਗਿਣਤੀ ਮੁਤਾਬਿਕ ਪਿੰਡ ਮੁਛੱਲ ਦੇ ੯ ਮੈਂਬਰ ਚੁਣੇ ਜਾਂਦੇ ਸਨ,ਬਾਕੀ ੨ ਮੈਂਬਰ ਤਿੰਨਾਂ ਪਿੰਡਾਂ ਵਿਚੋਂ ਚੁਣੇ ਜਾਂਦੇ ਸਨ।ਪਰ ਇਸ ਵਾਰ ਸਿਆਸੀ ਦਖਲ ਅੰਦਾਜੀ ਕਰਕੇ ਕਾਬਜ ਹੋਣ ਲਈ ਮਦੇਪੁਰ ਤੋਂ ੧ ਮੈਂਬਰ,ਬਾਣੀਆਂ ਤੋਂ ੨,ਰਾਏਪੁਰ ਤੋਂ ੨ ਮੈਂਬਰਾਂ ਦੀ ਚੋਣ ਦੇ ਜੋਨ ਬਣਾ ਦਿਤੇ ਗਏ।ਪਿੰਡ ਮੁਛੱਲ ਦੇ ਘਟਾ ਕੇ ਗਿਣਤੀ ੫ ਜਰਨਲ ਇਕ ਰਿਜ਼ਰਵ ੬ ਕਰ ਦਿਤੀ ਗਈ ਹੈ।ਜੋ ਕਿ ਕਾਬਜ ਹੋਣ ਲਈ ਸਿਧੇ ਤੌਰ ਤੇ ਸਿਆਸੀ ਦਖਲ ਅੰਦਾਜੀ ਹੈ।ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਮੈਂਬਰਾਂ ਦੀ ਗਿਣਤੀ ਮੁਤਾਬਿਕ ਜੋਨ ਬਣਾ ਚੋਣ ਕਰਵਾਈ ਜਾਵੇ।ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਮਾਣਯੋਗ ਉਚ ਅਦਾਲਤ ਹਾਈ ਕੋਰਟ ਦੇ ਦਰਵਾਜੇ ਤੇ ਦਸਖਤ ਦਿਤੀ ਜਾਵੇਗੀ।ਇਸ ਸਮੇਂ ਪ੍ਰਮੁਖ ਆਗੂ ਸਾਧੂ ਸਿੰਘ ਸ਼ਾਹ,ਸੁਖਰਾਜ ਸਿੰਘ ਮੁਛੱਲ ਸਾਬਕਾ ਸਰਪੰਚ,ਕੁਲਦੀਪ ਸਿੰਘ ਨੰਬਰਦਾਰ,ਰਣਜੀਤ ਸਿੰਘ ਰਜੀ,ਹੁਸ਼ਿਆਰ ਸਿੰਘ,ਬਲਜਿੰਦਰ ਸਿੰਘ,ਸੁਖਦੇਵ ਸਿੰਘ ਪ੍ਰਧਾਨ,ਮਾਸਟਰ ਮੁਖਤਾਰ ਸਿੰਘ,ਜਗੀਰ ਸਿੰਘ,ਪਲਵਿੰਦਰ ਸਿੰਘ,ਸਤਨਾਮ ਸਿੰਘ,ਜਗਜੀਤ ਸਿੰਘ ਸਾਬਕਾ ਸੰਮਤੀ ਮੈਂਬਰ,ਅਸਤਿੰਦਰ ਸਿੰਘ ਗੋਗੀ,ਬਲਵਿੰਦਰ ਸਿੰਘ ਬਲ ਪ੍ਰਧਾਨ,ਸੁਖਜਿੰਦਰ ਸਿੰਘ,ਬਲਵਿੰਦਰ ਸਿੰਘ ਬਲਾ ਆਦਿ ਹਾਜਰ ਸਨ।